ਪਟਿਆਲਾ,:ਪੰਜਾਬ ਦੇ ਖ਼ਜਾਨਾ ਮੰਤਰੀ ਸ਼੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪਟਿਆਲਾ ਜ਼ਿਲਾ ਸਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਦੀ ਆਟਾ ਦਾਲ ਅਤੇ ਪੈਨਸ਼ਨ ਸਕੀਮ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਵਿੱਚ ਕਿਸੇ ਤਰਾ ਦੀ ਕੋਤਾਹੀ ਨਾ ਵਰਤੀ ਜਾਵੇ। ਜੇਕਰ ਕਿਸੇ ਤਰਾ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲਾਭ ਲਾਭਪਾਤਰੀਆਂ ਤੱਕ ਨਹੀਂ ਪਹੁੰਚਦਾ ਤਾਂ ਇਸ ਲਈ ਸਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਖਜ਼ਾਨਾ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਲਾਭਪਾਤਰੀਆਂ ਦੀ ਪਹਿਚਾਣ, ਬੈਂਕ ਖਾਤਾ, ਆਧਾਰ ਕਾਰਡ ਜਾ ਕੋਈ ਹੋਰ ਖਾਮੀ ਹੈ ਤਾਂ ਉਸ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਇੰਨਾ ਹੀ ਨਹੀਂ ਸਾਰੇ ਲਾਭਪਾਤਰੀਆਂ ਦੀ ਲਿਸਟ ਲੋਕ ਪ੍ਤੀਨਿਧੀਆਂ ਤੱਕ ਪਹੁੰਚਾਈ ਜਾਵੇ ਅਤੇ ਆਟਾ ਦਾਲ ਸਕੀਮ ਤਹਿਤ ਰਾਸ਼ਨ ਵੰਡਣ ਸਬੰਧੀ ਤੈਅ ਕੀਤੀਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਦੇ ਦਸਤਖਤ ਕਰਵਾ ਕੇ ਹੀ ਰਾਸ਼ਨ ਵੰਡਿਆ ਜਾਵੇ। ਵਿੱਤ ਮੰਤਰੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦੀ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ ਢੀਂਡਸਾ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਸਾਰੀਆਂ ਵਿਕਾਸ ਸਕੀਮਾਂ ਜਾਰੀ ਰਹਿਣਗੀਆਂ। ਇਹਨਾਂ ਵਿੱਚ ਚਾਹੇ ਸ਼ਗਨ ਸਕੀਮ ਹੈ ਜਾਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ । ਕਣਕ ਦੀ ਖਰੀਦ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਤੋਂ 20 ਹਜ਼ਾਰ ਕਰੋੜ ਰੁਪਏ ਦਾ ਕਰਜਾ ਮਿਲ ਗਿਆ ਹੈ। ਘੱਟ ਵਿਆਜ ਵਾਲਾ ਇਹ ਕਰਜ਼ਾ ਖਰੀਦ ਦੇ ਲਈ ਉਪਲੱਬਦ ਰਹੇਗਾ।
ਇਸ ਮੀਟਿੰਗ ਵਿੱਚ ਵਿਧਾਇਕ ਹਲਕਾ ਘਨੌਰ ਸ਼੍ਮਤੀ ਹਰਪਰੀਤ ਕੌਰ ਮੁਖਮੈਲਪੁਰ ਨੇ ਇਲਾਕੇ ਵਿੱਚ ਟੁੱਟ ਰਹੀਆਂ ਸੜਕਾਂ ਦਾ ਮੁੱਦਾ ਉਠਾਇਆ, ਪਟਿਆਲਾ ਦਿਹਾਤੀ ਤੋਂ ਬੀਬੀ ਕੁਲਦੀਪ ਕੌਰ ਟੌਹੜਾ ਨੇ ਗਰੀਬ ਪਰਿਵਾਰਾਂ ਨੂੰ ਨੀਲੇ ਕਾਰਡ ਬਣਵਾਏ ਜਾਣ ਸਬੰਧੀ ਆਪਣੀ ਗੱਲ ਕਹੀ, ਸਨੌਰ ਤੋਂ ਸ਼੍ ਤੇਜਿੰਦਰਪਾਲ ਸਿੰਘ ਸੰਧੂ ਨੇ ਪਟਿਆਲਾ-ਪਿਹੋਵਾ ਰੋਡ ਨੂੰ ਅਪਗਰੇਡ ਕਰਵਾਉਣ ਦਾ ਮੁੱਦਾ ਉਠਾਇਆ ਜਿਸ ਸਬੰਧੀ ਦੱਸਿਆ ਗਿਆ ਕਿ ਕੰਮ ਚੱਲ ਰਿਹਾ ਹੈ ਜੋ ਕਿ ਪ੍ਗਤੀ ਅਧੀਨ ਹੈ। ਇਸੇ ਤਰਾ ਨਾਭਾ ਤੋਂ ਸ਼੍ ਮੱਖਣ ਸਿੰਘ ਲਾਲਕਾ ਨੇ ਅਵਾਰਾ ਪਸ਼ੂਆਂ ਲਈ ਬੀੜ ਵਿੱਚ ਹੀ ਪਾਣੀ ਦਾ ਉਚਿੱਤ ਪ੍ਬੰਧ ਕਰਨ ਦਾ ਪ੍ਸਤਾਵ ਰੱਖਿਆ ਕਿਉਂਕਿ ਪਸ਼ੂ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ। ਪਟਿਆਲਾ ਦੇ ਮੇਅਰ ਸ਼੍ ਅਮਰਿੰਦਰ ਸਿੰਘ ਬਜਾਜ ਨੇ ਬੱਸ ਸਟੈਂਡ ਦੇ ਨੇੜੇ ਆਵਾਜਾਈ ਦੀ ਵਧ ਰਹੀ ਸਮੱਸਿਆ ‘ਤੇ ਚਰਚਾ ਕੀਤੀ ਜਿਸ ‘ਤੇ ਸ: ਢੀਂਡਸਾ ਨੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਬੱਸ ਅੱਡੇ ਲਈ ਥਾਂ ਦੀ ਚੋਣ ਕਰਨ ਲਈ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ ਹੈ। ਇਸੇ ਤਰਾ ਛੋਟੀ ਨਦੀ ਤੋਂ ਫੈਲ ਰਹੇ ਪ੍ਦੂਸ਼ਣ ਨੂੰ ਰੋਕਣ ਅਤੇ ਇਸ ਨੂੰ ਢਕਣ ਦਾ ਪ੍ਸਤਾਵ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ। ਉਹਨਾਂ ਇਸ ਨਾਲੇ ਦੀ ਸਫ਼ਾਈ ਛੇਤੀ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਸ਼ਿਕਾਇਤ ਨਿਵਾਰਣ ਕਮੇਟੀ ਦੀ ਪਿਛਲੇ ਸਾਲ 19 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਪੁਲੀਆਂ ਦੀ ਸਫਾਈ ਦੀ ਦਰਜ ਕਰਵਾਈ ਸ਼ਿਕਾਇਤ ਦੇ ਦਰੁਸਤ ਹੋਣ ‘ਤੇ ਡਾ: ਯਸ਼ਪਾਲ ਖੰਦਾ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਅਨਾਰਦਾਨਾ ਚੌਂਕ ਵਿੱਚ ਧੂਆਂ ਫੈਲਣ ਤੋਂ ਰੋਕਣ ਲਈ ਅਨਿੱਲ ਬਜਾਜ ਦੀ ਸ਼ਿਕਾਇਤ ‘ਤੇ ਜਿੱਥੇ ਨਿਗਮ ਅਧਿਕਾਰੀਆਂ ਵੱਲੋਂ ਰੇਹੜੀਆਂ ਹਟਾਉਣ ਦੀ ਗੱਲ ਕਹੀ ਗਈ ਹੈ, ਉੱਥੇ ਇਸ ਮਾਮਲੇ ‘ਤੇ ਸ਼੍ ਅਰੁਣ ਗੁਪਤਾ ਨੇ ਮਾਮਲਾ 100 ਫੀਸਦੀ ਹਲ ਨਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ‘ਤੇ ਵੀ ਸ: ਢੀਂਡਸਾ ਨੇ ਜਲਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਪਾਤੜਾਂ ਤੋਂ ਕਾਮਰੇਡ ਸ਼੍ ਕੁਲਵੰਤ ਸਿੰਘ ਮੌਲਵੀਵਾਲਾ ਦੀ ਸ਼ਿਕਾਇਤ ‘ਤੇ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਪਿਕਾਡਲੀ ਸ਼ੂਗਰ ਐਂਡ ਏਲਾਈਡ ਇੰਡਸਟਰੀ ਪ੍ਦੂਸ਼ਣ ਰੋਕਣ ਦੇ ਪੂਰੇ ਪ੍ਬੰਧ ਕੀਤੇ ਬਿਨਾਂ ਨਾ ਚਲਾਈ ਜਾਵੇ। ਜਦ ਕਿ ਪਾਤੜਾਂ ਤੋਂ ਹੀ ਬੀਬੀ ਵਨਿੰਦਰ ਕੌਰ ਲੂੰਬਾ ਦੇ ਪ੍ਤੀਨਿੱਧ ਸ਼੍ ਰਾਮ ਲਾਲ ਮਿੱਤਲ ਨੇ ਪਾਤੜਾਂ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟ ਖਸੁੱਟ ਕਰਨ ਵਾਲੇ ਦੋਸ਼ੀਆਂ ਨੂੰ ਗਰਿਫਤਾਰ ਕੀਤੇ ਜਾਣ ‘ਤੇ ਪੁਲਿਸ ਪ੍ਸ਼ਾਸ਼ਨ ਦਾ ਧੰਨਵਾਦ ਕੀਤਾ ਹੈ। ਕਮੇਟੀ ਮੈਂਬਰ ਸ: ਫੌਜਇੰਦਰ ਸਿੰਘ ਮੁਖਮੈਲਪੁਰ ਨੇ ਨਵੇਂ ਬਾਈਪਾਸ ‘ਤੇ ਪਿੰਡਾਂ ਦੇ ਰਸਤੇ ਬੰਦ ਹੋਣ ਕਾਰਨ ਸਰਵਿਸ ਰੋਡ ਬਣਾਉਣ ਦੀ ਗੱਲ ਰੱਖੀ, ਬੀਬੀ ਹਰਪਰੀਤ ਕੌਰ ਮੁਖਮੈਲਪੁਰ ਨੇ ਕੁਝ ਡਿੱਪੂ ਹੋਲਡਰਾਂ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਕਰਨ ਅਤੇ ਸ਼ੰਭੂ ਨੇੜੇ ਰੇਲਵੇ ਓਵਰ ਬਰਿਜ ਕੋਲੋਂ ਰੇਲਵੇ ਵੱਲੋਂ ਸੜਕ ਬੰਦ ਕਰਨ, ਸ਼੍ ਅਰੁਣ ਗੁਪਤਾ ਨੇ ਰਾਜਪੁਰਾ ਰੋਡ ‘ਤੇ ਸੜਕ ‘ਤੇ ਡੀਵਾਈਡਰਾਂ ਨੂੰ ਕੱਟ ਕੇ ਬਣਾਏ ਅਣ ਅਧਿਕਾਰਤ ਰਸਤੇ ਬੰਦ ਕਰਨ, ਸ੍ ਸਰਦਾਰਾ ਸਿੰਘ ਪਹਿਰ ਨੇ ਪਿੰਡ ਪਹਿਰ ਦੇ ਗੰਦੇ ਪਾਣੀ ਦੇ ਵਿਕਾਸ ਬਾਰੇ, ਸ: ਤੇਜਿੰਦਰਪਾਲ ਸਿੰਘ ਸੰਧੂ ਨੇ ਪੰਜੋਲਾ ਪਿੰਡ ਵਿੱਚ ਰਿਹਾਇਸ਼ੀ ਖੇਤਰਾਂ ਵਿੱਚ ਸੂਰ ਪਾਲਣ ਅਤੇ ਵਾਹਨਾਂ ‘ਤੇ ਰਿਫਲੈਕਟਰ ਲਾਉਣ ਦਾ ਮੁੱਦਾ ਉਠਾਇਆ ਜਦ ਕਿ ਸ਼੍ ਮੰਜੂ ਕਰੈਸ਼ੀ ਨੇ ਐਨ.ਆਈ.ਐਸ. ਚੌਂਕ ਵਿੱਚ ਟਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕਰਨ , ਸ਼੍ ਸੁਰਜੀਤ ਸਿੰਘ ਨਨਹੇੜਾ ਨੇ ਗੁਰਦਿਆਲਪੁਰ ਬੀੜ ਦੁਆਲੇ ਤਾਰ ਲਗਾਉਣ ਅਤੇ ਪਾਣੀ ਦਾ ਮੋਘਾ ਲਗਾਉਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ।
ਇਸ ਮੀਟਿੰਗ ਵਿੱਚ ਜ਼ਿਲਾ ਪਰੀਸ਼ਦ ਦੇ ਚੇਅਰਮੈਨ ਸ਼੍ ਜਸਪਾਲ ਸਿੰਘ ਕਲਿਆਣ, ਸ: ਸੁਰਜੀਤ ਸਿੰਘ ਗੜਹੀ, ਸ: ਸੁਖਦਰਸ਼ਨ ਸਿੰਘ ਮਿਹੋਣ, ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ, ਐਸ.ਐਸ.ਪੀ. ਸ਼੍ ਗੁਰਮੀਤ ਸਿੰਘ ਚੌਹਾਨ, ਸਹਾਇਕ ਕਮਿਸ਼ਨਰ ਡਾ: ਸਿਮਰਪਰੀਤ ਕੌਰ, ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।