spot_img
spot_img
spot_img
spot_img
spot_img

ਕੋਠੀ ਵਿੱਚੋ ਲੁੱਟ ਕਰਨ ਵਾਲੇ ਚਾਰੇ ਦੋਸ਼ੀ ਵਰਤੇ ਵਾਹਨਾਂ ਤੇ ਰਿਵਾਲਵਰ ਸਮੇਤ ਖੋਹੀ ਨਗਦੀ ਸਣੇ ਕਾਬੂ

ਅੰਮ੍ਰਿਤਸਰ :- ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੇ ਦਿਨ ਥਾਣਾਂ ਸਦਰ ਦੇ ਇਲਾਕੇ ਵਿੱਚ ਸਥਿਤ ਇਕ ਕੋਠੀ ਵਿੱਚ ਦਾਖਲ ਹੋਕੇ ਲੁੱਟ ਕਰਨ ਚਾਰਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸ ਵਾਰਦਾਤ ਦੌਰਾਨ ਵਰਤੇ ਵਾਹਨ ਤੇ ਹਥਿਆਰਾਂ ਤੋ ਇਲਾਵਾ ਖੋਹੀ ਨਗਦੀ ਵਿੱਚੋ ਕੁਝ ਰਾਸ਼ੀ ਵੀ ਬ੍ਰਾਮਦ ਕਰ ਲਈ ਗਈ ਹੈ। ਉਨਾਂ ਨੇ ਦੱਸਿਆ ਕਿ ਪੰਕਜ ਅਗਰਵਾਲ ਵਾਸੀ ਆਕਾਸ਼ ਐਵੀਨਿਊ ਫਤਿਹਗੜ ਚੂੜੀਆਂ ਰੋਡ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਮਿਤੀ 03/01/24 ਨੂੰ ਆਪਣੇ ਪਰਿਵਾਰ ਨਾਲ ਆਪਣੀ ਕੋਠੀ ਵਿੱਚ ਮੌਜੂਦ ਸੀ ਅਤੇ ਵਕਤ ਕਰੀਬ 8:30 ਵਜੇ ਪੀ.ਐਮ ਰਾਤ ਦਾ ਹੋਵੇਗਾ ਕਿ ਉਸਦੀ ਕੋਠੀ ਦਾ ਬਾਹਰਲਾ ਮੇਨ ਗੇਟ ਖੋਲਕੇ 02 ਅਣਪਛਾਤੇ ਵਿਅਕਤੀ ਜਿਨਾਂ ਨੇ ਆਪਣੇ ਮੂੰਹ ਮਫਲਰਾਂ ਨਾਲ ਢੱਕੇ ਹੋਏ ਸੀ ਅਤੇ ਦੋਹਾਂ ਵਿਅਕਤੀਆਂ ਨੇ ਕਾਲੇ ਰੰਗ ਦੀਆਂ ਜੈਕਟਾਂ ਪਾਈਆ ਹੋਈਆਂ ਸਨ, ਉਮਰ ਕਰੀਬ 35-40 ਸਾਲ ਆਪਣਾ ਮੋਟਰਸਾਈਕਲ, ਉਸਦੀ ਕੋਠੀ ਦੇ ਬਾਹਰ ਹੀ ਖੜਾ ਕਰਕੇ ਕੋਠੀ ਅੰਦਰ ਦਾਖਿਲ ਹੋਏ ਅਤੇ ਜਿੰਨਾਂ ਵਿੱਚੋ ਇੱਕ ਵਿਅਕਤੀ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ।
ਉਹ ਆਪਣੇ ਬੈਡ ਰੂਮ ਵਿੱਚ ਆਪਣੇ ਬੱਚਿਆਂ ਨਾਲ ਬੈਠਾ ਹੋਇਆ ਸੀ ਤਾਂ ਇਹ ਦੋਵੇਂ ਵਿਅਕਤੀ ਇੱਕਦਮ ਉਸਦੇ ਬੈਡ ਰੂਮ ਵਿੱਚ ਦਾਖਲ ਹੋ ਗਏ ਤਾਂ ਪਿਸਟਲ ਵਾਲੇ ਵਿਅਕਤੀ ਨੇ ਉਹਨਾਂ ਤੇ ਪਿਸਟਲ ਤਾਣਿਆ ਤਾਂ ਦੂਸਰੇ ਵਿਅਕਤੀ ਨੇ ਇੱਕ ਮੋਬਾਇਲ ਫੋਨ ਸੈਮਸੰਗ ਅਤੇ ਦੂਜਾ ਮੋਬਾਇਲ ਫੋਨ ਖੋਹ ਲਿਆ ਅਤੇ ਇਹਨਾਂ ਵਿਅਕਤੀਆਂ ਨੇ ਨਾਲ ਹੀ ਨਗਦੀ ਅਤੇ ਜੇਵਰਾਂ ਦੀ ਮੰਗ ਕੀਤੀ ਅਤੇ ਖਾਲੀ ਹੱਥ ਵਾਲੇ ਵਿਅਕਤੀ ਨੇ ਉਸਦੇ ਬੈਡ ਰੂਮ ਦੀ ਅਲਮਾਰੀ ਖੋਲਕੇ ਦਰਾਜ ਵਿੱਚੋਂ ਨਗਦੀ 1,50,000/- ਰੂਪੈ ਕੱਢ ਲਏ ਤਾਂ ਉਸੇ ਸਮੇਂ ਉਹਨਾਂ ਦੁਆਰਾ ਬੈਡ ਰੂਮ ਵਿੱਚ ਕਾਫੀ ਰੌਲਾ ਪਾਉਂਣਾ ਸ਼ੁਰੂ ਕੀਤਾ ਤਾਂ ਇੰਨੇ ਨੂੰ ਉਸਦੇ ਪਿਤਾ ਆਪਣੇ ਕਮਰੇ ਵਿੱਚੋਂ ਯਕਦਮ ਬਾਹਰ ਨਿਕਲੇ ਤਾਂ ਪਿਸਟਲ ਵਾਲੇ ਵਿਅਕਤੀ ਨੇ ਉਸਦੇ ਪਿਤਾ ਨੂੰ ਧੱਕਾ ਮਾਰਕੇ ਜਮੀਨ ਤੇ ਸੁੱਟ ਦਿੱਤਾ ਅਤੇ ਨਾਲ ਹੀ ਪਿਸਟਲ ਵਾਲੇ ਵਿਅਕਤੀ ਨੇ ਉਸਦੇ ਪਿਤਾ ਪਰ ਫਾਇਰ ਕੀਤਾ। ਜੋ ਉਹਨਾਂ ਨੂੰ ਨਹੀਂ ਲੱਗਾ ਤਾਂ ਫਿਰ ਦੋਵੇਂ ਵਿਅਕਤੀ ਸਮੇਤ ਉਕਤ ਨਗਦੀ ਅਤੇ ਦੋਵੇਂ ਮੋਬਾਇਲ ਫੋਨ ਲੈ ਕੇ ਕੋਠੀ ਵਿੱਚੋਂ ਬਾਹਰ ਦੌੜ ਗਏ। ਉਹ ਖੋਹ ਕਰਨ ਵਾਲਿਆਂ ਦੇ ਮਗਰ ਦੌੜਿਆਂ ਤਾਂ ਪਿਸਟਲ ਫੜੇ ਵਿਅਕਤੀ ਨੇ ਉਸਤੇ ਸਿੱਧਾ ਫਾਇਰ ਕੀਤਾ ਜੋ ਉਸ ਪਰ ਨਹੀਂ ਲੱਗਾ ਤਾਂ ਉਕਤ ਦੋਵੇਂ ਵਿਅਕਤੀ ਆਪਣੇ ਮੋਟਰਸਾਈਕਲ ਛੱਡਕੇ ਪੈਦਲ ਹੀ ਦੌੜ ਗਏ। ਜੋ ਮੁਕਦਮਾਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਉਕਤ ਮੁਕੱਦਮਾਂ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ-2 ਅਤੇ ਸ੍ਰੀ ਵਰਿੰਦਰ ਸਿੰਘ ਖੋਸਾ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ (ਉੱਤਰੀ) ਅੰਮ੍ਰਿਤਸਰ ਸ਼ਹਿਰ ਦੀ ਨਿਗਰਾਨੀ ਹੇਠ ਐਸ.ਆਈ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਤੇ ਇੰਸ:ਦਿਲਬਾਗ ਸਿੰਘ ਇੰਚਾਰਜ CIA-2 ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਕਰਨ ਵਾਲੇ ਵਿਅਕਤੀਆ 1. ਜਗਜੀਤ ਸਿੰਘ ਉਰਫ ਜੱਗਾ ਪੁੱਤਰ ਜਸਪਾਲ ਸਿੰਘ ਵਾਸੀ ਜੁਗਿਆਲ ਕਲੋਨੀ ਪਠਾਨਕੋਟ ਵਾਸੀ ਚੱਕ ਸਿਕੰਦਰ ਥਾਣਾ ਝੰਡੇਰ ਅੰਮ੍ਰਿਤਸਰ 2. ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਅਮੋਲਕ ਸਿੰਘ ਵਾਸੀ ਪਿੰਡ ਭਗਵਾਨਪੁਰਾ ਜਿਲਾ ਗੁਰਦਾਸਪੁਰ, 3.ਅਮਰਪ੍ਰੀਤ ਸਿੰਘ ਉਰਫ MP ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਚੱਕ ਸਿਕੰਦਰ ਤਹਿਸੀਲ ਅਜਨਾਲਾ ਬਾਣਾ ਝੰਡੇਰ ਜਿਲਾ ਅੰਮ੍ਰਿਤਸਰ ਹਾਲ ਵਾਸੀ 61 ਸਿਲਵਰ ਓਕ ਲੋਹਾਰਕਾ ਰੋਡ ਜਿਲਾ ਅੰਮ੍ਰਿਤਸਰ ਅਤੇ 4. ਸੁਖਨੂਰ ਸਿੰਘ ਉਰਫ ਨੂਰ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਜਿਲਾ ਗੁਰਦਾਸਪੁਰ। (ਕੋਈ ਮੁਕੱਦਮਾ ਦਰਜ ਨਹੀਂ ਹੈ) ਸਕੂਲ ਬੱਸ ਚਲਾਉਂਦਾ ਹੈ ।ਉਨਾਂ ਪਾਸੋ ਇੱਕ ਮੋਟਰਸਾਈਕਲ ਟੀ.ਵੀ.ਐਸ ਨੰਬਰ ਪੀ.ਬੀ 02 ਈ.ਐਨ 9018, 02 ਖੋਲ੍ਹ , ਇੱਕ ਮੋਬਾਇਲ ਫੂਨ ਮਾਰਕਾ ਸੈਮਸੰਗ ਨੋਟ 08, ਇੱਕ ਕਾਰ ਹਾਂਡਾ ਸਿਟੀ ਨੰਬਰੀ ਪੀ.ਬੀ.07-3178 ਰੰਗ ਕਾਲਾ, 20000 /- ਰੂਪੈ, 20,000/- ਰੁਪਏ ਬੈਂਕ ਵਿੱਚ ਫਰੀਜ਼ ਕਰਵਾਏ, 01 ਪਿਸਟਲ 30 ਬੋਰ, ਇੱਕ ਜਿੰਦਾ ਰੌਦ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਕਤ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ। ਦਸਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles