ਪਟਿਆਲਾ: ਭਾਈ ਗੁਰਦਾਸ ਚੇਅਰ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ਵਰਕਸ਼ਾਪ ਦੇ ਆਖਰੀ ਦਿਨ ਵੱਖਵੱਖ ਸਕੂਲਾਂ ਅਤੇ ਕਾਲਜਾਂ ਚੋਂ ਆਏ ਚਾਰ ਸੌ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ਼ ਚਰਨਜੀਤ ਸਿੰਘ ਪੱਡਾ ਨੇ ਕਿਹਾ ਕਿ ਸੰਸਾਰ ਪੱਧਰ ਤੇ ਗਿਆਨ ਪ੍ਰਬੰਧ ਨੂੰ ਸਮਝਣ ਸਮਝਾਉਣ ਲਈ ਜਿਨਾਂ ਪਹੰਚਵਿਧੀਆਂ ਅਤੇ ਅੰਤਰਦਿ੍ਸ਼ਟੀਆਂ ਨੂੰ ਪੱਛਮੀ ਵਿਦਿਅਕ ਜਗਤ ਵਿਚ ਸਥਾਨ ਦਿੱਤਾ ਗਿਆ, ਉਹਨਾਂ ਸਭ ਨੂੰ ਪੰਜਾਬ ਦੇ ਵਿਦਿਅਕ ਢਾਂਚੇ ਦਾ ਹਿੱਸਾ ਬਣਾ ਕੇ ਚੰਗੇ ਨਤੀਜੇ ਕੱਢੇ ਜਾ ਸਕਦੇ ਹਨ। ਪ੍ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਅਧਿਆਪਕ ਨੂੰ ਕਲਾਸ ਰੂਮ ਵਿਚ ਪਰੰਪਰਾਗਤ ਤਰੀਕਿਆਂ ਦਾ ਤਿਆਗ ਕਰਨਾ ਹੀ ਪੈਣਾ ਹੈ। ਅੱਜ ਤਕਨੀਕ ਦਾ ਯੁੱਗ ਹੈ। ਵਿਦਿਆਰਥੀ ਅੰਦਰ ਜਗਿਆਸਾ ਹੈ, ਸੰਸਾਰ ਨੂੰ ਜਾਨਣ ਦੀ ਅਤੇ ਇਹ ਕੰਪਿਊਟਰ ਤੋਂ ਬਿਨਾਂ ਸੰਭਵ ਨਹੀਂ। ਕੰਪਿਊਟਰ ਬਾਰੇ ਬਣੇ ਭਰਮ ਭੁਲੇਖੇ ਛੱਡ ਕੇ ਸਾਨੂੰ ਇਸਨੂੰ ਗਿਆਨ ਪ੍ਰਬੰਧ ਦੇ ਇਕ ਟੂਲ ਦੇ ਤੌਰ ਤੇ ਵੇਖਣਾ ਚਾਹੀਦਾ ਹੈ। ਪ੍ ਗੁਰਬਖਸ਼ ਸਿੰਘ ਨੇ ਕਿਹਾ ਕਿ ਜੇਕਰ ਇਹ ਕਾਰਜ ਨਿਰੰਤਰਤਾ ਵਿਚ ਜਾਰੀ ਰਹਿਣ ਤਾਂ ਨਿਸ਼ਚੇ ਹੀ ਅਜਿਹੀਆਂ ਵਰਕਸ਼ਾਪਾਂ ਸਾਰਥਿਕ ਰੋਲ ਅਦਾ ਕਰ ਸਕਦੀਆਂ ਹਨ।ਸਮਾਪਤੀ ਸਮਾਰੋਹ ਵਿਚ ਵਾਈਸ ਚਾਂਸਲਰ ਡਾ਼ ਜਸਪਾਲ ਸਿੰਘ ਨੇ ਕਿਹਾ ਕਿ ਨਵਾਂ ਜ਼ਰੂਰ ਅਪਣਾਓ ਪਰ ਵਿਰਾਸਤ ਵੱਲ ਪਿੱਠ ਕਰਕੇ ਨਾ ਤੁਰੋ। ਪੂਰੇ ਦੇ ਪੂਰੇ ਸਮਾਜ ਦੇ ਨੈਤਿਕ ਪ੍ਬੰਧ ਵਿਚ ਉਸਦੀ ਵਿਰਾਸਤ ਹੀ ਕੇਂਦਰੀ ਭੂਮਿਕਾ ਨਿਭਾਉਂਦੀ ਹੈ। ਡਾ਼ ਸਰਬਜਿੰਦਰ ਸਿੰਘ ਨੇ ਵਰਕਸ਼ਾਪ ਵਿਚ ਸ਼ਾਮਲ ਹੋਏ ਡੈਲੀਗੇਟਾਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ਼ ਸਰਬਜਿੰਦਰ ਸਿੰਘ ਵਲੋਂ ਲਿਖੀ ਪੁਸਤਕ ‘ਬੂੰਦ ਬੂੰਦ ਸਾਗਰ ਲੋਕ ਅਰਪਣ ਕੀਤੀ ਗਈ।