ਰਾਜਪੁਰਾ : ਪੁਰਾਣਾ ਰਾਜਪੁਰਾ ਦੇ ਜਿੰਮੀਦਾਰਾ ਆਸ਼ਰਮ ਵਿਖੇ ਡੀ ਜੈ ਐਸੋਸੀਏਸ਼ਨ ਵੱਲੋ ਪ੍ਰਧਾਨ ਬਲਜੀਤ ਸਿੰਘ ਬੱਲੀ ਦੀ ਅਗਵਾਈ ਵਿਚ ਇਕ ਖੂਨਦਾਨ ਕੈਪ ਲਾਇਆ ਗਿਆ।ਇਸ ਕੈਂਪ ਵਿੱਚ ਪ੍ਰਕਾਸ਼ ਚੰਦ ਕਾਲਾ ਪ੍ਰਧਾਨ ਪੰਜਾਬ ਡੀ ਜੇ ਯੂਨੀਅਨ ਸੰਗਰੂਰ ਵਿਸ਼ੇਸ਼ ਤੋਰ ਤੇ ਪੁੱਜੇ ਹੋਏ ਸਨ।ਇਸ ਕੈਂਪ ਵਿਚ ਸਰਕਾਰੀ ਹਸਪਤਾਲ ਦੇ ਡਾਕਟਰਾ ਦੀ ਟੀਮ ਵੱਲੋ ਖੂਨਦਾਨੀਆ ਵੱਲੋ 60 ਯੂਨਿਟ ਇਕੱਠੇ ਕੀਤੇ ਗਏ।ਡੀ.ਜੇ. ਐਸੋਸੀੲੈਸ਼ਨ ਵੱਲੋ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਚੋਂਕੀ ਇਨਚਾਰਜ ਗੁਰਵਿੰਦਰ ਸਿੰਘ ਗੁਰਾਇਆ, ਬਲਜੀਤ ਸਿੰਘ ਬੱਲੀ,ਕਮਲ ਧੁੂਰੀ, ਵਰਿੰਦਰ ਵਧਵਾ, ਦਵਿੰਦਰ ਖੰਨਾ, ਦਿਨੇਸ਼ ਕੁਮਾਰ ਝਾਂਗੀ ,ਅਜੈ ਕੁਮਾਰ ਬਿੱਟੂ ,ਤੇਜਿੰਦਰ ਸਿੰਘ ,ਰਣਧੀਰ ਸਿੰਘ , ਬਲਬੀਰ ਸਿੰਘ ਬੇਦੋਸ਼, ਖਜਾਨ ਸਿੰਘ ,ਗੁਰਚਰਨ ਸਿੰਘ ,ਹਰਮਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੋਜੂਦ ਸਨ।