ਅੰਮ੍ਰਿਤਸਰ :ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਖੇਤਰ ਅਸ਼ੋਕਾ ਚੌਕ ਵਿੱਖੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੜਕੇ ਜਾ ਰਹੇ ਸਨ, ਜਿੰਨਾਂ ਵਿੱਚੋਂ ਮੋਟਰਸਾਈਕਲ ਤੇ ਪਿੱਛੇ ਬੈਠੇ ਲੜਕੇ ਨੇ ਇੱਕ ਪਿਸਟਲ ਨੂਮਾਂ ਹਥਿਆਰ ਨੂੰ ਸ਼ਰੇਆਮ ਆਪਣੇ ਹੱਥ ਵਿੱਚ ਫੜਿਆ ਸੀ। ਜੋ ਇਸ ਦ੍ਰਿਸ਼ ਦੀ ਵੀਡਿਊ ਕਿਸੇ ਰਾਹਗੀਰ ਵੱਲੋਂ ਬਣਾ ਦੇ ਸ਼ੋਸ਼ਲ ਮੀਡੀਆਂ ਤੇ ਵਾਈਰਲ ਕੀਤੀ ਗਈ। ਇਹ ਵੀਡਿਊ ਪੁਲਿਸ ਦੇ ਧਿਆਨ ਵਿੱਚ ਆਉਂਦਿਆ ਹੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਇਹਨਾਂ ਨੌਜ਼ਵਾਨਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਹਦਾਇਤਾਂ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਸਬ-ਇੰਸਪੈਕਟਰ ਅਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਹਰ ਪੱਖ ਤੋਂ ਪੜਤਾਲ ਕਰਨ ਤੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕੀਤਾ ਹੈ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ ਸਿਟੀ-2 ਸ੍ਰੀ ਪ੍ਰਭਜੋਤ ਸਿੰਘ ਵਿਰਕ,ਨੇ ਦੱਸਿਆ ਕਿ ਫੜੇ ਗਏ ਨੌਜ਼ਵਾਨਾਂ ਦੀ ਪਛਾਣ 1) ਗਗਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਕਾਨ ਨੰਬਰ 3 ਗੁਰੂ ਨਾਨਕ ਕਲੋਨੀਂ, ਤਰਨ ਤਾਰਨ ਰੋਡ, ਅੰਮ੍ਰਿਤਸਰ, 21 ਸਾਲ, (ਪ੍ਰਾਈਵੇਟ ਕੰਮ) 2) ਕਬੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 11 ਗਲੀ ਨੰਬਰ 3 ਕੋਟ ਮੰਗਲ ਸਿੰਘ, ਤਰਨ ਤਾਰਨ ਰੋਡ, ਅੰਮ੍ਰਿਤਸਰ 21 ਸਾਲ, (ਪ੍ਰਾਈਵੇਟ ਕੰਮ) ਅਤੇ 3) ਦਿਲਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਰਬ 897 ਗਲੀ ਨੰਬਰ 2 ਬਾਬਾ ਦੀਪ ਸਿੰਘ ਕਲੋਨੀਂ ਤਰਨ ਤਾਰਨ ਰੋਡ ਅੰਮ੍ਰਿਤਸਰ 22 ਸਾਲ, (ਪ੍ਰਾਈਵੇਟ ਕੰਮ) ਵਜੋ ਹੋਈ। ਜੋ ਪੁਲਿਸ ਵੱਲੋਂ ਕੀਤੀ ਪੜਾਤਲ ਕਰਨ ਤੇ ਪਤਾ ਲੱਗਾ ਹੈ ਕਿ ਇਹ ਪਿਸਟਲ ਖਿਡੋਣਾ ਸੀ ਤੇ ਇਹਨਾਂ ਨੇ ਇਹ ਖਿਡੋਣਾ ਪਿਸਟਲ ਰਣਜੀਤ ਐਵੀਨਿਊ, ਡੀ ਬਲਾਕ ਵਿੱਖੇ ਲੱਗੇ ਮੇਲੇ ਤੋਂ ਖਰੀਦ ਕੀਤਾ ਸੀ। ਇੰਨਾਂ ਤਿੰਨਾਂ ਨੌਜ਼ਵਾਨਾਂ ਦੇ ਖਿਲਾਫ ਜਾਬਤਾ ਫੌਜ਼ਦਾਰੀ ਤਹਿਤ ਜੁਰਮ ਰੋਕੂ ਕਾਰਵਾਈ ਕੀਤੀ ਅਤੇ ਮੋਟਰਸਾਈਕਲ ਤੇ ਖਿਡੋਣਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ। ਕਾਨੂੰਨ ਦੇ ਦਾਇਰੇ ਤੋ ਬਾਹਰ ਹੋ ਕੇ ਅਜਿਹੇ ਕੰਮ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀ ਜਾਵੇਗਾ।