ਪਟਿਆਲਾ,:ਆਮ ਆਦਮੀ ਪਾਰਟੀ ਦੇ ਕਿਸ਼ਾਨ ਵਿੰਗ ਨੇ ਨਰਮੇ ਪੱਟੀ ਵਿਚ ਹੋਏ ਦਵਾਈਆਂ ਦੇ ਘਪਲੇ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਤੁਰੰਤ ਅਸਤੀਫਾ ਦੇਵੇ ਨਹੀਂ ਤਾਂ ਬਲਵਿੰਦਰ ਸਿੰਘ ਭੁੰਦੜ ਵਾਂਗ ਹੀ ਕਿਸਾਨ ਹੁਣ ਅਕਾਲੀ ਦਲ ਦੇ ਕਿਸੇ ਵੀ ਲੀਡਰ ਜਾਂ ਮੰਤਰੀ ਨੂੰ ਮੁੰਹ ਨਹੀਂ ਲਾਉਣਗੇ, ਇਹ ਅੱਜ ਇਥੇ ਕਿਸਾਨ ਵਿੰਗ ਦੇ ਕੋ ਕਨਵੀਨਰ ਪੰਜਾਬ ਸ੍ਰੀ ਕਰਨਵੀਰ ਸਿੰਘ ਟਿਵਾਣਾ ਨੇ ਸਪਸ਼ਟ ਕੀਤਾ ਤੇ ਕਿਹਾ ਕਿ ਕਿਸ਼ਾਨਾਂ ਦੀ ਅਖੌਤੀ ਹਤੈਸ਼ੀ ਸਰਕਾਰ ਨੇ ਜੋ ਕਿਸਾਨਾਂ ਨਾਲ ਧੋਖਾ ਕੀਤਾ ਹੈ ਉਹ ਸ਼ਾਇਦ ਹੀ ਕੋਈ ਕਿਸਾਨ ਦਾ ਪੁੱਤ ਕਰ ਸਕਦਾ ਹੋਵੇ।
ਆਪ ਦੇ ਲੀਡਰਾਂ ਦੀ ਭਰਵੀਂ ਹਾਜਰੀ ਵਿਚ ਹੋਈ ਇਸ ਪਰੈਸ ਕਾਨਫਰੰਸ ਵਿਚ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ ਪ੍ਕਾਸ਼ ਸਿੰਘ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ ਪਰ ਹੈਰਾਨੀ ਹੁੰਦੀ ਹੈ ਕਿ ਉਨਾਂ ਨੇ ਅਜੇ ਤੱਕ ਕੋਈ ਕਿਸਾਨੀ ਪ੍ਤੀ ਨੀਤੀ ਤਿਆਰ ਨਹੀਂ ਕੀਤੀ, ਕਿਸਾਨ ਨੂੰ ਕੋਈ ਪਤਾ ਨਹੀਂ ਹੈ ਕਿ ਉਹ ਕਿਹੜੀ ਫਸਲਾ ਵਿਚ ਕਿੰਨੀ ਜਹਿਰ ਪਾਵੇ ਤੇ ਕਿੰਨੀ ਖਾਦ ਪਾਵੇ, ਅਜੇ ਤੱਕ ਸਰਕਾਰੀ ਤੌਰ ਤੇ ਇਹ ਵੀ ਤਹਿ ਨਹੀਂ ਹੋਇਆ ਕਿ ਜੋ ਵੀ ਜਹਿਰਾਂ ਨਰਮੇ ਲਈ, ਕਣਕ ਲਈ, ਝੌਨੇ ਲਈ ਜਾਂ ਫਿਰ ਹੋਰ ਫਸਲਾਂ ਲਈ ਵਰਤੀਆਂ ਜਾਂਦੀਆਂ ਹਨ ਉਹ ਕਿਸ ਕੰਪਨੀ ਤੋਂ ਕਿਸਾਨ ਖਰੀਦੇ ਤਾਂ ਕਿ ਉਸ ਪ੍ਤੀ ਕਿਸਾਨ ਵਿਸ਼ਵਾਸ ਕਰ ਸਕੇ। ਕਿਸਾਨ ਵਿੰਗ ਨੇ ਕਿਹਾ ਕਿ ਬਠਿੰਡਾ ਜ਼ਿਲਾ ਦੀ ਨਰਮਾ ਪੱਟੀ ਵਿਚ ਦਵਾਈਆਂ ਦੀ ਪਾਏਦਾਰੀ ਤੇ ਲੱਗੇ ਪ੍ਸ਼ਨ ਚਿੰਨ ਇਹ ਸਾਬਤ ਕਰਦੇ ਹਨ ਕਿ ਅਕਾਲੀ ਸਰਕਾਰ ਦਵਾਈਆਂ ਦੀਆਂ ਕੰਪਨੀਆਂ ਨਾਲ ਮਿਲੀ ਹੋਈ ਹੈ, ਪਰ ਜੋ ਸਾਡੇ ਮੁੱਖ ਮੰਤਰੀ ਹਨ ਉਹ ਪਹਿਲਾਂ ਖੇਤੀਬਾੜੀ ਦੇ ਨਿਰਦੇਸ਼ਕ ਨੂੰ ਬਦਲਦੇ ਹਨ ਬਾਦ ਵਿਚ ਖੇਤੀਬਾੜੀ ਵਿਭਾਗ ਨੂੰ ਮਾਫ ਵੀ ਕਰ ਦਿੰਦੇ ਹਨ। ਪਰ ਅਸਲ ਗੱਲ ਵੱਲ ਆਉਂਦੇ ਹੀ ਨਹੇਂ ਹਨ। ਜਦ ਕਿ ਇਸ ਮਾਮਲੇ ਵਿਚ ਵੱਡੇ ਪੱਧਰ ਦੇ ਅਕਾਲੀ ਸਰਕਾਰ ਦੇ ਮੰਤਰੀਆਂ ਦੀ ਤੇ ਸਬੰਧਤ ਬਿਉਰੋਕਰੇਸੀ ਦੀ ਮਿਲੀ ਭੁਗਤ ਹੈ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਕਿਸਾਨ ਕਿਸਾਨ ਵਿੰਗ ਦੇ ਆਗੂਆਂ ਵਿਚ ਹਰਕੇਸ਼ ਸਿੰਘ ਸਿੱਧੂ, ਅਮਨਦੀਪ ਸਿੰਘ ਭੰਗੂ, ਜੋਗਾ ਸਿੰਘ ਚਪੜ, ਕੁੰਦਨ ਗੋਗੀਆ, ਹਰਜੀਤ ਸਿੰਘ ਅਦਾਲਤੀਵਾਲਾ, ਗੁਰਮੁੱਖ ਸਿੰਘ, ਗੁਰਬੰਸ ਪੂਨੀਆਂ, ਅਮਰਿੰਦਰ ਸਿੰਘ ਤੁੜ, ਨਰਿੰਦਰ ਸਿੰਘ ਕਾਲੇਕਾ ਆਦਿ ਨੇ ਕਿਹਾ ਕਿ ਅਸੀਂ ਕਿਸਾਨ ਵਿੰਗ ਦੀ ਮਦਦ ਵਿਚ ਪਿੰਡਾਂ ਵਿਚ ਸਰਕਲ ਪੱਧਰ ਦੇ ਕਮੇਟੀਆਂ ਬਣਾ ਕੇ ਜਾਵਾਂਗੇ, ਅਤੇ ਕਿਸਾਨਾਂ ਨੂੰ ਪ੍ਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਪੋਤੜੇ ਖੋਹਲ ਕੇ ਦਿਖਾਵਾਂਗੇ, ਜਿਸ ਸਰਕਾਰ ਦੇ ਕਬਜ਼ੇ ਵਿਚ ਆਏ ਪੰਜਾਬ ਵਿਚ ਕਿਸਾਨਾਂ ਨੂੰ 1995 ਤੋਂ ਵੇਟਿੰਗ ਵਿਚ ਪਏ ਕਿਸਾਨਾਂ ਦੇ ਟਿਊਬਵੈਲ ਕੁਨੇਕਸਨ ਵੀ ਅਜੇ ਤੱਕ ਨਹੀਂ ਦਿਤੇ ਗਏ, ਜਿਸ ਵਿਚ ਕਿਸਾਨਾਂ ਦਾ ਝੋਨਾ ਤੇ ਕਣਕ ਮੰਡੀਆਂ ਵਿਚ ਰੁਲਦਾ ਹੈ, ਆਲੂਆਂ ਦੇ ਟਮਾਟਰਾਂ ਦੀ ਬੇਕਦਰੀ ਹੁੰਦੀ ਹੈ, ਆਗੂਆਂ ਨੇ ਕਿਹਾ ਕਿ ਜੋਗਾ ਸਿੰਘ ਚਪੜ ਦੀ ਅਗਵਾਈ ਵਿਚ ਪਟਿਆਲਾ ਵਿਚ ਕਿਸਾਨ ਵਿੰਗ ਮਜਬੂਤ ਕੀਤਾ ਜਾਵਗਾ। ਜੋਗਾ ਸਿੰਘ ਚਪੜ ਨੇ ਕਿਹਾ ਕਿ ਅਸੀਂ ਕਿਸਾਨਾਂ ਤੇ ਮਜਦੂਰਾਂ ਵਿਰੋਧੀ ਇਸ ਸਰਕਾਰ ਦੇ ਸਾਰੇ ਪਰਦੇ ਫਾਸ਼ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ। ਇਸ ਸਮੇਂ ਚੇਤਨ ਸਿੰਘ ਜੌੜਾ ਮਾਜਰਾ, ਹਰਬੀਰ ਢੀਂਡਸਾ, ਗੁਲਜਾਰ ਸਿੰਘ, ਜਗਦੀਸ਼ ਸਿੰਘ, ਮੇਘ ਚੰਦ ਸ਼ੇਰ ਮਾਜਰਾ, ਰਣਬੀਰ ਸਿੰਘ, ਰਾਕੇਸ਼ ਬੱਗਾ, ਆਦਿ ਨੇ ਵੀ ਸ਼ਮੂਲੀਅਤ ਕੀਤੀ।