ਸ੍ ਮੁਕਤਸਰ ਸਾਹਿਬ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾ ਵਿਭਾਗ ਵੱਲੋ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਆਰ ਜੀ ਕੇ ਏ ਅਧੀਨ ਸਾਲ 2015/16 ਦੇ ਸੈਸਨ ਲਈ ਰਾਜ ਦੇ ਵੱਖ-ਵੱਖ ਜਿਲਿਆਂ ਵਿੱਚ ਇੰਟਰ ਬਲਾਕ ਜਿਲਾ ਪੱਧ ਪੇਂਡੂ ਟੂਰਨਾਮੈਂਟ ਲੜਕੇ ਤੇ ਲੜਕੀਆਂ ਅੰਡਰ 16 ਕਰਵਾਏ ਜਾ ਰਹੇ ਹਨ ਅਤੇ ਇਸ ਸਕੀਮ ਤਹਿਤ ਜਿਲਾ ਖੇਡ ਅਫਸਰ ਸ੍ ਮਕੁਤਸਰ ਸਾਹਿਬ ਸ੍ ਸੁਨੀਲ ਕੁਮਾਰ ਦੀ ਰਹਿਨੁਮਾਈ ਹੇਠ ਜਿਲਾ ਸ੍ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਮਿਤੀ 02 ਅਕਤੂਬਰ 2015 ਤੋ 03 ਅਕਤੂਬਰ 2015 ਤੱਕ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਸ੍ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਨ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋ ਸ੍ ਬਿੰਦਰ ਸਿੰਘ ਗੋਨੇਆਣਾ ਪੀ ਏ ਟੂ ਕੰਵਰਜੀਤ ਸਿੰਘ ਰੋਜੀ ਬਰਕੰਦੀ ਹਲਕਾ ਇੰਚਾਰਜ ਸਰੋਮਣੀ ਅਕਾਲੀ ਦਲ ਬਾਦਲ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਸੁਭਾਸ ਭਠੇਜਾ ਸਕੱਤਰ ਪੰਜਾਬ ਬੀ ਜੇ ਪੀ ਸਮਾਪਤੀ ਸਮਾਰੋਹ ਵਿੱਚ ਸਾਮਿਲ ਹੋਏ ਸਨ। ਇਹਨਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵੱਲੋ ਖਿਡਾਰੀਆਂ ਨੂੰ ਨਸੇ ਤੋ ਦੂਰ ਰਹਿਣ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਨੂੰ ਪਰੇਰਿਤ ਕੀਤਾ। ਇਸ ਤੋ ਇਲਾਵਾ ਜਿਲਾ ਖੇਡ ਅਫਸਰ, ਸ੍ ਮੁਕਤਸਰ ਸਾਹਿਬ ਸ੍ ਸੁਨੀਲ ਕੁਮਾਰ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਆਪਣੇ ਭਾਸਣ ਵਿੱਚ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਨਾਲ ਨਵੀਂ ਪਨੀਰੀ ਨੂੰ ਨਸ਼ਿਆਂ ਤੋ ਦੂਰ ਰੱਖਿਆ ਜਾ ਸਕਦਾ ਹੈ।ਅਤੇ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।ਅਤੇ ਉਹਨਾ ਜਾਣਕਾਰੀ ਦਿੱਤੀ ਕਿ ਜਿਲੇ ਵਿਚੋ ਚੁਣੇ ਗਏ ਖਿਡਾਰੀ ਪੰਜਾਬ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੇ। ਅੱਜ ਦੇ ਖੇਡ ਮੁਕਾਬਲਿਆਂ ਦੌਰਾਨ ਬਾਸਕਿਟਬਾਲ ਦੇ ਖੇਡ ਮੁਕਾਬਲਿਆਂ ਦੌਰਾਨ ਲੜਕੀਆਂ ਦੇ ਖੇਡ ਮੁਕਾਬਲਿਆਂ ਦੌਰਾਨ ਬਲਾਕ ਗਿੱਦੜਬਾਹਾ ਦੇ ਪਿੰਡ ਹੁਸਨਰ ਨੇ ਪਹਿਲਾ ਸਥਾਨ, ਬਲਾਕ ਲੰਬੀ ਦੇ ਦਸ਼ਮੇਸ ਸੀ: ਸੈ: ਸਕੂਲ ਲੰਬੀ ਨੇ ਦੂਜਾ ਸਥਾਨ ਅਤੇ ਬਲਾਕ ਗਿੱਦੜਬਾਹਾ ਦੇ ਪਿੰਡ ਭਾਰੂ ਨੇ ਤੀਜਾ ਸਥਾਨ ਪਰਾਪਤ ਕੀਤਾ।ਬਾਸਕਿਟਬਾਲ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਗਿੱਦੜਬਾਹਾ ਦੇ ਪਿੰਡ ਭਾਰੂ ਨੇ ਪਹਿਲਾ ਸਥਾਨ, ਬਲਾਕ ਮਲੋਟ ਦੇ ਪਿੰਡ ਰੱਥੜੀਆਂ ਨੇ ਦੂਜਾ ਸਥਾਨ ਅਤੇ ਬਲਾਕ ਗਿੱਦੜਬਾਹਾ ਦੇ ਪਿੰਡ ਦੌਲ ਨੇ ਤੀਜਾ ਸਥਾਨ ਪਰਾਪਤ ਕੀਤਾ। ਵਾਲੀਬਾਲ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਲੰਬੀ ਦੇ ਸਕੂਲ ਦਸ਼ਮੇਸ਼ ਸੀ: ਸੈ: ਸਕੂਲ ਬਾਦਲ ਨੇ ਪਹਿਲਾ ਸਥਾਨ, ਬਲਾਕ ਸ੍ ਮੁਕਤਸਰ ਸਾਹਿਬ ਦੇ ਪਿੰਡ ਮਰਾੜਕਲਾ ਨੇ ਦੂਜਾ ਸਥਾਨ ਅਤੇ ਬਲਾਕ ਮਲੋਟ ਦੇ ਪਿੰਡ ਨਵਾਂ ਮਲੋਟ ਨੇ ਤੀਜਾ ਸਥਾਨ ਪਰਾਪਤ ਕੀਤਾ। ਵਾਲੀਬਾਲ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਮਲੋਟ ਦੇ ਪਿੰਡ ਮਲੋਟ ਨੇ ਪਹਿਲਾ ਸਥਾਨ, ਬਲਾਕ ਲੰਬੀ ਦੇ ਪਿੰਡ ਫੁੱਲੂ ਖੇੜਾ ਨੇ ਦੂਜਾ ਸਥਾਨ ਅਤੇ ਬਲਾਕ ਲੰਬੀ ਦੇ ਪਿੰਡ ਦਿਓਣ ਖੇੜਾ ਨੇ ਤੀਜਾ ਸਥਾਨ ਪਰਾਪਤ ਕੀਤਾ। ਹਾਕੀ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਲੰਬੀ ਦੇ ਸਕੂਲ ਗੌ: ਸੀ: ਸੈ: ਸਕੂਲ ਬਾਦਲ ਨੇ ਪਹਿਲਾ ਸਥਾਨ, ਦਸਮੇਸ ਪਬਲਿਕ ਸੀ: ਸੈ: ਸਕੂਲ ਬਾਦਲ ਨੇ ਦੂਜਾ ਸਥਾਨ ਅਤੇ ਦਸਮੇਸ ਸੀ: ਸੈ: ਸਕੂਲ ਲੰਬੀ ਨੇ ਤੀਜਾ ਸਥਾਨ ਪਰਾਪਤ ਕੀਤਾ। ਹੈਡਬਾਲ ਲੜਕਿਆਂ ਦੇ ਖੇਡ ਮੁਕਾਬਲਿਆਂ ਬਲਾਕ ਮਲੋਟ ਦੇ ਪਿੰਡ ਰੱਥੜੀਆਂ ਨੇ ਪਹਿਲਾ ਸਥਾਨ, ਪਿੰਡ ਮਲੋਟ ਨੇ ਦੂਜਾ ਸਥਾਨ ਅਤੇ ਬਲਾਕ ਗਿੱਦੜਬਾਹਾ ਦੇ ਪਿੰਡ ਮੱਲਣ ਨੇ ਤੀਜਾ ਸਥਾਨ ਪਰਾਪਤ ਕੀਤਾ। ਹੈਡਬਾਲ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਲੰਬੀ ਦੇ ਪਿੰਡ ਭਾਗੂ ਨੇ ਪਹਿਲਾ ਸਥਾਨ, ਬਲਾਕ ਗਿੱਦੜਬਾਹਾ ਦੇ ਪਿੰਡ ਮੱਲਣ ਨੇ ਦੂਜਾ ਸਥਾਨ ਅਤੇ ਬਲਾਕ ਮਲੋਟ ਦੇ ਪਿੰਡ ਸਰਾਵਾਂ ਬੋਦਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾ ਐਥਲੈਟਿਕਸ ਦੇ ਖੇਡ ਮੁਕਾਬਲਿਆਂ ਵਿੱਚ 1500 ਮੀਟਰ ਰੇਸ ਬਲਾਕ ਗਿੱਦੜਬਾਹਾ ਦੇ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ, 1500ਮੀਟਰ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਲੰਬੀ ਦੀ ਪੁਸ਼ਪਾ ਰਾਣੀ ਨੇ ਪਹਿਲਾ ਸਥਾਨ ਅਤੇ 3000 ਮੀ: ਦੌੜ ਲੜਕੀਆਂ ਵਿੱਚ ਬਲਾਕ ਲੰਬੀ ਦੀ ਲਛਮੀ ਨੇ ਪਹਿਲਾ ਅਤੇ ਬਲਾਕ ਸ੍ ਮੁਕਤਸਰ ਸਾਹਿਬ 3000 ਮੀ: ਦੌੜ ਵਿੱਚ ਕਰਨਦੀਪ ਸਿੰਘ ਨੇ ਪਹਿਲਾ ਸਥਾਨ ਪਰਾਪਤ ਕੀਤਾ।