ਰਾਜਪੁਰਾ : ਗਊ ਰੱਖਿਆ ਦਲ ਪੰਜਾਬ ਦੀ ਇਕ ਵਿਸ਼ੇਸ ਮੀਟਿੰਗ ਕੌਮੀ ਪ੍ਰਧਾਨ ਸ਼ਤੀਸ ਕੁਮਾਰ ਦੀ ਅਗਵਾਈ ਵਿਚ ਰਾਜਪੁਰਾ ਦੇ ਗਊ ਰੱਖਿਆ ਦਲ ਦੇ ਦਫਤਰ ਵਿਖੇ ਹੋਈ।ਮੀਟਿੰਗ ਨੂੰ ਸ਼ਤੀਸ ਕੁਮਾਰ ਅਤੇ ਪਹੁੰਚੇ ਹੋਏ ਆਗੂਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੁਆਮੀ ਸ੍ਰੀ ਕ੍ਰਿਸਨਾ ਆਨੰਦ ਜੀ ਨੂੰ ਗੁੰਮ ਹੋਏ ਕਰੀਬ ਅੱਜ 6 ਦਿਨ ਹੋ ਚੁੱਕੇ ਹਨ।ਪਰ ਸਰਕਾਰ ਉਨਾ ਦਾ ਪਤਾ ਲਗਾਉਣ ਲਈ ਅਸਫਲ ਰਹੀ ਹੈ।ਉਨਾ ਕਿਹਾ ਕਿ ਸੁਆਮੀ ਜੀ ਦੇ ਜਾਨ ਨੂੰ ਖਤਰਾਂ ਹੋਣ ਸਬੰਧੀ ਪੰਜਾਬ ਦੇ ਡੀ.ਜੀ.ਪੀ ਸ੍ਰੀ ਸ਼ੁਰੇਸ ਅਰੋੜਾ ਜੀ ਨੂੰ 6 ਮਹਿੰਨੇ ਪਹਿਲਾਂ ਜਾਣੂ ਕਰਵਾਇਆ ਗਿਆ ਸੀ।ਪਰ ਮੋਜੂਦਾ ਸਰਕਾਰ ਵੱਲੋ ਉਨਾ ਲਈ ਕੋਈ ਵੀ ਸੁਰੱਖਿਆ ਦਾ ਇੰਤਜਾਮ ਨਹੀ ਕੀਤਾ ਗਿਆ ,ਜਿਸ ਕਰਕੇ ਇਹ ਅਣਸੁਖਾਮੀ ਘਟਨਾ ਘਟੀ ਹੈ।ਜਿਸ ਕਰਕੇ ਗਊ ਸਰਧਾਲੂਆ ਵਿਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ।ਜਿਸ ਤੇ ਗਊ ਸਰਧਾਲੁੂਆ ਵੱਲੋ ਇਕ ਅਹਿੰਮ ਫੈਸ਼ਲਾ ਲਿਆ ਗਿਆ ਕਿ ਦਿਨ ਮੰਗਲਵਾਰ ਮਿਤੀ 14 ਜੂਨ 2016 ਨੂੰ ਰਾਜਪੁਰਾ ਵਿਖੇ ਰੈਲ ਆਵਾਜਾਈ ਨੂੰ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੋਕੇ ਅਚਾਰੀਆ ਯੋਗੇਂਦਰ ਪ੍ਰਧਾਨ ਹਰਿਆਣਾ, ਸ਼ਿਵਦਤ ਸੈਕਟਰੀ ਹਿਮਾਚਲ,ਪੰਜਾਬ ਪ੍ਰਧਾਨ ਨਿਕਜਨ ਕੁਮਾਰ,ਸ਼ਿਵ ਸੇਨਾ ਬਾਲ ਠਾਕਰਾ ਦੇ ਉਪ ਪ੍ਰਧਾਨ ਹਰੀਸ਼ ਸਿੰਗਲਾਂ,ਬਕੀਲ ਚੰਦ, ਸੂਰਜ ਪ੍ਰਕਾਸ਼,ਅਸ਼ੋਕ ਚੱਕਰਵਰਤੀ,ਤਰਲੋਕ ਚਾਵਲਾ,ਨਰਿੰਦਰ ਜਰਗਰ ਪ੍ਰਧਾਨ ਗਊਸਾਲਾ ਰਾਜਪੁਰਾ, ਲਲਿਤ ਗੁਲੱਟੀ, ਸੰਜੀਵ ਪ੍ਰਕਾਸ਼ ਸਮੇਤ ਹੋਰ ਗਊ ਸਰਧਾਲੂ ਮੋਜੂਦ ਸਨ।