ਗੁਰੂਹਰਸਹਾਏ : ਥਾਣਾ ਗੁਰੂਹਰਸਹਾਏ ਵਿਚ ਤੈਨਾਤ ਏ ਐਸ ਆਈ ਦਰਸ਼ਨ ਲਾਲ ਨੂੰ ਵਿਜੀਲੈਂਸ ਵੱਲੋਂ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਮੁਦਈ ਮਨਜੀਤ ਸਿੰਘ ਵੱਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਉਨ੍ਹਾਂ ਦੇ ਕਿਸੇ ਕੰਮ ਦੇ ਬਦਲੇ ਦਰਸ਼ਨ ਲਾਲ ਵੱਲੋਂ ਤੀਹ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਦੌਰਾਨ ਅੱਜ ਦੱਸ ਹਜ਼ਾਰ ਰੁਪਿਆ ਦੇਣਾ ਮੁਕੱਰਰ ਹੋਇਆ ਸੀ ਜੋ ਕਿ ਦੱਸ ਹਜਾਰ ਰੁਪਏ ਮੁਦਈ ਵੱਲੋਂ ਦਰਸ਼ਨ ਲਾਲ ਨੂੰ ਦਿੱਤੇ ਗਏ ਜਿਸ ਦੌਰਾਨ ਵਿਜੀਲੈਂਸ ਵੱਲੋਂ ਨਾਲ ਹੀ ਛਾਪਾ ਮਾਰ ਕੇ ਦਰਸ਼ਨ ਲਾਲ ਨੂੰ ਦੱਸ ਹਜ਼ਾਰ ਰੁਪਏ ਰੰਗੀ ਹੱਥੀਂ ਲੈਂਦੇ ਕਾਬੂ ਕਰ ਲਿਆ ਗਿਆ ਅਤੇ ਇਸ ਦੌਰਾਨ ਜਾਂਚ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।