ਲੁਧਿਆਣਾ : ਜਦ ਭੂਤਾਂ ਦੀ ਗਲ ਆਉਂਦੀ ਹੈ ਤਾਂ,ਪੰਜਾਬੀ ਹੀ ਅਜੀਹੇ ਲੋਕ ਹੁੰਦੇ ਹਨ ਜੋ ਇਸਤੋਂ ਡਰਨ ਦੀ ਬਜਾਏ ਇਸਦੇ ਮਜ਼ੇ ਲੈਂਦੇ ਹਨ। ਭੂਤਾਂ ਦੀ ਕਹਾਣੀਆਂ ਤਾਂ ਉਹਨਾਂ ਲਈ ਮਨੋਰੰਜਨ ਜਿਹੀਆਂ ਹੁੰਦੀਆਂ ਹਨ। ਇਕ ਸਰਦਾਰ ਜੀ ਦੀ ਉਹੀ ਮਸਖਰੀ ਅਤੇ ਨਿਡਰਤਾ ਤੁਹਾਡੀ ਨਜਦੀਕੀ ਸਕ੍ਰੀਨ ਤੱਕ ਪਹੁੰਚ ਰਹੀ ਹੈ ਦਿਲਜੀਤ ਦੋਸਾਂਝ,ਨੀਰੂ ਬਾਜਵਾ,ਮੈਂਡੀ ਤੱਖਰ ਅਤੇ ਜਸਵਿੰਦਰ ਭੱਲਾ ਸਟਾਰਰ ਇਹ ਭੂਤੀਆ ਰੋਮਾਂਟਿਕ ਕਾਮੇਡੀ ਪ੍ਰੋਡਕਸ਼ਨ ਹੈ ਵਾਈਟ ਹਿੱਲ ਪ੍ਰੋਡਕਸ਼ਨ ਦੀ। ਰੋਹਿਤ ਜੁਗਰਾਜ ਵਲੋਂ ਨਿਰਦੇਸ਼ਿਤ ਇਸ ਫਿਲਮ ਦੇ ਨਿਰਮਾਤਾ ਹਨ ਗੁਣਬੀਰ ਸਿੱਧੂ ਅਤੇ ਮਨਮੋੜ ਸਿੱਧੂ। ਅੱਜ ਫਿਲਮ ਦੀ ਪ੍ਰੋਮੋਸ਼ਨ ਲਈ ਟੀਮ ਸ਼ਹਿਰ ਵਿਚ ਸੀ।
ਇਹ ਕਹਾਣੀ ਹੈ ਇੰਗਲੈਂਡ ਦੇ ਭੂਤੀਆ ਕ੍ਰੈਗਡੈਰਿਕ ਕਿਲੇ ਵਿਚ ਭੂਤ ਫੜਨ ਦੀ ਜਿਸਦੇ ਲਈ ਸਾਡੇ ਸਰਦਾਰ ਜੀ ਜੱਗੀ ਨੂੰ ਬੁਲਾਇਆ ਗਿਆ ਹੈ। ਮੁਖ ਅਦਾਕਾਰ ਦਿਲਜੀਤ ਦੱਸਦੇ ਹਨ,ਸਾਡੇ ਲੇਖਕ ਧੀਰਜ ਰਤਨ ਦੇ ਜ਼ਹਿਨ ਵਿਚ ਇਹ ਸਿਰਫ਼ ਇਕ ਆਈਡੀਆ ਦੇ ਵਾਂਗ ਸੀ। ਮੇਰੇ ਨਾਲ ਉਹਨਾ ਨੇ ਗਲ ਕੀਤੀ ਅਤੇ ਸੁਣ ਕੇ ਮੈਂ ਇਹਨਾਂ ਉਤਸ਼ਾਹਿਤ ਹੋਇਆ ਕਿ ਮੈਂ ਉਹਨਾਂ ਨੂੰ ਫੌਰਨ ਕਿਹਾ ਕਿ ਇਸਨੂੰ ਕਹਾਣੀ ਦਾ ਰੂਪ ਦੇ ਦੋ। ਸਰਦਾਰਜੀ ਦੇ ਰੂਪ ਵਿਚ ਮੈਂ ਹਰ ਉਸ ਪੰਜਾਬੀ ਦੀ ਅਦਵਾਈ ਕਰ ਰਿਹਾ ਹਾਂ ਜਿਹਨਾਂ ਨੂੰ ਹਰ ਉਸ ਭੂਤ ਨੂੰ ਫੜਨ ਵਿਚ ਮਜ਼ਾ ਆਉਂਦਾ ਹੈ ਜੋ ਅਸਲ ਜਿੰਦਗੀ ਤੋਂ ਜ਼ਿਆਦਾ ਕਹਾਣੀਆਂ ਵਿਚ ਰਹਿੰਦੇ ਹਨ।