ਪੰਜਾਬ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ‘ਚ ਵਿਜੀਲੈਂਸ ਦੀ ਟੀਮ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਣ ਦੀ ਭਿਣਕ ਪੈਂਦਿਆਂ ਥਾਣੇ ਵਿੱਚ ਹੀ ਟ੍ਰੈਪ ਲਗਾ ਕੇ, ਰਿਸ਼ਵਤ ਲੈ ਰਹੇ ਏ.ਐਸ.ਆਈ. ਰਜਿੰਦਰ ਸਿੰਘ ਨੰ ਥਾਣੇ ‘ਚ ਹੀ ਰੰਗੇ ਹੱਥੀ ਗਿਰਟ ਕਰ ਲਿਆ।
ਵਿਜੀਲੈਂਸ ਨੇ ਦੋਸ਼ੀ ਥਾਣੇਦਾਰ ਦੇ ਖਿਲਾਫ ਵਿਜੀਲੈਂਸ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ,ਅਗਲੀ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਹ ਮਾਮਲਾ ਥਾਣਾ ਅਮਰਗੜ ਜਿਲ੍ਹਾ ਮਲੇਰਕੋਟਲਾ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਹਾਕਮ ਸਿੰਘ ਵਾਸੀ ਪਿੰਡ ਨਿਆਮਦਪੁਰਾ (ਮਲੇਰਕੋਟਲਾ) ਨੇ (ਮਲੇਰਕੋਟਲਾ) ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੰ ਸ਼ਕਾਇਤ ਦਿੱਤੀ ਕਿ ਥਾਣਾ ਅਮਰਗੜ ਵਿਖੇ ਤਾਇਨਾਤ ਥਾਣੇਦਾਰ ਰਜਿੰਦਰ ਸਿੰਘ, ਉਸ ਦੇ ਬੇਟੇ ਦੇ ਖਿਲਾਫ ਥਾਣੇ ‘ਚ ਦਰਜ ਕੇਸ ਦਾ ਅਦਾਲਤ ਵਿੱਚ ਚਲਾਨ ਪੇਸ਼ ਕਰਨ ਰਿਸ਼ਵਤ ਮੰਗਦਾ ਹੈ। ਉਸ ਦਾ ਸੌਦਾ 5 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਥਾਣੇਦਾਰ ਨੂੰ ਰੰਗੇ ਕਾਬੁ ਕਰਨ ਲਈ
ਵਿਜੀਲੈਂਸ ਬਿਊਰੋ ਦੇ ਬਰਨਾਲਾ ਹੈਡਕੁਆਟਰ ਜਿਲ੍ਹਾ ਤਾਇਨਾਤ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਡਿਊਟੀ ਇੰਸਪੈਕਟਰ ਲਾਈ। ਗੁਰਮੇਲ ਸਿੰਘ ਸਿੱਧੂ ਨੇ ਆਪਣੀ ਟੀਮ ਨੂੰ ਨਾਲ ਲੈ ਕੇ, ਸਰਕਾਰੀ ਗਵਾਹਾਂ ਦੀ ਹਾਜ਼ਿਰੀ ਵਿੱਚ ਭ੍ਰਿਸ਼ਟ ਥਾਣੇਦਾਰ ਨੂੰ ਫੜ੍ਹਨ ਲਈ ਹੀ ਟ੍ਰੈਪ ਲਾ ਲਿਆ। ਜਿਵੇਂ ਹੀ ਹਾਕਮ ਸਿੰਘ ਨੇ ਥਾਣੇਦਾਰ ਰਜਿੰਦਰ ਨੂੰ ਮੰਗੀ ਗਈ ਰਿਸ਼ਵਤ ਦੇ 5 ਹਜ਼ਾਰ ਰੁਪਏ ਉਸ ਨੂੰ ਫੜਾਏ ਤਾਂ ਉਦੋਂ ਹੀ ਵਿਜੀਲੈਂਸ ਦੀ ਘਾਤ ਲਈ ਖੜ੍ਹੀ ਟੀਮ ਨੇ ਉਸ ਨੂੰ ਰੰਗੈ ਹੱਥੀ ਦਬੋਚ ਲਿਆ। ਛਾਪਾਮਾਰ ਟੀਮ ਨੇ ਗਿਰਫਤਾਰ ਦੋਸ਼ੀ ਥਾਣੇਦਾਰ ਰਜਿੰਦਰ ਸਿੰਘ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।