ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ:ਸੁਖਦੇਵ ਸਿੰਘ ਨੇ ਢੀਂਡਸਾ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਵੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਾਂਤ ਕਿਸ਼ੋਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਦੀ ਜਨਤਾ ਨੂੰ ਮੁੜ ਗੁੰਮਰਾਹ ਕਰ ਰਹੇ ਹਨ। ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿੱਤੀ ਹਾਲਾਤਾਂ ਨਾਲ ਜੂਝ ਰਿਹਾ ਹੈ ਅਤੇ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੋਟਾਂ ਖਾਤਰ ਲੋਕਾਂ ਨੂੰ ਲੁਭਾਊ ਐਲਾਨ ਕਰ ਰਹੇ ਹਨ। ਸ. ਢੀਂਡਸਾ ਅੱਜ ਪਾਰਟੀ ਦੇ ਵਿਸਥਾਰ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਟਿਆਲਾ ਵਿਖੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਥਿਆਉਣ ਲਈ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਜਿਨਾਂ ਨੂੰ ਫਾਈਲਾਂ ’ਚ ਪੂਰਾ ਕੀਤਾ ਜਾ ਚੁੱਕਿਆ, ਜਦਕਿ ਜ਼ਮੀਨੀ ਹਕੀਕਤ ਦੀ ਲੋਕਾਂ ਨੂੰ ਸਮਝ ਪੈ ਚੁੱਕੀ ਹੈ।
ਇਕ ਸਵਾਲ ਦੇ ਜਵਾਬ ’ਚ ਸ. ਢੀਂਡਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਨੂੰ ਉਤਾਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਦਿੱਲੀ ਦੀਆਂ ਹਮਖਿਆਲੀ ਪਾਰਟੀਆਂ ਨਾਲ ਜਲਦ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਨੰਦਪੁਰ ਦੇ ਮਤੇ ਤੋਂ ਪਿੱਛੇ ਹਟਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੈਰ ਸਿਧਾਂਤਕ ਚਿਹਰਾ ਬੇਨਕਾਬ ਹੋ ਚੁੱਕਿਆ ਹੈ, ਜਦਕਿ ਡੈਮੋਕਰੇਟਿਕ ਜਥੇਬੰਦਕ ਢਾਂਚੇ ਦਾ ਵਿਸਥਾਰ ਸਿਧਾਂਤਕ ਵਿਅਕਤੀਆਂ ਨੂੰ ਪਾਰਟੀ ਸ਼ਾਮਿਲ ਕਰਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨੰਦਪੁਰ ਦੇ ਮਤੇ ਦੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪੂਰੀ ਤਰ੍ਹਾਂ ਸਮੀਖਿਆ ਕਰੇਗਾ ਅਤੇ ਮਤੇ ਅਨੁਸਾਰ ਮੰਗਾਂ ਨੂੰ ਲੋਕਾਂ ਦੀ ਕਚਹਿਰੀ ’ਚ ਲਿਜਾਵੇਗਾ। ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਹਿਤੈਸ਼ੀਆਂ ਨਾਲ ਮਿਲਕੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਕਰਾਰ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸ਼ੋਮਣੀ ਅਕਾਲੀ ਦਲ ਡੈਮੋਕਰੇਟਿਕ ਸਿਧਾਂਤਾਂ ’ਤੇ ਪਹਿਰਾ ਦੇਵੇਗੀ ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਦਾ ਐਲਾਨ ਪਾਰਟੀ ’ਚ ਸਾਰਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਪਟੀ ਸਪੀਕਰ ਸ:ਬੀਰਦਵਿੰਦਰ ਸਿੰਘ, ਸ:ਰਣਧੀਰ ਸਿੰਘ ਰੱਖੜਾ, ਸ:ਤੇਜਿੰਦਰਪਾਲ ਸਿੰਘ ਸੰਧੂ, ਸ:ਨਾਹਰ ਸਿੰਘ ਰਿਟਾ. ਡੀਐਸਪੀ, ਸ:ਰਵਿੰਦਰ ਸਿੰਘ ਸ਼ਾਹਪੁਰ, ਸ:ਗੁਰਬਚਨ ਸਿੰਘ ਨਾਨੋਕੀ, ਸ:ਮੇਜਰ ਸਿੰਘ ਬਚੀ, ਸ੍ਰੀ ਪਰਮਜੀਤ ਕੁਮਾਰ, ਸ੍ਰੀ ਮੋਹਨ ਲਾਲ ਸ਼ਰਮਾ, ਸ:ਬਲਜਿੰਦਰ ਸਿੰਘ ਸ਼ਾਹਪੁਰ, ਸ:ਪ੍ਰਗਟ ਸਿੰਘ ਸੰਧੂ, ਸ:ਮਨਜਿੰਦਰਪਾਲ ਸਿੰਘ ਐਡਵੋਕੇਟ, ਸ੍ਰੀ ਇਮਰੋਜ਼ ਭੱਠਲ, ਸ;ਰਣਜੀਤ ਸਿੰਘ ਸ:ਹਰਪ੍ਰੀਤ ਸਿੰਘ, ਸ੍ਰੀ ਸੁਸ਼ੀਲ ਕੁਮਾਰ, ਸ:ਰਾਜਿੰਦਰਪਾਲ ਪੰਚ, ਸ:ਜਸਪਾਲ ਸਿੰਘ ਸੰਧੂ, ਐਡੋਵੋਕੇਟ ਸ:ਅਰਵਿੰਦਰ ਸਿੰਘ ਸ਼ਾਹਪੁਰ ਪ੍ਰਧਾਨ ਐਸ.ਸੀ. ਵਿੰਗ ਪਟਿਆਲਾ, ਸ:ਗੁਰਮੀਤ ਸਿੰਘ, ਸ:ਸੁਰਜਨ ਸਿੰਘ, ਸ:ਕੁੰਦਨ ਸਿੰਘ ਮਹਿਰਾਜ, ਸ:ਗੁਰਮੇਲ ਸਿੰਘ, ਸ:ਕੁਲਵੰਤ ਸਿੰਘ, ਸ:ਸੁਖਪ੍ਰੀਤ ਸਿੰਘ, ਸ:ਰਾਜਿੰਦਰਪਾਲ ਸਿੰਘ, ਸ:ਜਸਵਿੰਦਰ ਸਿੰਘ, ਸ:ਮਨਜੀਤ ਸਿੰਘ, ਸ:ਮੇਜਰ ਸਿੰਘ ਫਤਹਿਗਪੁਰ, ਸ:ਰਾਮ ਸਿੰਘ, ਸ:ਸੁਰਜਨ ਸਿੰਘ ਸੀਨ, ਸ:ਗੁਰਮੀਤ ਸਿੰਘ ਚਮਾਰੂ, ਸ:ਅਵਤਾ ਸਿੰਘ ਗੁਥਮੜਾ, ਸ:ਮਲਕੀਤ ਸਿੰਘ ਭੱਟੀਆਂ, ਸ:ਪ੍ਰਗਟ ਸਿੰਘ ਸਮਾਦਾ, ਸ:ਸਾਲਵਿੰਦਰ ਸਿੰਘ ਸ਼ਤਰਾਣਾ, ਸ:ਕੰਵਲਜੀਤ ਸਿੰਘ ਧਾਲੀਵਾਲ, ਸ:ਜਸਵਿੰਦਰ ਸਿੰਘ(ਓ ਐੱਸ ਡੀ) ਆਦਿ ਹਾਜ਼ਰ ਸਨ।