ਰਾਜਪੁਰਾ : ਰਾਜਪੁਰਾ ਦੇ ਟਾਹਲੀ ਵਾਲਾ ਚੋਂਕ ਤੇ ਅੱਜ ਪਿੰਡ ਨੈਂਣਾ ਨਿਵਾਸੀਆ ਨੇ ਇਕ ਨੌਜਵਾਨ ਦੀ ਲਾਸ਼ ਨੂੰ ਰੱਖ ਕੇ ਪਿੰਡ ਅਧੀਨ ਪੈਂਦੇ ਥਾਣੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਮਿਲੀ ਜਾਣਕਾਰੀ ਅਨੁਸਾਰ ਪਿਡ ਨਿਵਾਸੀਆ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਨੈਂਣਾ ਦਾ ਕੁਝ ਦਿਨ ਪਹਿਲਾਂ ਪਿੰਡ ਦੇ ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਆਦਿ ਨੇ ਮ੍ਰਿਤਕ ਨਾਲ ਕੁੱਟਮਾਰ ਕੀਤੀ।ਜਖਮੀ ਹਾਲਤ ਵਿਚ ਉਕਤ ਵਿਅਕਤੀ ਨੂੰ ਸਰਕਾਰੀ ਹਸਤਪਾਲ ਰਾਜਪੁਰਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।ਜਿਸ ਦੀ ਕੁਝ ਦਿਨ ਬਾਅਦ ਮੌਤ ਹੋ ਗਈ ਅਤੇ ਇਸ ਮਾਰਕੁੱਟ ਦੀ ਸਕਾਇਤ ਪਿੰਡ ਦੇ ਪੈਂਦੇ ਥਾਣੇ ਵਿਚ ਕਰਵਾਈ ਗਈ,ਪਰ ਉਕਤ ਥਾਣੇ ਵਿਚ ਉਨਾ ਦੀ ਕੋਈ ਸੁਣਵਾਈ ਨਾ ਹੋਈ। ਜਿਸ ਕਰਕੇ ਉਨਾ ਨੇ ਮ੍ਰਿਤਕ ਦੀ ਲਾਸ਼ ਨੂੰ ਟਾਹਲੀ ਵਾਲਾ ਚੋਂਕ ਤੇ ਰੱਖ ਕੇ ਇਨਸਾਫ ਦੀ ਮੰਗ ਕੀਤੀ।ਇਸ ਮੋਕੇ ਕਈ ਦਰਜਨ ਪਿੰਡ ਨਿਵਾਸੀ ਮੋਜੂਦ ਸਨ।ਇਸ ਮੋਕੇ ਰਾਜਪੁਰਾ ਅਤੇ ਬਸੰਤਪੁਰਾ ਦੀ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿਚ ਪੋਸਟਮਾਰਟ ਲਈ ਭੇਜਿਆ ਅਤੇ ਉਕਤ ਪਿੰਡ ਵਾਸ਼ੀਆ ਨੂੰ ਵਿਸ਼ਵਾਸ ਦਵਾਇਆ ਤੇ ਕਿਹਾ ਕਿ ਤੁਸੀ ਆਪਣੇ ਬਿਆਨ ਦਜਰ ਕਰਵਾਉ ,ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਉਕਤ ਦੋਸੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।