ਦੇਵੀਗੜ, (ਅਮਨਦੀਪ ਮਹਿਰੋਕ) ਦੇਹਲੀ ਵਾਲੇ ਭਾਪਿਆਂ ਨੇ ਦੇਵੀਗੜ ਇਲਾਕੇ ਦੇ ਲੋਕਾਂ ਨੂੰ ਮਠਿਆਈਆਂ ਦੀ ਵਧੀਆਂ ਕੁਆਲਿਟੀ ਦੇਣ ਲਈ ਦੇਵੀਗੜ ਵਿਖੇ ਆਪਣੀ ਨਵੀਂ ਦੁਕਾਨ ਖੋਹਲ ਦਿੱਤੀ ਹੈ। ਜਿਸ ਦਾ ਨਾਂ ਦੇਹਲੀ ਪਲਾਜਾ ਸਵੀਟਸ ਅਤੇ ਬੈਂਕਟ ਹਾਲ ਰੱਖਿਆ ਗਿਆ ਹੈ। ਜਿਸ ਦਾ ਉਦਘਾਟਨ ਅੱਜ ਦੇਵੀਗੜ ਦੇ ਸਰਪੰਚ ਚੌਧਰੀ ਭੂਪਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਲੰਗਰ ਦੀ ਸੇਵਾ ਕੀਤੀ ਗਈ। ਇਸ ਸਮੇਂ ਅਮਰਜੀਤ ਸਿੰਘ ਦਿੱਲੀ ਵਾਲੇ ਭਾਪਾ ਜੀ ਨੇ ਦੱਸਿਆ ਹੈ ਕਿ ਬੜੇ ਚਿਰਾਂ ਤੋਂ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਇਸ ਕਸਬੇ ਵਿੱਚ ਕੋਈ ਸ਼ਹਿਰਾਂ ਦੇ ਬਰਾਬਰ ਦੀ ਕੁਆਲਿਟੀ ਦੇਣ ਵਾਲੀ ਕੋਈ ਮਠਿਆਈ ਦੀ ਦੁਕਾਨ ਹੋਣੀ ਚਾਹੀਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਇਥੇ ਇਹ ਦੁਕਾਨ ਖੋਹਲੀ ਗਈ ਹੈ। ਉਨਾਂ ਨੇ ਕਿਹਾ ਹੈ ਕਿ ਇਥੇ ਲੋਕਾਂ ਨੂੰ ਮਿਆਰੀ ਮਠਿਆਈਆਂ ਮਿਲਣਗੀਆਂ ਅਤੇ ਛੋਟੇ ਮੋਟੇ ਸਮਾਗਮ ਕਰਨ ਲਈ ਵੀ ਪ੍ਬੰਧ ਕੀਤਾ ਗਿਆ ਹੈ। ਇਹ ਸਾਰੀ ਦੁਕਾਨ ਏਅਰ ਕੰਡੀਸ਼ਨਰ ਹੈ ਅਤੇ ਗਾਹਕਾਂ ਦੇ ਬੈਠਣ ਲਈ ਵੀ ਵਧੀਆਂ ਫਰਨੀਚਰ ਰੱਖਿਆ ਗਿਆ ਹੈ। ਇਸ ਉਦਘਾਟਨ ਮੌਕੇ ਤਰਨਬੀਰ ਸਿੰਘ ਸ਼ੰਟੀ, ਗੁਰਪਰੀਤ ਸਿੰਘ, ਲਖਵਿੰਦਰ ਸਿੰਘ, ਮਨਪਰੀਤ ਸਿੰਘ, ਸੁਰਿੰਦਰ ਸਿੰਘ, ਹਰਜੀਤ ਸਿੰਘ ਅਦਾਲਤੀਵਾਲਾ, ਸਤਨਾਮ ਸਿੰਘ ਬਹਿਰੂ, ਗੁਰਬਚਨ ਸਿੰਘ ਵਿਰਕ, ਸਵਰਨ ਸਿੰਘ ਰਨਵਾਂ, ਤੋਂ ਇਲਾਵਾ ਇਲਾਕੇ ਦੀਆਂ ਅਹਿਮ ਸਖਸੀਅਤਾਂ ।