ਪਟਿਆਲਾ : ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਡੇਢ ਸਾਲ ਬਾਅਦ ਹੋਈਆਂ ਚੋਣਾਂ ਤੋਂ ਬਾਅਦ ਦੇਰ ਰਾਤ ਤਕ ਚੱਲੀ ਇਨਾ ਦੀ ਗਿਣਤੀ ‘ਚੋਂ ਭੁਪਿੰਦਰ ਸਿੰਘ ਵਿਰਕ ਨੇ 133 ਵੋਟਾਂ ਤੋਂ ਜਿੱਤ ਹਾਸਿਲ ਕਰ ਬਾਰ ਦੇ ਨਵੇਂ ਪਰਧਾਨ ਚੁਣੇ ਗਏ | ਇਸ ਤੋਂ ਇਲਾਵਾ ਇਨਾ ਚੋਣਾਂ ‘ਚ ਵਿਰਕ ਗਰੁੱਪ ਵੱਲੋਂ ਉਪ ਪਰਧਾਨ ਤੇ ਸਕੱਤਰ ਦੇ ਅਹੁਦਿਆ ‘ਤੇ ਵੀ ਕਬਜ਼ਾ ਕੀਤਾ ਗਿਆ | ਇਸ ਦਾ ਪ੍ਗਟਾਵਾ ਰਿਟਰਨਿੰਗ ਅਫ਼ਸਰ ਆਰ. ਐਨ. ਕੌਸ਼ਲ, ਜੀ.ਐਸ. ਰਾਏ ਤੇ ਹੋਰਨਾਂ ਵੱਲੋਂ ਕੀਤਾ ਗਿਆ | ਚੌਣਾਂ ਦੀ ਗਿਣਤੀ ਸ਼ਾਮ 5 ਵਜੇ ਸ਼ੁਰੂ ਕੀਤੀ ਗਈ ਤੇ ਇਸ ਦਾ ਨਤੀਜਾ ਦੇਰ ਰਾਤ 12.15 ਵਜੇ ਐਲਾਨਿਆ ਗਿਆ | ਇਨਾ ਚੋਣਾਂ ਦੌਰਾਨ ਪ੍ਧਾਨਗੀ ਦੇ ਉਮੀਦਵਾਰ ਭੁਪਿੰਦਰ ਸਿੰਘ ਵਿਰਕ ਨੇ 423 ਵੋਟਾਂ ਹਾਸਲ ਕਰਦਿਆਂ ਵਿਰੋਧੀ ਉਮੀਦਵਾਰ ਬਿਕਰਮਜੀਤ ਸਿੰਘ ਭੱਲਰ ਨੂੰ 133 ਵੋਟਾਂ ਤੋਂ ਹਰਾਇਆ | ਇਨਾ ਚੋਣਾਂ ‘ਚ ਪ੍ਧਾਨਗੀ ਲਈ ਖੜੇ ਜੀਤਇੰਦਰ ਗਰੇਵਾਲ 251 ਤੇ ਅੰਗਰੇਜ਼ ਸਿੰਘ ਸੰਧੂ 85 ਵੋਟਾਂ ਮਿਲੀਆਂ | ਉਪ ਪ੍ਧਾਨ ਦੀ ਚੋਣ ‘ਚ ਵੀ ਵਿਰਕ ਗਰੁੱਪ ਦੇ ਹੀ ਕੁਲਵੰਤ ਸਿੰਘ ਨੇ 407 ਵੋਟਾਂ ਹਾਸਿਲ ਕਰਕੇ ਭੁੱਲਰ ਗਰੁੱਪ ਦੇ ਪ੍ਬਜੀਪਾਲ ਨੂੰ 93 ਵੋਟਾਂ ਤੋਂ ਹਰਾਇਆ | ਕੈਸ਼ੀਅਰ ਲਈ ਜਸਪਰੀਤ ਸਿੰਘ ਸਮਰਾਓ ਨੇ 472 ਵੋਟਾਂ ਹਾਸਿਲ ਕਰਦਿਆਂ, ਵਿਰਕ ਗਰੱਪ ਦੇ ਅਮਿਤ ਤਰਹੇਨ ਤੋਂ 132 ਵੋਟਾਂ ਦੇ ਫ਼ਰਕ ਨਾਲ ਜਿੱਤ ਪਰਾਪਤ ਕੀਤੀ | ਜੁਆਇੰਟ ਸਕੱਤਰ ਵਜੋਂ ਭੁੱਲਰ ਗਰੁੱਪ ਦੀ ਜੋਤੀ ਰਾਏ ਜੇਤੂ ਰਹੀ, ਜਿਸ ਨੇ 606 ਵੋਟਾਂ ਹਾਸਿਲ ਕਰਦਿਆਂ, ਗਰੇਵਾਲ ਗਰੁੱਪ ਦੇ ਚੇਤਨਿਆ ਸ਼ਰਮਾ ਨੂੰ 213 ਵੋਟਾਂ ਤੋਂ ਹਰਾਇਆ | ਲਾਇਬਰੇਰੀਅਨ ਲਈ ਭੁੱਲਰ ਗਰੁੱਪ ਦੇ ਗੌਰਵ ਦਿਵਾਨ ਨੇ 404 ਵੋਟਾਂ ਹਾਸਿਲ ਕਰ ਗਰੇਵਾਲ ਗਰੁੱਪ ਦੇ ਪਰਗਟ ਸਿੰਘ ਜਾਵੰਧਾ ਨੂੰ 84 ਵੋਟਾਂ ਤੋਂ ਹਰਾਇਆ | ਇਸੇ ਦੌਰਾਨ ਸਕੱਤਰ ਦੀ ਚੋਣ ਦੌਰਾਨ ਵਿਰਕ ਗਰੁੱਪ ਦੇ ਬਲਜਿੰਦਰ ਸਿੰਘ ਚੀਮਾ ਤੇ ਗਰੇਵਾਲ ਗਰੁੱਪ ਦੇ ਮੁਨੀਸ਼ ਮਿੱਤਲ ਦੀਆਂ 403 ਵੋਟਾਂ ਹੋਣ ਨਾਲ ਬਰਾਬਰੀ ਹੋ ਗਈ | ਜਿਸ ਤੋਂ ਬਾਅਦ ਦੋਵਾਂ ਦੀਆਂ ਵੋਟਾਂ ਦੀ ਦੇਰ ਰਾਤ ਦੁਆਰਾ ਗਿਣਤੀ ਕੀਤੀ ਗਈ, ਜਿਸ ਤੋਂ ਬਾਅਦ ਦੋਨਾਂ ਦੀ ਗਿਣਤੀ 404 ਹੋ ਗਈ, ਜਿਸ ਨਾਲ ਬਰਾਬਰੀ ਦੀ ਟੱਕਰ ਬਣ ਗਈ | ਰਿਟਰਨਿੰਗ ਅਫ਼ਸਰਾਂ ਵੱਲੋਂ ਡਿਸਪਉਟਿਡ ਵੋਟ ਨੂੰ ਖੋਲਿਹਆ ਗਿਆ ਜੋ ਕਿ ਬਲਜਿੰਦਰ ਸਿੰਘ ਚੀਮਾਂ ਦੇ ਹੱਕ ‘ਚ ਸੀ, ਜਿਸ ਨਾਲ ਵਿਰਕ ਗਰੁੱਪ ਦੇ ਚੀਮਾ ਨੂੰ 1 ਵੋਟ ਤੋਂ ਜੇਤੂ ਕਰਾਰ ਦਿੱਤਾ ਗਿਆ | ਇਸ ਤੋਂ ਇਲਾਵਾ ਅਗਜੈਕਟਿਵ ਮੈਂਬਰਾਂ ਸਬੰਧੀ ਰਿਟਰਨਿੰਗ ਅਫ਼ਸਰ ਆਰ.ਐਨ. ਕੌਸ਼ਲ ਨੇ ਦੱਸਿਆ ਕਿ ਗਰੇਵਾਲ ਗਰੁੱਪ ਤੇ ਹਰਪਰੀਤ ਸਿੰਘ ਧਾਲੀਵਾਲ ਨੇ 490 ਵੋਟਾਂ ਹਾਸਿਲ ਕਰ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਤੇ ਉਸ ਦੇ ਨਾਲ ਹੀ ਅਮਨ ਮਾਥੁਰ ਨੇ 417 ਵੋਟਾਂ ਹਾਸਿਲ ਕੀਤੀਆਂ | ਇਸ ਤੋਂ ਇਲਾਵਾ ਵਿਰਕ ਗਰੁੱਪ ਦੇ ਅਮਨਿੰਦਰ ਸਿੰਘ ਜਾਖੜ ਨੇ 374, ਅਮਨਪ੍ਰੀਤ ਸਿੰਘ ਨੇ 418, ਕੁਲਬੀਰ ਕੌਰ ਬਾਰਨ ਨੇ 427, ਲਾਭ ਸਿੰਘ ਸੰਧੂ ਨੇ 380, ਮਨਬੀਰ ਸਿੰਘ ਵਿਰਕ ਨੇ 397 ਤੇ ਉਮੇਸ਼ ਗੋਇਲ ਨੇ 439 ਵੋਟਾਂ ਹਾਸਿਲ ਕੀਤੀਆਂ | ਇਸ ਤੋਂ ਇਲਾਵਾ ਭੁੱਲਰ ਗਰੁੱਪ ਦੇ ਗੁਰਤੇਜ ਸਿੰਘ ਚੀਮਾ ਨੇ 386 ਵੋਟਾਂ ‘ਤੇ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਪਿ੍ੰਸ ਗੁਪਤਾ ਨੇ 446 ਵੋਟਾਂ ਹਾਸਿਲ ਕੀਤੀਆਂ |