ਸ੍ ਮੁਕਤਸਰ ਸਾਹਿਬ,: ਮਾਨਯੋਗ ਸ੍ ਕਿਸ਼ੋਰ ਕੁਮਾਰ, ਜ਼ਿਲਾ ਅਤੇ ਸ਼ੈਸ਼ਨਜ਼ ਜੱਜ ਸਾਹਿਬ ਨੇ ਅੱਜ ਸ਼੍ ਮੁਕਤਸਰ ਸਾਹਿਬ ਨੇ ਪਿੰਡ ਬੁੜਾ ਗੁਜਰ ਵਿਖੇ ਨਵੀਂ ਬਣੀ ਜੇਲ ਦਾ ਨਿਰੀਖਣ ਕੀਤਾ ਅਤੇ ਇਸ ਮੌਕੇ ਤੇ ਜੇਲ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਇਸ ਮਾਡਰਨ ਜੇਲ ਵਿੱਚ ਕੁੱਲ 51 ਕੈਦੀ ਸਜ਼ਾ ਜਾਬਤਾ, 63 ਹਵਾਲਾਤੀ ਅਤੇ ਦੋ ਕੈਦੀ ਸਧਾਰਨ ਸਜ਼ਾ ਲਈ ਅਤੇ ਜੇਲ ਦੀ ਕੁੱਲ ਸਮਰੱਥਾ 880 ਕੈਦੀਆਂ ਨੂੰ ਰੱਖਣ ਦੀ ਹੈ ਅਤੇ ਇਸ ਦੇ ਨਾਲ ਹੀ ਜੱਜ ਸਾਹਿਬ ਨੇ ਬੰਦ ਕੈਦੀਆ ਅਤੇ ਹਵਾਲਾਤੀਆ ਨਾਲ ਗੱਲਬਾਤ ਕੀਤੀ ਅਤੇ ਉਂਹਨਾਂ ਦੇ ਅਦਾਲਤਾ ਵਿੱਚ ਚਲਦੇ ਕੇਸਾ ਬਾਰੇ ਪੁੱਛਿਆ ਤਾਂ ਉਥੇ ਮਾਜੂਦ ਤਿੰਨ ਹਵਾਲਾਤੀਆ ਨੇ ਮੁਫਤ ਕਾਨੂੰਨੀ ਸਹਾਇਤਾ ਦੀ ਮੰਗ ਕੀਤੀ ਜ਼ਿਲਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਜ਼ਿਲਾ ਕਾਨੂੰਨੀ ਸਵਾਵਾਂ ਅਥਾਰਟੀ ਨੂੰ ਮੁੱਫਤ ਕਾਨੂੰਨੀ ਸਹਾਇਤਾ ਦੇ ਵਕੀਲਾਂ ਦੀ ਸੂਵਿਧਾ ਪ੍ਦਾਨ ਕਰਨ ਦੀ ਹਦਾਇਤ ਕੀਤੀ ਗਈ ਅਤੇ ਬਾਕੀ ਹਵਾਲਾਤੀਆ ਵੱਲੋਂ ਆਪਣੀਆ ਸਮੱਸਿਆਵਾਂ ਦੱਸੀਆ ਗਈਆ ਜੋ ਮੌਕੇ ਤੇ ਹੀ ਜ਼ਿਲਾ ਅਤੇ ਸ਼ੈਸ਼ਨਜ਼ ਜੱਜ ਸਾਹਿਬ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਦਿਤੇ ਗਏ। ਜੇਲ ਦੀ ਨਿਰੀਖਣ ਸਮੇਂ ਬੈਰਕਾ ਦਾ ਵੀ ਨਿਰੀਖਣ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਇਹ ਵੇਖਿਆ ਗਿਆ ਕਿ ਕੈਦੀਆ ਨੂੰ ਰਹਿਣ ਲਈ ਦਿਤੀ ਜਗਾ ਸਾਥ ਸੂਥਰੀ ਵੀ ਹੈ ਜਾਂ ਨਹੀਂ । ਇਸ ਤੋਂ ਬਾਅਦ ਲੰਗਰ ਹਾਲ ਦਾ ਵੀ ਮੁਆਇਨਾ ਕੀਤਾ ਗਿਆ ਅਤੇ ਸੁਪਰਡੈਂਟ ਜ਼ੇਲ ਨੂੰ ਹਦਾਇਤਾ ਦਿਤੀਆ ਗਈਆ ਕਿ ਖਾਣਾ ਬਨਾਉਣ ਸਮੇਂ ਪੂਰੀ ਤਰਾਂ ਸਫਾਈ ਦਾ ਧਿਆਨ ਰਖਿੱਆ ਜਾਵੇ। ਜੇਲ ਵਿੱਚ ਬਣੇ ਹਸਪਤਾਲ ਦਾ ਵੀ ਮੁਆਇਨਾ ਕੀਤਾ ਗਿਆ । ਜੇਲ ਵਿੱਚ ਡਿਊਟੀ ਤੇ ਡਾਕਟਰ ਸਾਹਿਬ ਅਤੇ ਫਾਰਮਾਸਿੱਸਟ ਨਾਲ ਗੱਲਬਾਤ ਕੀਤੀ ਅਤੇ ਹਦਾਇਤਾ ਦਿਤੀਆ ਕਿ ਜੇਲ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਡਾਕਟਰੀ ਸਹਾਇਤਾ ਬਿਨਾਂ ਕਿਸੇ ਦੇਰੀ ਤੋਂ ਦਿਤੀ ਜਾਵੇ। ਇਸ ਦੇ ਨਾਲ ਹੀ ਲੀਗਲ ਏਡ ਕਲਿਨਿਕ ਦਾ ਮੁਆਉਨਾ ਕੀਤਾ ਗਿਆ ਉੁਥੇ ਮਾਜੂਦਾ ਪੈਰਾ ਲੀਗਲ ਵਲੱਟੀਅਰਾਂ ਨਾਲ ਗੱਲਬਾਤ ਅਤੇ ਪੁੱਛਗਿੱਛ ਕੀਤੀ ਜੇਲ ਵਿੱਚ ਬਣਾਈ ਗਈ ਕੈਂਪ ਕੋਰਟ ਦਾ ਮੁਆਇਨਾ ਕੀਤਾ ਗਿਆ। ਸੁਪਰਡੈਂਟ ਜ਼ੇਲ ਨੂੰ ਹਦਾਇਤ ਦਿਤੀ ਗਈ ਕਿ ਵੀਡੀਉ ਕੰਨਫਾਂਸਿੰਗ ਦੀ ਸੁਵਿਧਾ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਇਸ ਦਾ ਫਾਇਦਾ ਹਵਾਲਾਤੀਆ ਨੂੰ ਮਿਲ ਸਕੇ ।
ਇਸ ਨਿਰੀਖਣ ਦੌਰਾਨ ਸ਼੍ਮਤੀ ਹਰਗੁਰਜ਼ੀਤ ਕੌਰ ,ਸੈਕਟਰੀ/ਸੀ.ਜੀ.ਐਮ. ਜ਼ਿਲਾ ਕਾਨੂੰਨੀ ਸਿਵਾਵਾਂ ਅਥਾਰਟੀ, ਸ਼੍ ਮੁਕਤਸਰ ਸਾਹਿਬ ਅਤੇ ਸ਼ਮਤੀ ਸੁਦੇਸ਼ ਕੁਮਾਰੀ, ਸੁਪਰਡੈਂਟ ਸ਼ੈਸ਼ਨਜ਼ ਡਵੀਜ਼ਨ ਸ਼੍ ਮੁਕਤਸਰ ਸਾਹਿਬ ਵੀ ਨਾਲ ਮੌਜੂਦ ਸਨ।