ਪਟਿਆਲਾ : ਅੱਜ ਮਿਤੀ 16/3/21 ਨੂੰ ਪ੍ਰਧਾਨ ਰੋਹਿਤ ਮਾਨ ਦੀ ਅਗਵਾਈ ਹੇਠ ਮੇਡੀਕਲ ਕਾਲਜ, ਰਜਿੰਦਰਾ ਹਸਪਤਾਲ, ਡੈਟਲ ਹਸਪਤਾਲ, ਟੀ ਬੀ ਹਸਪਤਾਲ ਦੇ ਮੁਲਾਜਮਾਂ ਵਲੋਂ ਇਕੋ ਇਕ ਮੰਗ ਰੈਗੂਲੇਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਐਮ ਐੱਸ ਸਾਹਿਬ ਜੀ ਦੇ ਦਫ਼ਤਰ ਦੇ ਬਾਹਰ ਇਕ ਜੁੱਟ ਹੋ ਕੇ ਰੈਲੀ ਕੀਤੀ ਗਈ ਤੇ ਇਸ ਰੈਲੀ ਵਿਚ ਠੇਕਾ ਮੁਲਾਜ਼ਮਾਂ ਦੀ ਇਕੋ ਇਕ ਮੰਗ ਬ੍ਹਹਮ ਮਹਿੰਦਰਾ ਜੀ 2019 ਵਿਚ ਖੋਜ ਤੇ ਮੇਡੀਕਲ ਸਿਖਿਆ ਦੇ ਮੰਤਰੀ ਸੀ ਤਾਂ ਉਹ ਨਾ ਨੇ ਸਾਨੂੰ ਲਿਖਤੀ ਆਦੇਸ਼ ਜਾਰੀ ਕੀਤੇ ਗਏ ਸੀ ਐਨਸੇਲਰੀ 75 ਦਰਜਾ ਚਾਰ 130 ਨੂੰ ਰੈਗੂਲਰ ਕਰ ਦਿੱਤਾ ਜਾਵੇ ਪਰ ਰਾਤੋ-ਰਾਤ ਦੋ ਕੇਡਰਾ ਨੂੰ ਲਿਖਤੀ ਆਦੇਸ਼ ਜਾਰੀ ਹੋਣ ਤੋਂ ਬਾਅਦ ਵੀ ਅਖੋ ਓਹਲੇ ਕਰ 596 ਨਰਸਿੰਗ ਕੇਡਰ ਨੂੰ ਰੈਗੂਲਰ ਕਰ ਦਿੱਤਾ ਗਿਆ ਜੋ ਕੇ ਸਾਡੇ ਨਾਲ ਸ਼ਰੇਆਮ ਧੱਕਾ ਹੈ ਉਸ ਤੋਂ ਬਾਅਦ ਦਰਜਾ ਚਾਰ ਮੁਲਾਜ਼ਮਾਂ ਦਾ ਕੇਡਰ ਖਤਮ ਕਰ ਮਲਟੀ ਬਣਾ ਦਿੱਤਾ ਹੈ ਇਹ ਸ਼ਰੇਆਮ ਧੱਕਾ ਹੈ ਗਰੀਬ ਵਰਗ ਨਾਲ ।
ਅੱਜ ਸੀ੍ ਰਮੇਸ਼ ਕੁਮਾਰ ਕੁੰਡਲ ਮੋਕੇ ਦੇ ਐਮ ਐੱਸ ਸਾਹਿਬ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਅੱਜ ਚੇਤਨ ਸਿੰਘ ਜੋੜਾਂ ਮਾਜਰਾ ਨੇ ਵੀ ਰੈਲੀ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਤੇ ਉਹ ਨਾ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਉਹ ਐਨਸੈਲਰੀ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਮੰਗ ਸਰਕਾਰ ਤੱਕ ਪਹੁੰਚਾਣ ਗੇ ਉਸ ਸਮੇਂ ਹਾਜਰ ਸਨ ਸੰਦੀਪ,ਮਹਿਰ, ਰਜਿੰਦਰ, ਦੀਪਕ , ਬਲਜਿੰਦਰ ਸਿੰਘ, ਰਵੀ ਕੁਮਾਰ ਪਿੰਕੀ ਆਦਿ ਹਾਜ਼ਰ ਸਨ