ਪਟਿਆਲਾ : ਨਾਮਵਰ ਨਿਸ਼ਾਨੇਬਾਜ਼ ਗਗਨਦੀਪ ਕੌਰ ਨੇ ਕੌਮੀ ਰੇਲਵੇ ਤੀਰਅੰਦਾਜੀ ਚੈਂਪੀਅਨਸ਼ਿਪ ‘ਚੋਂ ਦੋ ਕਾਸ਼ੀ ਦੇ ਤਗਮਾ ਜਿੱਤਣ ਦਾ ਮਾਣ ਪਰਾਪਤ ਕੀਤਾ ਹੈ।ਵਿਸ਼ਵ ਕੱਪ ਤੇ ਰਾਸ਼ਟਰਮੰਡਲ ਖੇਡਾਂ ‘ਚੋਂ ਤਗਮੇ ਜਿੱਤਣ ਵਾਲੀ ਗਗਨਦੀਪ ਕੌਰ ਦਾ ਮਈ 2014 ‘ਚ ਸ਼ਿਲਾਰੂ ਤੋਂ ਕੌਮੀ ਕੈਂਪ ਤੋਂ ਵਾਪਸ ਪਟਿਆਲਾ ਆਉਣ ਸਮੇਂ ਇੱਕ ਹਾਦਸੇ ‘ਚ ਮੋਢਾ ਚੋਟਗ੍ਸਤ ਹੋ ਗਿਆ ਸੀ। ਜਿਸ ਕਾਰਨ ਉਸ ਨੂੰ ਤੀਰੰਅਦਾਜੀ ਤੋਂ ਦੂਰ ਹੋਣਾ ਪੇ ਗਿਆ ਸੀ।ਤਕਰੀਬਨ ਡੇਢ ਸਾਲ ਦੇ ਵਕਫੇ ਬਾਅਦ ਉਕਤ ਪਰਾਪਤੀ ਨਾਲ ਮੈਦਾਨ ‘ਚ ਸ਼ਾਨਦਾਰ ਵਾਪਸੀ ਕੀਤੀ ਹੈ।ਕੋਚ ਸੁਰਿੰਦਰ ਸਿੰਘ ਦੀ ਪਤਨੀ ਤੇ ਸ਼ਗਿਰਦ ਗਗਨਦੀਪ ਕੌਰ ਨੇ ਗੁਹਾਟੀ ਵਿਖੇ ਹੋਈ ਕੌਮੀ ਅੰਤਰ ਰੇਲਵੇ ਚੈਂਪੀਅਨਸ਼ਿਪ ਦੇ ਕੰਪਾਊਂਡ ਵਰਗ ‘ਚੋਂ ਦੋ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪਰਾਪਤ ਕੀਤਾ ਹੈ। ਡੀ.ਐਮ.ਡਬਲਿਯੂ. ਪਟਿਆਲਾ ਦੀ ਆਫਿਸ ਸੁਪਰਡੈਂਟ ਗਗਨਦੀਪ ਕੌਰ ਨੇ ਇਸ ਪਰਾਪਤੀ ਦੇ ਨਾਲ ਹੀ ਮੇਰਠ ਵਿਖੇ ਅਕਤੂਬਰ ਤੱਕ ਹੋਣ ਵਾਲੀ ਕੌਮੀ ਤੀਰਅੰਦਾਜੀ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦਾ ਹੱਕ ਵੀ ਪਰਾਪਤ ਕਰ ਲਿਆ ਹੈ।