ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨੂੰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਅੱਜ ਗੁਰਦੁਆਰਾ ਸ਼੍ ਪਰੇਮਸ਼ਵਰ ਦਰਬਾਰ ਵਿਖੇ ਸਵੇਰੇ 11 ਵਜੇ ਕਰਨਗੇ ਮੁਲਾਕਾਤ । ਪਾਰਟੀ ਵੱਲੋਂ ਜਾਰੀ ਪਰੋਗਰਾਮ ਅਨੁਸਾਰ ਕੇਜਰੀਵਾਲ ਸਿੱਧਾ ਪਟਿਆਲਾ ਆ ਰਹੇ ਹਨ ਤੇ ਢੱਡਰੀਆਂ ਵਾਲਾ ਮੁਲਾਕਾਤ ਕਰਨਗੇ। ਇਸ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਵੱਲੋਂ ਵੱਖਰੇ ਤੌਰ ਉੱਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਦੀ ਵੀ ਚਰਚਾ ਹੈ ।
ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਬਾਬਾ ਰਣਜੀਤ ਸਿੰਘ ਢੱਡਰੀਆਂ ਨਾਲ ਮੁਲਾਕਾਤ ਕਰ ਚੁੱਕੀਆਂ ਹਨ। ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਉਪ ਮੁੱਖ ਮੰਤਰੀ ਵੀ ਬਾਬਾ ਰਣਜੀਤ ਸਿੰਘ ਢੱਡਰੀਆਂ ਨਾਲ ਮੁਲਾਕਾਤ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦੇ ਚੁੱਕੇ ਹਨ। ਢੱਡਰੀਆਂ ਵਾਲੇ ਉੱਤੇ ਹਮਲਾ ਲੁਧਿਆਣਾ ਵਿਖੇ 17 ਮਈ ਨੂੰ ਹੋਇਆ ਸੀ। ਇਸ ਹਮਲੇ ਵਿੱਚ ਉਨ੍ਹਾਂ ਦੇ ਇੱਕ ਸੇਵਾਦਾਰ ਦੀ ਮੌਤ ਹੋ ਗਈ ਸੀ।ਰਾਜਨੀਤਿਕ ਪਾਰਟੀਆਂ ਵਲੋਂ ਇਸ ਗੰਭੀਰ ਮਸਲੇ ਨੂੰ ਲੇਕੇ ਕੇ ਇਉਂ ਜਾਪਦਾ ਹੈ ਕਿ ਇਸ ਨੂੰ ਆਉਣ ਵਾਲਿਆਂ ਚੋਣਾਂ ਲਈ ਸਿਆਸਤ ਦਾ ਕੇਂਦਰ ਬਣਾਇਆ ਜਾ ਰਿਹਾ ਹੈ, ਜੋ ਕਿ ਪੰਜਾਬ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ