ਮੁਕਤਸਰ ਸਾਹਿਬ, : ਬੀਤੀ ਦਿਨੀਂ ਐਸ.ਡੀ.ਐਮ ਦਫਤਰ ਸ੍ ਮੁਕਤਸਰ ਸਾਹਿਬ ਵਿਖੇ ਕੰਮ ਕਰਦੇ ਸਵਰਗੀ ਨਛੱਤਰ ਸਿੰਘ ਡਰਾਈਵਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ ਮੁਕਤਸਰ ਸਾਹਿਬ ਨੇ ਉਸ ਦੇ ਘਰ ਜਾਂ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ, ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਅਤੇ ਪਿੱਛੇ ਪਰਿਵਾਰ ਨੂੰ ਪ੍ਮਾਤਮਾ ਦਾ ਭਾਣਾ ਮੰਨਣ ਲਈ ਕਿਹਾ । ਇਸ ਮੌਕੇ ਤੇ ਉਹਨਾਂ ਕਿਹਾ ਕਿ ਜਿਲਾ ਪ੍ਸ਼ਾਸਨ ਵਲੋਂ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਸਵਰਗੀ ਨਛੱਤਰ ਸਿੰਘ ਦੇ ਲੜਕੇ ਸੁਖਮੰਦਰ ਸਿੰਘ ਉਰਫ ਸੋਨੂੰ ਨੂੰ ਕਲਰਕ ਦੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਦਿੱਤਾ। ਇਸ ਮੌਕੇ ਤੇ ਉਹਨਾਂ ਨਾਲ ਸ੍ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ ਵਰਿੰਦਰ ਸਿੰਘ ਢੋਸੀਵਾਲਾ, ਸ੍ ਭੋਲਾ ਰਾਮ ਵੀ ਮੌਕੇ ਤੇ ਮੌਜੂਦ ਸਨ।