ਰਾਜਪੂਰਾ : ਨਾਭਾ ਥਰਮਲ ਪਲਾਂਟ ਦੇ ਨਾਮ ਨਾਲ ਜਾਣਿਆ ਜਾਂਦਾ ਥਰਮਲ ਪਲਾਂਟ ਰਾਜਪੁਰਾ ਜਿਹੜਾ ਇਲਾਕੇ ਭਰ ਵਿੱਚ ਸਮਾਜ ਸੇਵਾ ਨੂੰ ਮੁੱਖ ਟਿੱਚਾ ਸਮਝ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਨੇ ਅੱਜ ਥਰਮਲ ਪਲਾਂਟ ਦੀ ਸਮਾਜ ਸੇਵੀ ਟੀਮ ਗਗਨਦੀਪ ਸਿੰਘ ਬਾਜਵਾ ਅਤੇ ਉਹਨੇ ਸਹਿਯੋਗੀਆਂ ਨੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਨਾਲ ਮਿਲ ਕੇ ਕੋਰੋਨਾ ਵਾਈਰਸ ਸਮੇਂ ਲੋਕਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਇੱਕ ਹਜਾਰ ਦੇ ਕਰੀਬ ਮਾਸਕ ਵੰਡੇ ਅਤੇ ਵਾਹਿਕਲਾਂ ਨੂੰ ਰਿਫਲੈਕਟਰ ਵੀ ਲਗਾਏ ।ਇਸ ਮੋਕੇ ਜਾਣਕਾਰੀ ਦਿੰਦਿਆ ਸਮਾਜ ਸੇਵੀ ਟੀਮ ਦੇ ਮੁੱਖੀ ਗਗਨਦੀਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾ ਵਲੋਂ ਪਹਿਲਾ ਵੀ ਇਲਾਕੇ ਭਰ ਵਿੱਚ ਵਿਆਹ ਸ਼ਾਦੀਆਂ ਲਈ ਕਈ ਪਿੰਡਾਂ ਵਿੱਚ ਕੋਮਨਿਊਟੀ ਹਾਲ ਬਣਾਏ ਗਏ ਹਨ ਅਤੇ ਸਮਾਜ ਵਿੱਚ ਲੜਕੀਆਂ ਨੂੰ ਰੋਜਗਾਰ ਵਜੋਂ ਆਪਣੇ ਪੈਰਾਂ ਤੇ ਖੜਨ ਲਈ ਕਈ ਸਲਾਈ ਸੈਂਟਰ ਵੀ ਚਲ ਜਾ ਰਹੇ ਹਨ। ਉਸ ਲੜੀ ਤਹਿਤ ਕੋਰੋਨਾ ਬਿਮਾਰੀ ਸਮੇਂ ਰਾਹਗੀਰਾਂ ਨੂੰ ਟ੍ਰੈਫਿਕ ਪੁਲਿਸ ਦਫ਼ਤਰ ਅੱਗੇ ਮਾਸਕ ਵੰਡੇ ਗਏ ਅਤੇ ਵਹਿਕਲਾਂ ਨੂੰ ਰਿਫਲੈਕਟਰ ਲਗਾਏ ਗਏ ਹਨ ।ਇਸ ਮੌਕੇ ਟ੍ਰੈਫਿਕ ਇੰਚਾਰਜ ਜਜਵਿੰਦਰ ਸਿੰਘ,ਮਹਿੰਗਾ ਸਿੰਘ ਤੋਂ ਇਲਾਵਾ ਹੋਰ ਮੁਲਾਜਮ ਹਾਜਿਰ ਸਨ।