ਬਠਿੰਡਾ : ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ, ਭਾਰਤ ਸਰਕਾਰ ਦੇ ਮੈਂਬਰ ਸ੍ ਵਿਜਯ ਕੁਮਾਰ ਨੇ ਅੱਜ ਬਠਿੰਡਾ ਦੇ ਸਫ਼ਾਈ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਸਫ਼ਾਈ ਕਰਮਚਾਰੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ।
ਨਗਰ ਨਿਗਮ ਕਮਿਸ਼ਨਰ ਸ਼੍ ਅਨਿਲ ਗਰਗ ਨੇ ਇਸ ਮੌਕੇ ਸ੍ ਵਿਜਯ ਕੁਮਾਰ ਨੂੰ ਭਰੋਸਾ ਦਿੱਤਾ ਕਿ ਉਹ ਸਫ਼ਾਈ ਕਰਮਚਾਰੀਆਂ ਦੀਆਂ ਭਲਾਈ ਸਕੀਮਾਂ ਪ੍ਤੀ ਜਾਗਰੂਕਤਾ ਪੈਦਾ ਕਰਨ ਲਈ ਸਬੰਧਤ ਵਿਭਾਗਾਂ ਰਾਹੀਂ ਵਿਸ਼ੇਸ਼ ਕੈਂਪ ਲਗਵਾਉਣਗੇ।
ਉਨਾ ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ੍ ਵਿਜਯ ਕੁਮਾਰ ਨੂੰ ਵਿਸ਼ਵਾਸ਼ ਦਿਵਾਇਆ ਕਿ ਬਠਿੰਡਾ ਵਿੱਚ ਸਫ਼ਾਈ ਕਰਮਚਾਰੀਆਂ ਨੂੰ ਸਾਰੀਆਂ ਬਣਦੀਆਂ ਸਹੂਲਤਾਂ ਮੁਹੱਈਅਦ ਹੋਣਗੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਕਿਸੇ ਵੀ ਤਰਾ ਦੀ ਸ਼ਿਕਾਇਤ/ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ ਵਿਜਯ ਕੁਮਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ, ਮਲੀਨ ਕਿੱਤਿਆਂ ਵਿੱਚੋਂ ਮੁਕੰਮਲ ਤੌਰ ‘ਤੇ ਬਾਹਰ ਕੱਢ ਕੇ ਸਵੈ-ਰੋਜ਼ਗਾਰ ਦੇਣ ਲਈ ਲਾਗੂ ਯੋਜਨਾਵਾਂ ਅਤੇ ਉਨਾ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਪੱਖਾਂ ਬਾਰੇ ਅਧਿਐਨ ਕੀਤਾ ਜਾ ਰਿਹਾ ਹੈ।
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਨੇ ਸਫ਼ਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਡਿਊਟੀ ਵਕਤ ਵਰਦੀ ਵਿੱਚ ਹੋਣ ਦੇ ਨਾਲ-ਨਾਲ ਮੂੰਹ ਤੇ ਮਾਸਕ ਅਤੇ ਹੱਥਾਂ ‘ਤੇ ਦਸਤਾਨੇ ਜ਼ਰੂਰ ਪਹਿਨਣ ਤਾਂ ਜੋ ਉਨਾ ਦਾ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਹੀ ਉਨਾ ਨੇ ਨਗਰ ਨਿਗਮ /ਕੌਂਸਲ ਅਧਿਕਾਰੀਆਂ ਨੂੰ, ਸਫ਼ਾਈ ਕਰਮਚਾਰੀਆਂ ਨੂੰ ਮਾਸਕ, ਦਸਤਾਨੇ, ਵਰਦੀ, ਬੂਟ ਅਤੇ ਸਾਬਣ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹਰੇਕ ਤਿੰਨ ਮਹੀਨੇ ਬਾਅਦ ਉਨਾ ਦੀ ਸਿਹਤ ਦੀ ਜਾਂਚ-ਪੜਤਾਲ ਯਕੀਨੀ ਬਣਾਉਣ ਅਤੇ ਨਗਰ ਨਿਗਮ /ਕੌਂਸਲ ਦਫ਼ਤਰਾਂ ਵਿੱਚ ਉਨਾ ਦੇ ਬੈਠਣ ਲਈ ਸ਼ੈਡੱ ਆਦਿ ਦਾ ਪ੍ਬੰਧ ਕਰਨ ਲਈ ਵੀ ਆਖਿਆ।