ਫਾਜ਼ਿਲਕਾ,:ਪੰਜਾਬ ਦੇ ਬਹੁ-ਚਰਚਿਤ ਭੀਮ ਟਾਂਕ ਹੱਤਿਆਕਾਂਡ ‘ਚ ਸ਼ਾਮਿਲ ਕਥਿਤ ਦੋਸ਼ੀ ਅਕਾਲੀ ਆਗੂ ਤੇ ਸ਼ਰਾਬ ਦੇ ਪ੍ਸਿੱਧ ਵਪਾਰੀ ਸ਼ਿਵ ਲਾਲ ਡੋਡਾ ਨੂੰ ਜੇਲ ਦੇ ਨਿਯਮਾਂ ਤੋਂ ਬਾਅਦ ਮਿਲਣ ਆਏ ਅਬੋਹਰ ਵਿਧਾਨ ਸਭਾ ਹਲਕੇ ਨਾਲ ਸੰਬਧਿਤ 24 ਅਕਾਲੀ-ਭਾਜਪਾ ਆਗੂਆਂ ਨੂੰ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਹੈ | ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਚੋਣ ਜ਼ਾਬਤੇ ਤੋਂ ਬਾਅਦ ਅਬੋਹਰ ਹਲਕੇ ਅੰਦਰ ਚੋਣ ਰਣਨੀਤੀ ਬਣਾਉਣ ਲਈ ਦੇਰ ਸ਼ਾਮ ਅਬੋਹਰ ਹਲਕੇ ਨਾਲ ਸੰਬਧਿਤ 24 ਸ਼ਿਵ ਲਾਲ ਡੋਡਾ ਤੇ ਅਕਾਲੀ ਦਲ ਨਾਲ ਸੰਬਧਿਤ ਆਗੂ ਸਬ ਜੇਲ ਅੰਦਰ ਚੋਣਾਂ ਦੀ ਵਿਓਤਬੰਦੀ ਬਣਾ ਰਹੇ ਸਨ | ਜਿਓਾ ਹੀ ਇਸ ਦੀ ਸੂਚਨਾ ਜ਼ਿਲ ਚੋਣਕਾਰ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਮਤੀ ਈਸ਼ਾ ਕਾਲੀਆ ਨੂੰ ਮਿਲੀ ਤਾਂ ਉਹ ਸਿਵਲ ਤੇ ਪੁਲਿਸ ਪ੍ਸ਼ਾਸਨਿਕ ਅਧਿਕਾਰੀਆਂ ਦੀ ਭਾਰੀ ਫੋਰਸ ਲੈ ਕੇ ਸਬ ਜੇਲ ਪੁੱਜ ਗਏ | ਜਿੱਥੇ ਉਨਾ ਮੀਟਿੰਗ ਕਰ ਰਹੇ ਸ਼ਿਵ ਲਾਲ ਡੋਡਾ ਤੇ ਉਨਾ ਦੇ ਸਮਰਥਕਾਂ ਨੂੰ ਕਾਬੂ ਕਰ ਲਿਆ | ਸ਼ਾਮ 6 ਵਜੇ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਜਾਰੀ ਸੀ | ਕਿਸੇ ਨੂੰ ਵੀ ਜੇਲ ਦੇ ਅੰਦਰ ਆਉਣ ਜਾਣ ਨਹੀ ਦਿੱਤਾ ਜਾ ਰਿਹਾ ਸੀ | ਪਤਾ ਚੱਲਿਆ ਹੈ ਕਿ ਮੀਟਿੰਗ ਕਰ ਰਹੇ ਵਿਅਕਤੀਆਂ ‘ਚ ਅਕਾਲੀ ਦਲ ਦਾ ਸਰਕਲ ਪ੍ਧਾਨ, ਕੁਝ ਕੌਾਸਲਰ ਤੇ ਹੋਰ ਪਤਵੰਤੇ ਸ਼ਾਮਿਲ ਸਨ | ਜੇਲ ਨਿਯਮਾਂ ਅਨੁਸਾਰ ਬੰਦ ਕੈਦੀਆਂ ਨੂੰ ਮਿਲਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਨਿਸ਼ਚਿਤ ਹੁੰਦਾ ਹੈ | ਜ਼ਿਕਰਯੋਗ ਹੈ ਕਿ ਅਬੋਹਰ ਦੇ ਦਲਿਤ ਭੀਮ ਟਾਂਕ ਹੱਤਿਆ ਕਾਂਡ ਤੋਂ ਕਥਿਤ ਦੋਸ਼ੀ ਸ਼ਿਵ ਲਾਲ ਡੋਡਾ ਦੇ ਇੱਥੇ ਆਉਣ ਤੋਂ ਬਾਅਦ ਫ਼ਾਜ਼ਿਲਕਾ ਸਬ ਜੇਲ ਇਕ ਰੈਸਟ ਹਾਊਸ ਦਾ ਰੂਪ ਧਾਰਨ ਕਰ ਚੁੱਕੀ ਸੀ | ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੁਰਾਣੇ ਡੀ.ਐਸ.ਪੀ. ਦਫ਼ਤਰ ਨੂੰ ਸ਼ਿਵ ਲਾਲ ਡੋਡਾ ਦੇ ਦਫ਼ਤਰ ਵਿਚ ਤਬਦੀਲ ਕੀਤਾ ਗਿਆ ਸੀ | ਇੱਥੋਂ ਤੱਕ ਜਦੋਂ ਉਹ ਆਪਣੀ ਬੈਰਕ ਵਿਚ ਹੁੰਦਾ ਸੀ ਤਾਂ ਅਬੋਹਰ ਤੋਂ ਮਿਲਣ ਵਾਲੇ ਲੋਕ ਅੰਦਰ ਪਰਚੀਆਂ ਭੇਜਦੇ ਸਨ, ਜਿਸ ਨੂੰ ਮਿਲਣਾ ਹੁੰਦਾ ਸੀ, ਉਸ ਨੂੰ ਮਿਲਣ ਲਈ ਸ਼ਿਵ ਲਾਲ ਡੋਡਾ ਬਾਹਰ ਆਉਂਦਾ ਸੀ | ਆਪਣੇ ਦਫ਼ਤਰ ਦੇ ਵਿਚ ਲੱਗੇ ਆਰਾਮ ਦਾਇਕ ਸੋਫਾਨੁਮਾ ਮੂਹੜੇ ‘ਤੇ ਬੈਠ ਕੇ ਆਪਣੇ ਹਮਾਇਤੀਆਂ ਨੂੰ ਮਿਲਦਾ ਸੀ |