ਸ੍ ਮੁਕਤਸਰ ਸਾਹਿਬ,: ਸ. ਕਰਨੈਲ ਸਿੰਘ ਆਹੀ ਪ੍ਰੈਜੀਡੈਂਟ ਜਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ ਸ੍ ਮੁਕਤਸਰ ਸਾਹਿਬ ਦੀ ਪ੍ਧਾਨਗੀ ਹੇਠ ਜਾਗੋ ਗ੍ਰਾਹਕ ਜਾਗੋ ਤਹਿਤ ਜ਼ਿਲਾ ਪੱਧਰੀ ਖਪਤਕਾਰ ਝਗੜਾ ਨਿਵਾਰਣ ਲੋਕ ਅਦਾਲਤ ਦਾ ਅਯੋਜਨ ਸ੍ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ, ਇਸ ਲੋਕ ਅਦਾਲਤ ਦੌਰਾਨ ਸ੍ਮਤੀ ਮੀਨਾਕਸ਼ੀ ਅਤੇ ਸ੍ਮਤੀ ਮਨਦੀਪ ਕੌਰ ਮੈਂਬਰਾਨ ਜਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ, ਐਡਵੋਕੇਟ ਸਾਹਿਲ ਗਿਰਧਰ ਵਾਇਸ ਪ੍ਰੈਜੀਡੈਂਟ, ਐਡਵੋਕੇਟ ਗੁਰਵਿੰਦਰ ਸਿੰਘ, ਐਡਵਕੋਟ ਰਾਜਿੰਦਰ ਕੌਰ ਅਤੇ ਉਪਭੋਗਤਾਵਾਂ ਨੇ ਭਾਗ ਲਿਆ।
ਸ. ਕਰਨੈਲ ਸਿੰਘ ਆਹੀ ਨੇ ਦੱਸਿਆਂ ਕਿ ਜਾਗੋ ਗ੍ਰਾਹਕ ਜਾਗੋ ਤਹਿਤ ਹਰ ਇੱਕ ਨਾਗਰਿਕ ਜੋ ਕਿਸੇ ਤਰਾਂ ਦਾ ਸਮਾਨ ਖਰੀਦਦਾ ਹੈ ਜਾਂ ਕਿਸੇ ਕੰਪਨੀ ਤੋਂ ਕੋਈ ਸੇਵਾ ਲੇ ਰਿਹਾ ਹੈ, ਉਹ ਸਬੰਧਿਤ ਦੁਕਾਨਦਾਰ, ਫਰਮ ਜਾਂ ਕੰਪਨੀ ਪਾਸੋਂ ਉਤਪਾਦ ਅਥਵਾ ਸੇਵਾ ਦਾ ਬਿੱਲ ਜਾਂ ਰਸੀਦ ਜਰੂਰ ਲੈਣ ਤਾਂ ਉਤਪਾਦ ਦੀ ਗਰੰਟੀ ਦੌਰਾਨ ਉਸ ਨੂੰ ਢੁਕਵਾਂ ਮੁਆਵਜਾ ਜਾਂ ਉਤਪਾਦ ਨੂੰ ਵਾਪਸ ਜਾਂ ਠੀਕ ਕਰਵਾ ਸਕੇ।
ਉਹਨਾਂ ਅੱਗੇ ਕਿਹਾ ਕਿ ਕੋਈ ਵੀ ਖਪਤਕਾਰ ਜਿਸ ਨੇ 20 ਲੱਖ ਰੁਪਏ ਤੱਕ ਦਾ ਕੋਈ ਸਮਾਨ ਖਰੀਦ ਕੀਤਾਂ ਹੈ ਜਾਂ ਕਿਸੇ ਕੰਪਨੀ ਪਾਸੋ ਕੋਈ ਸੇਵਾ ਲਈ ਹੈ ਤਾਂ ਉਸ ਦੁਕਾਨਦਾਰ, ਫਰਮ ਜਾਂ ਕੰਪਨੀ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਸਬੰਧਿਤ ਦੁਕਾਨਦਾਰ ਜਾਂ ਕੰਪਨੀ ਵਿਰੁੱਧ ਗਰੰਟੀ ਸਮੇਂ ਦੌਰਾਨ ਜਿਲਾ ਖਪਤਕਾਰ ਫੋਰਮ ਤੱਕ ਇਨਸਾਫ ਪ੍ਰਾਪਤ ਕਰਨ ਲਈ ਪਹੁੰਚ ਕਰ ਸਕਦਾ ਹੈ ।
ਉਹਨਾਂ ਅੱਗੇ ਦੱਸਿਆਂ ਕਿ ਅੱਜ ਦੀ ਲੋਕ ਅਦਾਲਤ ਦੌਰਾਨ 25 ਕੇਸ ਜਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ ਵਿੱਚ ਪੇਸ਼ ਹੋਏ, ਜਿਹਨਾਂ ਵਿਚ 19 ਤੋਂ ਵੱਧ ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਕਰ ਦਿੱਤਾ ਗਿਆ।