ਪਟਿਆਲਾ, : ਜਨਾਬ ਖਾਲਿਦ ਹੁਸੈਨ ਜਿਹਨਾਂ ਦੀ ਚੋਣ ਸ਼ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) 2014 ਲਈ ਕੀਤੀ ਗਈ ਸੀ। ਪਰ ਉਹਨਾਂ ਵੱਲੋ ਆਪਣੇ ਨਿੱਜੀ ਰੁਝੇਂਵੇਂ ਕਾਰਨ ਪੰਜਾਬੀ ਸਪਤਾਹ ਦੇ ਆਗਾਜ਼ ਸਮੇਂ 12 ਮਾਰਚ, 2016 ਨੂੰ ਆਪਣਾ ਸਨਮਾਨ ਪ੍ਰਾਪਤ ਕਰਨ ਲਈ ਨਾ ਆ ਸਕਣ ਕਾਰਨ ਅੱਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਮਤੀ ਗੁਰਸ਼ਰਨ ਕੌਰ ਵਾਲੀਆ ਤੇ ਹੋਰ ਅਧਿਕਾਰੀਆਂ ਵੱਲੋਂ ਜਨਾਬ ਖਾਲਿਦ ਹੁਸੈਨ ਨੂੰ ਸ਼ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) 2014 ਸਨਮਾਨਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਨਮਾਨ ਵਿਚ ਪੰਜ ਲੱਖ ਰੁਪਏ ਦਾ ਚੈੱਕ, ਮੈਡਲ, ਪਲੇਕ ਅਤੇ ਸ਼ਾਲ ਦਿੱਤਾ ਗਿਆ। ਇਸ ਸਮੇਂ ਹਾਜ਼ਰ ਅਧਿਕਾਰੀਆਂ/ ਕਰਮਚਾਰੀਆਂ ਵਿਚ ਸ਼੍ਮਤੀ ਕਰਮਜੀਤ ਕੌਰ, ਡਾ.ਵੀਰਪਾਲ ਕੌਰ, ਸ.ਧਰਮ ਸਿੰਘ ਕੰਮੇਆਣਾ, ਸ.ਸਤਨਾਮ ਸਿੰਘ, ਸ਼੍ ਪ੍ਵੀਨ ਕੁਮਾਰ, ਸ.ਭੁਪਿੰਦਰਪਾਲ ਸਿੰਘ, ਸ.ਗੁਰਜੀਤ ਸਿੰਘ, ਸ.ਭਗਵਾਨ ਸਿੰਘ ਆਦਿ ਹਾਜ਼ਰ ਸਨ।
ਇਸ ਸਮੇਂ ਜਨਾਬ ਖਾਲਿਦ ਹੁਸੈਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਬੋਲੀ ਵਿਚ ਪੰਜਾਬੀ ਪਹਿਲੇ ਨੰਬਰ ਉੱਤੇ ਆਉਂਦੀ ਹੈ। ਉਹਨਾਂ ਨੇ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੂੰ ਕਿਹਾ ਕਿ ਜੰਮੂ-ਕਸ਼ਮੀਰ ਰਾਜ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਹੋਰ ਵੀ ਨੇੜਿਓਂ ਜੋੜਨ ਲਈ ਉੱਥੇ ਸਮਾਗਮ ਕਰਵਾਉਣਾ ਚਾਹੀਦਾ ਹੈ। ਮੈਡਮ ਵਾਲੀਆਂ ਨੇ ਇਸ ਸੁਝਾਅ ਦਾ ਸਵਾਗਤ ਕਰਦਿਆਂ ਕਿਹਾ ਕਿ ਭਵਿੱਖ ਵਿਚ ਅਜਿਹਾ ਕੋਈ ਪਰੋਗਰਾਮ ਜ਼ਰੂਰ ਉਲੀਕਿਆ ਜਾਵੇਗਾ।