ਫਤਹਿਗੜ ਸਾਹਿਬ, : ਸਥਾਨਕ ਸਹਿਰ ਵਿਖੇ ਕੈਪਟਨ ਅਮਰਿੰਦਰ ਨੇ ਕੌਫੀ ਵਿਦ ਕੈਪਟਨ ਪ੍ਰੋਗਰਾਮ ਦੌਰਾਨ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੰਜਾਬ ਭਰ ਤੋ ਆਏ ਅਧਿਆਪਕਾਂ ਨੇ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਫੈਸਲਿਆਂ ਸਬੰਧੀ ਕੈਪਟਨ ਨੂੰ ਜਾਣੂ ਕਰਵਾਇਆ। ਜਿਨਾਂ ਵਿੱਚ ਜ਼ਿਆਦਾਤਰ ਸਮੱਸਿਆਵਾਂ ਅਧਿਆਪਕਾਂ ਨੂੰ ਰੈਗੂਲਰ ਕਰਨਾ, ਸ੍ਰੇਣੀ ਬੱਧ ਤਰੱਕੀਆਂ ਦੇਣਾ ਅਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਨਾਲ ਸਬੰਧਤ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰੇ ਸਵਾਲਾਂ ਦੇ ਗੰਭੀਰਤਾ ਨਾਲ ਜਵਾਬ ਦਿੱਤੇ ਅਤੇ ਇਹਨਾਂ ਨੂੰ ਪੱਕੇ ਤੌਰ ਤੇ ਹੱਲ ਕਰਨਾਂ ਵੀ ਆਪਣੀ ਸਰਕਾਰ ਦਾ ਮੁੱਖ ਮੁੱਦਾ ਦੱਸਿਆ। 18 ਜ਼ਿਲਿਆਂ ਤੋਂ ਆਏ ਕਰੀਬ 2,200 ਐਲੀਮੈਂਟਰੀ ਸਕੂਲਾਂ, ਸੈਕੰਡਰੀ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਫਹਿਤਗੜ ਸਾਹਿਬ ਵਿੱਚ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਾਂ ਕੀਤੀਆਂ। ਪੰਜਾਬ ਦੀਆਂ 25 ਸੰਗਠਨਾਂ ਤੋਂ ਟੀਚਰ, ਡੀਨ ਅਤੇ ਪ੍ਰਿੰਸਿਪਲ ਇਨ ਵਿੱਚੋਂ ਕਈ ਅਧਿਆਪਕ ਸੰਗਠਨ ਜਿਵੇਂ ਕਿ ਸਿੱਖਿਆ ਪ੍ਰੋਵਾਈਡਰਜ਼ ਯੂਨੀਅਨ, ਅਧਿਆਪਕ ਦਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਕੰਪਿਊਟਰ ਟੀਚਰਜ਼ ਯੂਨੀਅਨ ਆਦਿ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਨੇ 100 ਮਿੰਟ ਤੋਂ ਜ਼ਿਆਦਾ ਲਗਾਤਾਰ ਪੰਜਾਬ ਦੇ ਅਧਿਆਪਕਾਂ ਨਾਲ ਗੱਲ ਬਾਤ ਕੀਤੀ । ਸ਼ਾਮਲ ਹੋਏ ਅਧਿਆਪਕਾਂ ਵਿਚੋਂ 40 ਫੀਸਦੀ ਔਰਤਾਂ ਸਨ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਧਿਆਪਕਾਂ ਦਾ ਕੰਮ ਸਿੱਖਿਆ ਦੇਣਾ ਹੈ, ਨਾ ਕਿ ਨੋਨ ਵਿਦਿਅਕ ਕਾਰਜ ਕਾਰਨ। ਇਸ ਸਬੰਧੀ ਇੱਕ ਕਮਿਸ਼ਨ ਸਥਾਪਿਤ ਕਰਕੇ ਅਧਿਆਪਕਾਂ ਦੀਆਂ ਸਮੱਸਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਅਤੇ ਅਧਿਆਪਕਾ ਦੀ ਭਰਤੀ ਪੱਕੇ ਤੌਰ ਤੇ ਕੀਤੀ ਜਾਵੇਗੀ। ਇਸ ਮੌਕੇ ਵਿਲੱਖਣ ਗੱਲ ਇਹ ਰਹੀ ਕਿ ਕੇਪਟਨ ਨੇ ਕਾਗਰਸੀਆਂ ਨੂੰ ਮਿਲਣ ਦੀ ਬਜਾਏ ਆਮ ਲੋਕਾਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਥੋ ਤੱਕ ਕਿ ਕਾਗਰਸੀ ਵਰਕਰ ਸਟੇਜ ਤੋ ਦੂਰ ਹੀ ਰਹੇ, ਜ਼ਿਆਦਾ ਸਮਾਂ ਪੰਜਾਬ ਦੇ ਸਿੱਖਿਆ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਨੂੰ ਦਿੱਤਾ ਗਿਆ।