ਪਟਿਆਲਾ (ਪਰਵਿੰਦਰ ) ਨੈਸ਼ਨਲ ਲੈਵਲ ਉੱਤੇ ਗੋਲਡ ਮੈਡਲ ਜਿੱਤਣ ਵਾਲੀ ਗਰੀਬ ਬੱਚੀ ਦਾ ਸਵਾਗਤ ਵੇਖ ਲਉ 12 ਰਾਜਾਂ ਨੂੰ ਹਰਾ ਕੇ ਪੰਜਾਬ ਦਾ ਨਾਂ ਚਮਕਾਉਣ ਵਾਲੀ ਬਾਲੜੀ ਦੇ ਸਵਾਗਤ ਵਾਸਤੇ ਨਾ ਕਿਸੇ ਨੇਤਾ ਕੋਲ ਟਾਈਮ ਹੈ, ਨਾ ਹੀ ਕਿਸੇ ਅਫਸਰ ਕੋਲ, ਨਾ ਹੀ ਕਿਸੇ ਅਧਿਆਪਕ ਅਤੇ ਨਾ ਹੀ ਕਿਸੇ ਪੰਚਾਇਤ ਮੈਂਬਰ ਕੋਲ. ਦੁਨੀਆ ਭਰ ਦੇ ਕਈ ਜੁਗਾੜੀਏ, ਬਿਨਾ ਕੋਈ ਕੰਮ ਕੀਤਿਆਂ, ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਵੇਲੇ ਗਲਾਂ ਵਿੱਚ ਮੈਡਲ ਪੁਆ ਕੇ ਫੋਕੀ ਟੌਹਰ ਬਣਾ ਜਾਂਦੇ ਹਨ ਪਰ ਕੰਮ ਕਰਨ ਵਾਲਿਆਂ ਦਾ ਕਿਸੇ ਨੂੰ ਚੇਤਾ ਵੀ ਨਹੀਂ ਆਉਂਦਾ. ਲੱਖ ਲਾਹਨਤ ਸੁੱਤੀ ਅਤੇ ਭਿ੍ਸ਼ਟ ਅਫਸਰਸ਼ਾਹੀ ਉੱਤੇ !ਵਿਹਲੜਾਂ ਨੂੰ ਗੱਫੇ ਤੇ ਕਾਮਿਆਂ ਨੂੰ ਧੱਫੇ !