ਬਠਿੰਡਾ : ਚਿੱਟੀ ਮੱਖੀ ਦੇ ਵਾਹਕ ਵਜੋਂ ਜਾਣੇ ਜਾਂਦੇ ਗਾਜਰ ਘਾਹ (ਕਾਂਗਰਸ ਘਾਹ) ਦੇ ਖਾਤਮੇ ਲਈ ਬਠਿੰਡਾ ਪ੍ਸ਼ਾਸਨ ਦੁਆਰਾ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਨਸਲ ਨੂੰ ਸੜਕਾਂ, ਨਹਿਰਾਂ, ਨਾਲਿਆਂ ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ।
ਇਸ ਗੱਲ ਦਾ ਪ੍ਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਅੱਜ ਚਿੱਟੀ ਮੱਖੀ ਦੇ ਖਾਤਮੇ ਲਈ ਅਗੇਤੇ ਪ੍ਬੰਧਾਂ ਸਬੰਧੀ ਬੁਲਾਈ ਗਈ ਇੱਕ ਬੈਠਕ ਦੌਰਾਨ ਕੀਤਾ। ਉਨਾ ਦੱਸਿਆ ਕਿ ਚਿੱਟੀ ਮੱਖੀ ਕੁਝ ਫ਼ਸਲਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਨਦੀਨਾਂ ਤੇ ਵੀ ਪਲਦੀ ਹੈ, ਜਿਨਾ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਨਾ ਨਦੀਨਾਂ ‘ਚੋਂ ਗਾਜਰ ਘਾਹ ਮੁੱਖ ਹੈ। ਨਰਮੇ ਦੀ ਬਿਜਾਈ ਦਾ ਸੀਜਨ ਸ਼ੁਰੂ ਹੋਣ ਤੋ ਪਹਿਲਾਂ ਜੇਕਰ ਇਸ ਨਦੀਨ ਨੂੰ ਹੁਣ ਖਤਮ ਕਰ ਦਿੱਤਾ ਜਾਵੇ ਤਾਂ ਚਿੱਟੀ ਮੱਖੀ ਦੇ ਸੰਖਿਆ ਦੇ ਵਾਧੇ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਨੇ ਬੈਠਕ ‘ਚ ਮੌਜੂਦ ਸਮੂਹ ਸਹਿਯੋਗੀ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗ ਦੀ ਕੁੱਲ ਰਕਬੇ ਅਤੇ ਖਾਲੀ ਰਕਬੇ ਦੀ ਰਿਪੋਰਟ ਤਿਆਰ ਕਰਨ ਤਾਂ ਜੋ ਸਮੁੱਚੀ ਪਲੈਨਿੰਗ ਤਿਆਰ ਕਰਕੇ ਇਨਾ ਨਦੀਨਾ ਦਾ ਖਾਤਮਾ ਕੀਤਾ ਜਾ ਸਕੇ। ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਸ਼੍ ਗਰਗ ਨੇ ਕਿਹਾ ਕਿ ਹਰ ਸੜਕ, ਨਹਿਰ ਅਤੇ ਨਾਲਿਆਂ ਉਤੇ ਕੰਮ ਮੋਨੀਟਰਿੰਗ ਕਰਨ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ ਜਿਹੜੀਆਂ ਕਿ ਹੋਣ ਵਾਲੇ ਕੰਮ ਨੂੰ ਚੈਕ ਕਰਨਗੀਆਂ। ਉਨਾ ਕਿਹਾ ਕਿ ਪੁੱਟੇ ਗਏ ਗਾਜਰ ਘਾਹ ਦੇ ਬੂਟਿਆਂ ਨੂੰ ਤਕਨੀਕੀ ਮਾਹਰਾਂ ਦੇ ਸੁਝਾਅ ਅਨੁਸਾਰ ਨਸ਼ਟ ਕੀਤਾ ਜਾਵੇਗਾ। ਉਨਾ ਦੱਸਿਆ ਕਿ ਇਸ ਪੂਰੇ ਪਰੋਜੈਕਟ ਦਾ ਮੁੱਖ ਨਿਸ਼ਾਨਾ ਬਠਿੰਡਾ, ਸੰਗਤ, ਤਲਵੰਡੀ ਸਾਬੋ, ਮੌੜ ਅਤੇ ਨਥਾਨਾ ਦੀਆਂ ਨਰਮਾ ਪੱਟੀਆਂ ਰਹਿਣਗੀਆਂ ਅਤੇ ਇਨਾ ਤੋਂ ਇਲਾਵਾ ਬਾਕੀ ਇਲਾਕਿਆਂ ‘ਚ ਵੀ ਗਾਜਰ ਘਾਹ ਦੇ ਬੂਟੇ ਪੁੱਟੇ ਅਤੇ ਨਸ਼ਟ ਕੀਤੇ ਜਾਣਗੇ।
ਉਨਾ ਦੱਸਿਆ ਕਿ ਇਸ ਮੁਹਿੰਮ ਨੂੰ ਸਮੇਂ ਸਿਰ ਨੇਪਰੇ ਚਾੜਣ ਲਈ ਹਰ ਹਫ਼ਤੇ ਵਿਸ਼ੇਸ਼ ਬੈਠਕਾਂ ਕੀਤੀਆਂ ਜਾਣਗੀਆਂ ਅਤੇ ਅਧਿਕਾਰੀਆਂ ਦੀ ਡਿਊਟੀਆਂ ਲਗਾਈਆਂ ਜਾਣਗੀਆਂ। ਉਨਾ ਕਿਹਾ ਕਿ ਸ਼ਹਿਰੀ ਇਲਾਕਿਆਂ ‘ਚ ਸਬੰਧਿਤ ਨਗਰ ਨਿਗਮ ਅਤੇ ਨਗਰ ਕੌਸ਼ਲ ਇਸ ਕੰਮ ਨੂੰ ਕਰਵਾਉਣਗੇ, ਜਦਕਿ ਬਾਕੀ ਸੜਕਾਂ, ਨਹਿਰਾਂ ਅਤੇ ਨਾਲਿਆਂ ਦੇ ਆਲੇ-ਦੁਆਲੇ ਦੀ ਸਫ਼ਾਈ ਸਬੰਧਿਤ ਵਿਭਾਗਾਂ ਦੁਆਰਾ ਕਰਵਾਈ ਜਾਵੇਗੀ। ਉਨਾ ਦੱਸਿਆ ਕਿ ਸਾਰੇ ਹੀ ਵਿਭਾਗਾਂ ਦਾ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਰਹੇਗੀ।
ਇਸ ਬੈਠਕ ਦੌਰਾਨ ਡਵੀਜ਼ਨਲ ਜੰਗਲਾਤ ਅਫ਼ਸਰ ਡਾ. ਸੰਜੀਵ ਤਿਵਾੜੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਮਤੀ ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਮਤੀ ਪਰਮਪਾਲ ਕੌਰ ਸਿੱਧੂ, ਐਸ.ਡੀ.ਐਮ. ਬਠਿੰਡਾ ਸ਼੍ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਰਾਮਪੁਰਾ ਸ਼੍ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਮਤੀ ਅੰਮਰਿਤਾ ਸਿੰਘ, ਜ਼ਿਲ ਟਰਾਂਸਪੋਰਟ ਅਫ਼ਸਰ ਸ਼੍ ਲਤੀਫ਼ ਅਹਿਮਦ, ਜ਼ਿਲ੍ਹਾ ਮਾਲ ਅਫ਼ਸਰ ਸ਼੍ ਅਵਤਾਰ ਸਿੰਘ ਮੱਕੜ, ਨਗਰ ਨਿਗਮ ਬਠਿੰਡਾ, ਵੱਖ-ਵੱਖ ਨਗਰ ਕੌਸ਼ਲਾਂ, ਸਿੰਚਾਈ, ਲੋਕ ਨਿਰਮਾਣ ਵਿਭਾਗ, ਤਹਿਸੀਲਦਾਰ,ਬੀ.ਡੀ.ਪੀ.ਓਜ਼ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।