ਟਿੱਕਰੀ ਬਾਰਡਰ, ਨਵੀਂ ਦਿੱਲੀ : ਟਿੱਕਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੀ ਵਧ ਰਹੀ ਸ਼ਮੂਲੀਅਤ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਦਿੱਲੀ ਵਾਲੇ ਪਾਸੇ ਬੈਰੀਕੇਡਿੰਗ ਹੋਰ ਸਖ਼ਤ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਵਲੋਂ ਇਕ ਕੰਧ ਬਣਾ ਕੇ ਸੜਕ ‘ਤੇ ਤਿੱਖੇ ਕਿੱਲ ਲਗਾਏ ਗਏ ਸਨ, ਉਸ ਤੋਂ ਬਾਅਦ ਇਸ ਬੈਰੀਕੇਟਿੰਗ ਨੂੰ ਹੋਰ ਸਖ਼ਤ ਕਰਦਿਆਂ ਦਿੱਲੀ ਪੁਲਿਸ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਪਿਛਲੇ ਪਾਸੇ ਦੂਸਰੀ ਕੰਧ ਬਣਾ ਕੇ ਉਪਰ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ ਅਤੇ ਅੱਜ ਸਵੇਰ ਤੋਂ ਹੀ ਇੱਥੇ ਤਾਇਨਾਤ ਸੁਰੱਖਿਆ ਸੈਨਿਕਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ।