ਪਟਿਆਲਾ : ਸ਼ਹਿਰੀ ਅਤੇ ਸੱਲਮ ਬਸਤੀ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਸਿਹਤ ਸਹੁਲਤਾ ਦੇਣ ਦੇ ਮਕਸਦ ਨਾਲ ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ.ਤਰਿਪੜੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਸਿੰਘ ਦੀ ਦੇਖ ਰੇਖ ਵਿਚ ਅਰਬਨ ਪਰਾਇਮਰੀ ਸਿਹਤ ਨਿਉ ਯਾਦਵਿੰਦਰਾ ਕਾਲੋਨੀ ਅਧੀਨ ਆਉਂਦੇ ਏਰੀਏ ਦੇ ਗੁਰੂਦੁਆਰਾ ਭਾਈ ਤਾਰੂ ਸਿੰਘ ਅਬਚਲ ਨਗਰ ਵਿਖੇ ਇਕ ਆਊਟ ਰੀਚ ਮੁਫਤ ਮੈਡੀਕਲ ਸਿਹਤ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਅੱਖਾਂ ਦੇ ਮਾਹਰ ਡਾ.ਮਨਜੀਤ ਸਿੰਘ,ਮੈਡੀਸਨ ਦੇ ਮਾਹਰ ਡਾ. ਅਜੈ ਗੁਪਤਾ ਅਤੇ ਫੀਮੇਲ ਮੈਡੀਕਲ ਅਫਸਰ ਡਾ.ਸੂਮੀ ਭੁਟਾਨੀ ਵੱਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ। ਅੱਜ ਦੇ ਇਸ ਸਿਹਤ ਕੈਂਪ ਵਿਚ ਕੁੱਲ 177 ਮਰੀਜਾਂ ਦਾ ਚੈਕਅਪ ਕੀਤਾ ਗਿਆ।ਜਿਸ ਵਿਚੋ ਅੱਖਾਂ ਦੇ ਮਾਹਰ ਡਾ. ਮਨਜੀਤ ਸਿੰਘ ਵੱਲੋ 46 ਮਰੀਜਾਂ ਦੀਆਂ ਅੱਖਾਂ ਦੇ ਚੈਕ ਅੱਪ ਕੀਤੇ। ਇਸ ਦੋਰਾਨ 41 ਦੇ ਕਰੀਬ ਮਰੀਜਾਂ ਦੀ ਹੋਮਿਗਲੋਬਿਨ ਟੈਸਟ ਅਤੇ ਪਿਸ਼ਾਬ ਦੇ ਟੈਸਟ ਕੀਤੇ ਗਏ ।ਇਸ ਮੋਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ ਅਤੇ ਲੋਕਾ ਨੂੰ ਵੱਖ-ਵੱਖ ਸਿਹਤ ਸੰਸਥਾਵਾ ਵਿਚ ਦਿੱਤੀਆ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਸਿਹਤ ਸਕੀਮਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਜਿਹੇ ਆਉਟ ਰੀਚ ਮੈਡੀਕਲ ਚੈਕਅਪ ਕੈਂਪ ਆਉਂਦੇ ਸਮੇ ਦੋਰਾਨ ਵੀ ਜਾਰੀ ਰਹਿਣਗੇ ਉਹਨਾਂ ਸਮੂਹ ਲੋਕਾਂ ਨੂੰ ਇਹਨਾਂ ਕੈਪਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ।ਇਸ ਕੈਂਪ ਵਿਚ ਸਟਾਫ ਨਰਸ ਕੀਰਤੀ ਅਹੁਜਾ, ਲੈਬ ਟੈਕਨੀਸ਼ੀਅਨ ਵਿਕਰਾਂਤ, ਏ.ਐਨ.ਐਮ. ਗੁਰਮੀਤ ਕੋਰ, ਰੁਪਿੰਦਰ ਕੋਰ ,ਰੁਖਸਾਨਾ,ਏਰੀਏ ਦੀਆਂ ਆਸ਼ਾ ਵਰਕਰਾ ਅਤੇ ਆਂਗਣਵਾੜੀ ਵਰਕਰਾਂ ਵੱਲੋ ਵੀ ਆਪਣੀਆਂ ਸੇਵਾਵਾਂ ਦਿੱਤੀਆ ਗਈਆਂ।