ਪਟਿਆਲਾ : ਇੱਥੇ ਚਲ ਰਹੀ ਪਹਿਲੀ ਕੁੱਲ ਹਿੰਦ ਅੰਤਰਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਮੇਜਬਾਨ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਅੱਜ 11 ਤਗਮੇ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ। ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਵਿਚ ਚਲ ਰਹੀ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਤੋਂ 41 ਯੂਨੀਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਹੋਏ ਮੁਕਾਬਲਿਆਂ ਤਹਿਤ ਤਾਉਲ ਦੇ ਦੌਸ਼ੂ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੇ ਹਰੀਸ਼ ਕੁਮਾਰ ਨੇ ਸੋਨ, ਮਣੀਪੁਰ ਯੂਨੀਵਰਸਿਟੀ ਦੇ ਮਲੇਗਾਂਬਾ ਸਿੰਘ ਨੇ ਚਾਂਦੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸੀ; ਜਿਯਾਂਸ਼ੂ ਵਰਗ ਚ ਦੀਪਕ ਕੁਮਾਰ ਨੇ ਸੋਨ, ਮਣੀਪੁਰ ਯੂਨੀਵਰਸਿਟੀ ਦੇ ਸਕਤੀ ਮੈਟੇ ਨੇ ਚਾਂਦੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਅਰਵਿੰਦ ਚੌਹਾਨ ਨੇ ਕਾਂਸੀ; ਚਾਂਗਕੁਆਨ ਵਰਗ ਚ ਮਣੀਪੁਰ ਯੂਨੀਵਰਸਿਟੀ ਦੇ ਮਲੇਂਗਾਂਬਾ ਸਿੰਘ ਨੇ ਸੋਨ, ਪੰਜਾਬੀ ਯੂਨੀਵਰਸਿਟੀ ਦੇ ਦੀਪਕ ਕੁਮਾਰ ਨੇ ਚਾਂਦੀ ਅਤੇ ਇਸੇ ਵਰਸਿਟੀ ਦੇ ਹਰੀਸ਼ ਕੁਮਾਰ ਨੇ ਕਾਂਸੀ; ਤਾਇਜੀਜਾਨ ਵਰਗ ਚ ਪੰਜਾਬੀ ਯੂਨੀਵਰਸਿਟੀ ਦੇ ਗੁਰਿੰਦਰ ਸਿੰਘ ਨੇ ਸੋਨ, ਕਲਿੰਗਾ ਯੂਨੀਵਰਸਿਟੀ ਦੇ ਪ੍ਰਤੀਕ ਸਿੰਘ ਨੇ ਚਾਂਦੀ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸਰੀਫੁੱਲ ਇਸਲਾਮ ਨੇ ਕਾਂਸੀ; ਨਾਨਕੁਆਨ ਵਰਗ ਚ ਸ਼ੇਰ ਬਹਾਦਰ ਨੇ ਸੋਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੀਰਜ ਨੇ ਚਾਂਦੀ ਅਤੇ ਬਿਹਾਰ ਯੂਨੀਵਰਸਿਟੀ ਦੇ ਕੁਮਾਰ ਅਨੰਦ ਨੇ ਕਾਂਸਾ; ਤੈਜੀਕੁਆਨ ਵਰਗ ਚ ਪੰਜਾਬੀ ਯੂਨੀਵਰਸਿਟੀ ਦੇ ਗੁਰਿੰਦਰ ਸਿੰਘ ਨੇ ਸੋਨ, ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸੱਤਿਆਨਰਾਇਣ ਨੇ ਚਾਂਦੀ ਦਾ ਤਗਮਾ ਜਿੱਤਿਆ। ਔਰਤਾਂ ਦੇ ਜਿਯਾਂਸ਼ੂ ਵਰਗ ਚ ਪੰਜਾਬੀ ਯੂਨੀਵਰਸਿਟੀ ਦੀ ਅਨੁਰਾਧਾ ਦੂਬੇ ਨੇ ਸੋਨ, ਰਾਂਚੀ ਯੂਨੀਵਰਸਿਟੀ ਦੀ ਤਾਰਾ ਕੁਮਾਰੀ ਨੇ ਚਾਂਦੀ ਅਤੇ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੀ ਸ਼ਿਵਾਂਗੀ ਗੁਪਤਾ ਨੇ ਕਾਂਸੀ; ਦੌਸ਼ੂ ਵਰਗ ਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੀ ਪੂਰਵੀ ਸੋਨੀ ਨੇ ਸੋਨ, ਚੰਡੀਗੜ੍ਹ ਯੂਨੀਵਰਸਿਟੀ ਦੀ ਸੁਪ੍ਰੀਆ ਨੇ ਚਾਂਦੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਗੀਤਾ ਰਾਣੀ ਨੇ ਕਾਂਸੀ; ਚਾਂਗਕੁਆਨ ਵਰਗ ਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੀ ਪੂਰਵੀ ਸੋਨੀ ਨੇ ਸੋਨ, ਅਤੇ ਇਸੇ ਯੂਨੀਵਰਸਿਟੀ ਦੀ ਸ਼ਾਰਦਾ ਯਾਦਵ ਨੇ ਚਾਂਦੀ, ਪੰਜਾਬੀ ਯੂਨੀਵਰਸਿਟੀ ਦੀ ਅਨੁਰਾਧਾ ਦੂਬੇ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ਦੀ ਸਫਲਤਾ ਲਈ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ, ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸੋਹੇਲ ਅਹਿਮਦ, ਖਜਾਨਚੀ ਸ਼੍ਰੀ ਐਸ.ਐਨ.ਦੂਬੇ, ਤਕਨੀਕੀ ਚੇਅਰਮੈਨ ਸੰਭੂ ਸੇਠ, ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਪਰਵਿੰਦਰ ਸਿੰਘ, ਡਾ. ਦਲਬੀਰ ਸਿੰਘ ਕਾਲਾ ਅਫਗਾਨਾ, ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਤੇਜਿੰਦਰਜੀਤ ਕੌਰ, ਰਚਨਾ, ਰੇਨੂੰ, ਮੀਨਾਕਸ਼ੀ, ਮੁਕੇਸ਼ ਚੌਧਰੀ, ਗੁਰਪ੍ਰੀਤ ਕੌਰ ਤੇ ਹੋਰ ਕਾਰਜਸ਼ੀਲ ਹਨ।
ਕੈਪਸ਼ਨ: ਕੁੱਲ ਹਿੰਦ ਅੰਤਰਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਚ ਤਗਮੇ ਜਿੱਤਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਡਾ. ਗੁਰਦੀਪ ਕੌਰ ਰੰਧਾਵਾ, ਡਾ. ਦਲਬੀਰ ਸਿੰਘ ਰੰਧਾਵਾ ਤੇ ਸ਼੍ਰੀਮਤੀ ਮਹਿੰਦਰਪਾਲ ਕੌਰ ਨਾਲ ।