ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਅੱਜ ਸ਼ਹਿਰ ਦੇ ਫੁਹਾਰਾ ਚੌਂਕ ਵਿਖੇ ਢਾਈ ਘੰਟੇ ਧਰਨਾ ਦੇ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿਚ ਅਕਾਲੀ ਕਾਰਕੁੰਨਾ ਤੋਂ ਇਲਾਵਾ ਸ਼ਹਿਰ ਦੇ ਆਮ ਲੋਕਾਂ ਨੇ ਵੀ ਹਿੱਸਾ ਲੈ ਕੇ ਸੂਬਾ ਸਰਕਾਰ ’ਤੇ ਵਾਆਦਾ ਖਿਲਾਫੀ ਦੇ ਦੋਸ਼ ਲਗਾਏ ਅਤੇ ਸਰਕਾਰ ਤੋਂ ਕੀਤੇ ਵਾਅਦੇ ਪੁਰੇ ਕਰਨ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨਾਲ ਅੰਦਰਖਾਤੇ ਗਠਜੋੜ ਕਰ ਲਿਆ ਹੈ। ਜਿਸ ਦਾ ਖਾਮਿਆਜਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਤੋਂ ਬਾਅਦ ਇੱਕ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਅਤੇ ਮਜਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਪਰ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਬੋਲ ਰਹੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ। ਦੋਨਾ ਵੱਲੋਂ ਚੁੱਪੀ ਧਾਰ ਕੇ ਕੇਂਦਰ ਦੇ ਹਰ ਫੈਸਲੇ ਨੂੰ ਸਹਿਮਤੀ ਦਿੱਤੀ ਜਾ ਰਹੀ ਹੈ ਅਤੇ ਅੱਜ ਦੇ ਧਰਨੇ ਦਾ ਮਕਸਦ ਵੀ ਇਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆਂ ਦੇ ਨਿਰਦੇਸ਼ਾਂ ’ਤੇ ਕਾਂਗਰਸ ਅਤੇ ਆਪ ਦੇ ਗਠਜੋੜ ਦਾ ਭਾਂਡਾ ਭੰਨਿਆ ਜਾਵੇ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦਿੱਤਾ ਅਤੇ ਜਦੋਂ ਹੁਣ ਲੋੜ ਪਈ ਤਾਂ ਪਹਿਲਾਂ ਪਾਰਟੀ ਪ੍ਰਧਾਨ ਨੇ ਸੰਸਦ ਵਿਚ ਖੇਤੀ ਬਿਲਾਂ ਦਾ ਵਿਰੋਧ ਕੀਤਾ, ਫੇਰ ਭਾਜਪਾ ਨਾਲੋ ਗਠਜੋੜ ਤੋੜ ਦਿੱਤਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜਾਰਤ ਨੂੰ ਲੱਤ ਮਾਰ ਦਿੱਤੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਨੇ ਦੇਸ ਦਾ ਸਰਵਉਚ ਸਨਮਾਨ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ। ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਡਰਾਮੇਬਾਜੀ ਹੀ ਕੀਤੀ ਜਾ ਰਹੀ ਹੈ। ਧਰਨੇ ਵਿਚ ਇਸ ਮੌਕੇ ਮੰਜੂ ਕੁਰੈਸ਼ੀ, ਅਵਤਾਰ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਕੁਲਵੰਤ ਸਿੰਘ ਬਾਜਵਾ, ਸੁਖਬੀਰ ਸਿੰਘ ਕੰਬੋਜ, ਹੈਪੀ ਲੋਹਟ, ਗੋਬਿੰਦ ਬਡੂੰਗਰ, ਰਾਜੇਸ਼ ਕਨੌਜੀਆ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਮੁਨੀਸ਼ ਸਿੰਘੀ, ਅਕਾਸ਼ ਸ਼ਰਮਾ ਬੋਕਸਰ, ਡਾ ਮਨਪ੍ਰੀਤ ਸਿੰਘ ਚੱਢਾ, ਨਵੀਨ ਵਾਲੀਆ, ਮਨਜੋਤ ਚਹਿਲ, ਰਵਿੰਦਰ ਕੁਮਾਰ ਠੁਮਕੀ, ਪਵਨ ਭੂਮਕ, ਰਾਜੀਵ ਜੁਨੇਜਾ, ਹਰਜੀਤ ਸਿੰਘ ਜੀਤੀ, ਅਰਵਿੰਦਰ ਸ਼ਰਮਾ, ਜੈ ਪ੍ਰਕਾਸ਼ ਯਾਦਵ, ਜਸਵਿੰਦਰ ਸਿੰਘ, ਰਾਮ ਅਵਦ ਯਾਦਵ, ਜੈ ਦੀਪ ਗੋਇਲ, ਮੋਂਟੀ ਗਰੋਵਰ, ਪ੍ਰਭਜੋਤ ਸਿੰਘ ਡਿੱਕੀ, ਅੰਗਰੇਜ ਸਿੰਘ, ਰਾਜੀਵ ਅਟਵਾਲ ਜੋਨੀ, ਪ੍ਰਕਾਸ਼ ਸਹੋਤਾ, ਸਰਬਜੀਤ ਸਿੰਘ ਕਿੰਨੀ, ਬਿੰਦਰ ਸਿੰਘ ਨਿੱਕੂ, ਟੋਨੀ ਲਹਿਲ, ਯੁਵਰਾਜ ਅਗਰਵਾਲ, ਦੀਪ ਰਾਜਪੂਤ, ਬੋਬੀ, ਅਮਰਜੀਤ ਰਾਣਾ ਪੰਜੇਟਾ, ਮਹੀਪਾਲ ਸਿੰਘ, ਬਾਬਾ ਸੂਲਰ, ਰਵੀਕਾਂਤ, ਰਿੰਕੂ, ਸ਼ੁਭਮ, ਵਿੱਕੀ ਕਨੋਜੀਆ, ਰਾਜੂ, ਹਰਮੀਤ ਸਿੰਘ ਮੀਤ, ਸਿਮਰ ਕੁਕਲ, ਪਰਮਿਦਰ ਸ਼ੌਰੀ, ਦਵਿੰਦਰ ਚਹਿਲ, ਸਾਜਨ ਮਿੱਤਲ, ਲੱਕੀ, ਲਾਡੀ ਸਹਿਗਲ, ਲਖਬੀਰ ਸਿੰਘ
ਭੱਟੀ, ਮਨੀ ਲੰਗ, ਸ਼ਾਮ ਲਾਲ ਖੱਤਰੀ, ਰਾਕੇਸ਼ ਸਾਖਲਾ, ਸਹਿਜ ਮੱਕੜ, ਰਵੀ ਬਾਬੂ ਸਿੰਘ ਕਲੋਨੀ, ਕਿੰਨੀ ਸਰਾਉ, ਰਿੰਕੂ, ਦਰਸ਼ਨ ਆਹੁਜਾ, ਰਾਜੂ ਜੀ, ਦੀਪਕ ਸ਼ੀਸ਼ ਮਹਿਲ ਕਲੋਨੀ, ਕੀਸ਼ੂ ਅਤੇ ਗੋਲੂ ਵਿਸ਼ੇਸ ਤੌਰ ’ਤੇ ਹਾਜ਼ਰ ਸਨ।