spot_img
spot_img
spot_img
spot_img
spot_img

ਕੌਫ਼ੀ ਮਸ਼ੀਨ ਵਿੱਚ ਲੁਕੋ ਕੇ 4 ਕਿਲੋ ਲਿਆਂਦਾਂ ਸੋਨਾ, ਏਅਰਪੋਰਟ ਤੇ ਕਸਟਮ ਵਿਭਾਗ ਨੇ ਫੜਿਆ

ਲਖਨਊ ,: ਏਅਰਪੋਰਟ ‘ਤੇ ਸਾਲ ਦੇ ਆਖਰੀ ਦਿਨ ਸਭ ਤੋਂ ਵੱਡੀ ਸੋਨੇ ਦੀ ਤਸਕਰੀ ਫੜ੍ਹੀ ਗਈ ਹੈ। ਐਤਵਾਰ ਨੂੰ ਕਸਟਮ ਨੇ ਦੋ ਯਾਤਰੀਆਂ ਤੋਂ ਲਗਭਗ 4 ਕਿਲੋ ਸੋਨਾ ਬਰਾਮਦ ਕੀਤਾ ਹੈ। ਬਾਜ਼ਾਰ ਵਿੱਚ ਬਰਾਮਦ ਸੋਨੇ ਦੀ ਕੀਮਤ ਲਗਭਗ 2 ਕਰੋੜ 55 ਲੱਖ ਰੁਪਏ ਹੈ। ਇੱਕ ਯਾਤਰੀ 3 ਕਿਲੋ 497 ਗ੍ਰਾਮ ਸੋਨਾ ਕੌਫੀ ਮਸ਼ੀਨ ਦੇ ਵਾਇਲਰ ਵਿੱਚ, ਜਦਕਿ ਦੂਜਾ ਯਾਤਰੀ 554 ਗ੍ਰਾਮ ਸੋਨਾ ਸਰੀਰ ਵਿੱਚ ਲੁਕੋ ਕੇ ਲਿਆਇਆ ਸੀ। ਦੋਵੇਂ ਯਾਤਰੀ ਸ਼ਾਰਜਾਹ ਤੋਂ ਲਖਨਊ ਆਏ ਸਨ। ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਬਾਰੇ ਸੂਚਨਾ ਮਿਲੀ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਕਾਰਵਾਈ ਕਰਦਿਆਂ ਸੋਨਾ ਬਰਾਮਦ ਕੀਤਾ।

ਸਕੈਨਿੰਗ ਦੇ ਦੌਰਾਨ ਕਸਟਮ ਨੂੰ ਮੈਟਲ ਡਿਟੈਕਟ ਹੋਇਆ। ਤਸਕਰਾਂ ਨੇ ਕੌਫੀ ਮਸ਼ੀਨ ਦੇ ਵਾਇਲਰ ਵਿੱਚ 3 ਕਿਲੋ 497 ਗ੍ਰਾਮ ਸੋਨਾ ਲੁਕੋਇਆ ਸੀ। ਕਟਰ ਮਸ਼ੀਨ ਤੋਂ ਵਾਇਲਰ ਨੂੰ ਕੱਟ ਕੇ ਅਲੱਗ ਕੀਤਾ ਗਿਆ। ਜਿਸ ਤੋਂ ਬਾਅਦ ਸੋਨਾ ਬਾਹਰ ਕੱਢਿਆ ਗਿਆ। ਵਿਭਾਗ ਨੇ ਹਾਲੇ ਤੱਕ ਤਸਕਰਾਂ ਦਾ ਨਾਮ ਜਨਤਕ ਨਹੀਂ ਕੀਤਾ ਹੈ। ਬਾਜ਼ਾਰ ਵਿੱਚ ਇਸਦੀ ਕੀਮਤ 2 ਕਰੋੜ 20 ਲੱਖ ਰੁਪਏ ਤੋਂ ਜ਼ਿਆਦਾ ਹੈ। ਪਿਛਲੇ ਇੱਕ ਸਾਲ ਵਿੱਚ ਇੰਨੀ ਵੱਡੀ ਸੋਨੇ ਦੀ ਤਸਕਰੀ ਪਹਿਲੀ ਵਾਰ ਫੜ੍ਹੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਐਤਵਾਰ ਨੂੰ ਇੱਕ ਹੋਰ ਯਾਤਰੀ ਸੋਨੇ ਦੀ ਤਸਕਰੀ ਕਰਦਾ ਫੜ੍ਹਿਆ ਗਿਆ। ਇਸਦੇ ਕੋਲੋਂ 554 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਯਾਤਰੀ ਆਪਣੇ ਸਰੀਰ ਵਿੱਚ ਸੋਨਾ ਲੁਕੋ ਕੇ ਦੁਬਈ ਤੋਂ ਲਿਆਇਆ ਸੀ। ਕਸਟਮ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਫਲਾਈਟ ਨੰਬਰ 6E1424 ਵਿੱਚ ਇੱਕ ਯਾਤਰੀ ਸ਼ਾਰਜਾਹ ਤੋਂ ਸੋਨਾ ਲੁਕੋ ਲਿਆ ਰਿਹਾ ਹੈ। ਸ਼ੱਕ ਦੇ ਆਧਾਰ ‘ਤੇ ਜਦੋਂ ਕਸਟਮ ਨੇ ਡਾਕਟਰ ਦੀ ਮਦਦ ਨਾਲ ਯਾਤਰੀ ਦੀ ਜਾਂਚ ਕੀਤੀ ਤਾਂ ਉਸਦੇ ਸਰੀਰ ਵਿੱਚੋਂ ਸੋਨਾ ਬਰਾਮਦ ਹੋਇਆ। 554 ਗ੍ਰਾਮ ਸੋਨੇ ਦੀ ਕੀਮਤ ਬਾਜ਼ਾਰ ਵਿੱਚ ਕਰੀਬ 35 ਲੱਖ ਰੁਪਏ ਦੱਸੀ ਗਈ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles