ਪਟਿਆਲਾ,:ਸ਼ਰੋਮਣੀ ਅਕਾਲੀ ਦਲ ਦੇ ਪ੍ਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਵਿੱਚ ਆਉਣ ਵਾਲੇ ਦਿਨਾਂ ਵਿੱਚ ਖਡੂਰ ਸਾਹਿਬ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਜਿੱਤ ਤੈਅ ਹੈ ਅਤੇ ਇਸ ਚੋਣ ਵਿੱਚ ਹਾਰ ਦਾ ਨਤੀਜਾ ਕਾਂਗਰਸ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਪਟਿਆਲਾ ਵਿੱਚ 15 ਦਸੰਬਰ ਨੂੰ ਹੋਣ ਵਾਲੀ ਸਦਭਾਵਨਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁੱਜੇ ਸ. ਬਾਦਲ ਨੇ ਕਿਹਾ ਕਿ ਜਿਸ ਤਰਾ ਦੇ ਹਾਲਾਤ ਕਾਂਗਰਸ ਦੇ ਹਨ ਅਤੇ ਜਿਹੋ ਜਿਹੇ ਹੋਣ ਜਾ ਰਹੇ ਹਨ, ਉਹ ਸਪੱਸ਼ਟ ਕਰਦੇ ਹਨ ਕਿ ਸਾਲ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਦੀ ਜਨਤਾ ਕਾਂਗਰਸ ਨੂੰ ਮੂੰਹ ਨਹੀਂ ਲਗਾਏਗੀ।
ਪਟਿਆਲਾ-ਸੰਗਰੂਰ ਸੜਕ ‘ਤੇ ਸਥਿਤ ਏਵੀਏਸ਼ਨ ਕਲੱਬ ਦੇ ਨਜ਼ਦੀਕ ਆਯੋਜਿਤ ਕੀਤੀ ਜਾਣ ਵਾਲੀ ਸਦਭਾਵਨਾ ਰੈਲੀ ਤੋਂ ਪਹਿਲਾਂ ਪਟਿਆਲਾ, ਸੰਗਰੂਰ, ਰੂਪਨਗਰ, ਐਸ.ਏ.ਐਸ. ਨਗਰ ਅਤੇ ਫਤਿਹਗੜ੍ ਸਾਹਿਬ ਨਾਲ ਸਬੰਧਤ ਸ਼ਰੋਮਣੀ ਅਕਾਲੀ ਦਲ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਚੋਣ ਯੁੱਧ ਸ਼ੁਰੂ ਹੋ ਚੁੱਕਾ ਹੈ ਅਤੇ ਪਹਿਲਾ ਵਾਰ ਕਰਨ ਵਾਲਾ ਹੀ ਜੇਤੂ ਬਣਦਾ ਹੈ। ਉਨਾ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਨੇ ਪਹਿਲਾਂ ਬਠਿੰਡਾ ਵਿੱਚ ਸਦਭਾਵਨਾ ਰੈਲੀ ਕੀਤੀ ਤਾਂ ਲੱਗਿਆ ਕਿ ਇਸ ਤੋਂ ਵੱਡੀ ਰੈਲੀ ਨਹੀਂ ਹੋ ਸਕਦੀ ਪਰ ਮੋਗਾ ਦੀ ਰੈਲੀ ਨੇ ਬਠਿੰਡਾ ਦਾ ਰਿਕਾਰਡ ਤੋੜ ਦਿੱਤਾ, ਜਦਕਿ ਗੁਰਦਾਸਪੁਰ ਦੇ ਸਿਰਫ਼ ਛੇ ਵਿਧਾਨ ਸਭਾ ਹਲਕਿਆਂ ਦੀ ਰੈਲੀ ਨੇ ਇਨ੍ਹਾਂ ਦੋਵਾਂ ਰੈਲੀਆਂ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਬਾਅਦ ਆਯੋਜਿਤ ਹੋਈ ਨਕੋਦਰ ਰੈਲੀ ਨੇ ਸਾਰੇ ਰਿਕਾਰਡ ਤੋੜੇ ਹਨ। ਸ. ਬਾਦਲ ਨੇ ਕਿਹਾ ਕਿ ਪਟਿਆਲਾ ਦੀ ਸਦਭਾਵਨਾ ਰੈਲੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ ਜਿਸ ਨਾਲ ਮੋਤੀ ਬਾਗ ਪੈਲੇਸ ਦੀਆਂ ਕੰਧਾਂ ਹਿੱਲ ਜਾਣਗੀਆਂ। ਸ਼ਰੋਮਣੀ ਅਕਾਲੀ ਦਲ ਦੇ ਪ੍ਧਾਨ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਦੇਸ਼ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਵਿੱਚ ਠੀਕ ਉਸੇ ਤਾਰੀਖ ਨੂੰ ਪਟਿਆਲਾ ਵਿੱਚ ਸ਼ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਉਨਾ ਨੇ ਜਾਣਬੁੱਝ ਕੇ ਰੱਖੀ ਹੈ। ਉਨਾ ਕਿਹਾ ਕਿ ਇੱਕ ਪਾਸੇ ਬਠਿੰਡਾ ਵਿੱਚ ਕਾਂਗਰਸ ਵੱਲੋਂ ਰਾਜ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੀ ਸਿਰਫ਼ 5 ਜ਼ਿਲਿਆਂ ਦੀ ਰੈਲੀ ਵਿੱਚ ਮੁਕਾਬਲਾ ਹੋਵੇਗਾ ਜਿਸ ਵਿੱਚ ਇਹ ਵੀ ਤੈਅ ਹੈ ਕਿ ਜਿੱਤ ਸ਼ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦੀ ਹੀ ਹੋਵੇਗੀ।
ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਕੈਟ’ ਗੁਰਮੀਤ ਪਿੰਕੀ ਵੱਲੋਂ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਫਰਜ਼ੀ ਐਨਕਾਊਂਟਰ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਸਵਾਲ ਦਾ ਜਵਾਬ ਕਾਂਗਰਸ ਨੂੰ ਦੇਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਪਿੰਕੀ ਨੇ ਅੱਜ ਤੋਂ 30-35 ਸਾਲ ਪਹਿਲਾਂ ਹੋਈਆਂ ਘਟਨਾਵਾਂ ਬਾਰੇ ਸਵਾਲ ਉਠਾਏ ਹਨ, ਉਨਾ ਦਿਨਾਂ ਵਿੱਚ ਰਾਜ ਅਤੇ ਕੇਂਦਰ ਵਿੱਚ ਕਾਂਗਰਸ ਦੀਆਂ ਹੀ ਸਰਕਾਰਾਂ ਸਨ, ਅਜਿਹੇ ਵਿੱਚ ਸ਼ਰੋਮਣੀ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਨੂੰ ਇਸ ਦੀ ਸੱਚਾਈ ਸਾਹਮਣੇ ਰੱਖਣੀ ਚਾਹੀਦੀ ਹੈ।
ਮੀਡੀਆ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਲੀਆਂ ਕਰਨ ਦੀ ਥਾਂ ‘ਤੇ ਕੇਵਲ ਮਾਸ ਕੰਟੈਕਟ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ‘ਕੈਪਟਨ ਦਾ ਕਿਹੜਾ ਮਾਸ ਕੰਟੈਕਟ? ਕੀ ਇਹ ਵਿਦੇਸ਼ਾਂ ਵਿੱਚ ਹੋਵੇਗਾ ਜਾਂ ਦੇਸ਼ ਵਿੱਚ, ਉਨ੍ਹਾਂ ਨੂੰ ਖ਼ਬਰ ਨਹੀਂ। ‘ ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਸ ਸਾਲਾਂ ਵਿੱਚ ਲੋਕਾਂ ਨਾਲ ਕਿੰਨਾ ਸੰਪਰਕ ਰੱਖਿਆ ਹੈ, ਇਹ ਸਭ ਨੂੰ ਪਤਾ ਹੈ ਜਦੋਂਕਿ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਰਾ ਸਮਾਂ ਹੀ ਲੋਕਾਂ ਨਾਲ ਬਿਤਾਉਂਦੇ ਹਨ।
ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਰਣਨੀਤੀ ਦਾ ਖੁਲਾਸਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਵਾਹਨ ‘ਤੇ ‘ਆਈ ਪਰਾਊਡ ਟੂ ਬੀ ਅਕਾਲੀ’ ਦੇ ਸਲੋਗਨ ਵਾਲਾ ਸਟੀਕਰ ਨਜ਼ਰ ਆਵੇਗਾ। ਇਹ ਸਾਬਤ ਕਰੇਗਾ ਕਿ ਪੰਜਾਬ ਵਿੱਚ ਪਾਰਟੀ ਨੂੰ ਕਿੰਨਾ ਸਮਰਥਨ ਪਰਾਪਤ ਹੈ। ਉਨਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਬਿਜਲੀ ਮੁੱਦਾ ਸੀ ਅਤੇ ਹੁਣ ਪੰਜਾਬ ਬਿਜਲੀ ਸਰਪਲੱਸ ਵਾਲਾ ਸੂਬਾ ਹੈ। ਇਸੇ ਤਰ੍ਹਾਂ ਦੂਜੇ ਅਤੇ ਵਰਤਮਾਨ ਕਾਰਜਕਾਲ ਵਿੱਚ ਸ਼ਹਿਰੀ ਬੁਨਿਆਦੀ ਸਹੂਲਤਾਂ ‘ਤੇ ਜ਼ੋਰ ਦਿੱਤਾ ਗਿਆ ਅਤੇ ਸੜਕਾਂ ਨੂੰ ਚਾਰ ਤੇ ਛੇ ਮਾਰਗੀ ਕਰਨ ਦੀ ਗੱਲ ਕੀਤੀ ਸੀ ਜੋ ਕਿ ਹੁਣ ਪੂਰੀ ਹੋ ਰਹੀ ਹੈ। ਉਨਾ ਕਿਹਾ ਕਿ ਤੀਜੇ ਕਾਰਜਕਾਲ ਦੌਰਾਨ ਪੇਂਡੂ ਬੁਨਿਆਦੀ ਸਹੂਲਤਾਂ ਅਤੇ ਸੜਕਾਂ ਦੇ ਨੈਟਵਰਕ ਨੂੰ ਪੂਰੀ ਸ਼ਹਿਰੀ ਤਰਜ਼ ‘ਤੇ ਵਿਕਸਤ ਕੀਤਾ ਜਾਵੇਗਾ।