ਪਟਿਆਲਾ: ਰੈਕਟ ਸਪੋਰਟਸ ਪਟਿਆਲਾ ਵੱਲੋਂ ਤੀਸਰਾ ਟੇਬਲ ਟੈਨਿਸ ਟੂਰਨਾਮੈਂਟ ਸੰਸਥਾ ਦੇ ਸੰਚਾਲਕ ਸ਼੍ ਮਾਨਿਕ ਰਾਜ ਸਿੰਗਲਾ ਤੇ ਤਕਨੀਕੀ ਸ਼ਲਾਹਕਾਰ ਸ਼੍ ਪਿੰਰਸਇੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ 90 ਖਿਡਾਰੀਆਂ ਨੇ ਹਿੱਸਾ ਲਿਆ। ਲੜਕੀਆਂ ਦੇ ਅੰਡਰ 18 ਵਰਗ ਚ ਕੁਮਾਰੀ ਨੇਹਾ ਪਹਿਲੇ, ਰੂਚਿਕਾ ਕੰਬੋ॥ ਦੂਸਰੇ ਤੇ ਹਨੀ ਅਨੰਦ ਤਫੱਲਜਪੁਰਾ ਤੀਸਰੇ, ਲੜਕਿਆਂ ਦੇ ਅੰਡਰ 14 ਵਰਗ ਚ ਬਰਜੇਸ਼ਵਰ ਪਹਿਲੇ, ਹਰਸ਼ਅਨੰਦ ਦੂਸਰੇ ਤੇ ਸਹਿਜਪ੍ਰੀਤ ਸਿੰਘ ਤੀਸਰੇ, ਅੰਡਰ 18 ਵਰਗ ਚ ਅਖਿਲ ਪਹਿਲੇ, ਅਤੁਲ ਦੂਸਰੇ ਤੇ ਵੰਸ਼ਰਾਜ ਤੀਸਰੇ, ਸੀਨੀਅਰ ਵਰਗ ਚ ਅਖਿਲ ਪਹਿਲੇ ਅਮਨ ਰਾਜਪੁਰਾ ਦੂਸਰੇ ਤੇ ਆਯੂਸ਼ ਤੀਸਰੇ ਸਥਾਨ ਤੇ ਰਹੇ। ਇਸ ਟੂਰਨਾਮੈਂਟ ਵਿਚ ਡੀ.ਐਮ.ਡਬਲਿਯੂ. ਦੇ ਖਿਡਾਰੀਆਂ ਦੀ ਚੜ੍ਹਤ ਰਹੀ। ਇਸ ਮੌਕੇ ਤੇ ਸ਼੍ ਯਸ਼ੂਵਿੰਦਰ ਸਿੰਘ, ਸ਼੍ ਵਿਸ਼ਾਲ ਸ਼ਰਮਾ, ਸ਼੍ ਸਤੀਸ਼ ਚੌਪੜਾ, ਸ਼੍ ਰਿਪੁਲ ਟੰਡਨ ਤੇ ਸ਼੍ ਹਰਮਿੰਦਰ ਸਿੰਘ ਢਿੱਲੋਂ ਮੌਜੂਦ ਸਨ।