ਪੰਜਾਬ ਵਿੱਚ ਫੁੱਲਾਂ ਦੇ ਬਾਦਸ਼ਾਹ ਵੱਲੋਂ ਜਾਣੇ ਜਾਂਦੇ ਪਟਿਆਲਾ ਦੇ ਪਿੰਡ ਮਝਾਲ ਖੁਰਦ ਦੇ ਸਫ਼ਲ ਕਿਸਾਨ ਸ. ਗੁਰਪਰੀਤ ਸਿੰਘ ਸ਼ੇਰਗਿੱਲ ਨੂੰ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਕੀਤੀਆਂ ਅਹਿਮ ਪਰਾਪਤੀਆਂ ਸਦਕਾ ਅੱਜ ਨਵੀਂ ਦਿੱਲੀ ਵਿਖੇ ਕਰਿਸ਼ੀ ਉਨਤੀ ਮੇਲੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ ਰਾਧਾ ਮੋਹਨ ਸਿੰਘ ਨੇ ਆਈ.ਏ.ਆਰ.ਆਈ. ਫੈਲੋ ਫਾਰਮਰ ਅਵਾਰਡ ਪ੍ਦਾਨ ਕੀਤਾ।
ਖੇਤੀਬਾੜੀ ਦੇ ਖੇਤਰ ਵਿੱਚ ਵਿਲੱਖਣ ਪਰਾਪਤੀਆਂ ਸਦਕਾ ਇਸ ਤੋਂ ਪਹਿਲਾਂ ਵੀ ਸ਼੍ ਸ਼ੇਰਗਿੱਲ ਨੂੰ ਆਈ.ਏ.ਆਰ.ਆਈ. (ਇੰਡੀਅਨ ਐਗਰੀਕਲਚਰ ਰਿਸ਼ਰਚ ਇੰਸੀਚਿਊਟ) ਵੱਲੋਂ ਸਾਲ 2015 ਵਿੱਚ ਇਨੋਵੇਟਿਵ ਫਾਰਮਰ ਅਵਾਰਡ, ਪ੍ਧਾਨ ਮੰਤਰੀ ਸ਼੍ ਨਰਿੰਦਰ ਮੋਦੀ ਵੱਲੋਂ ਸਾਲ 2014 ਦੌਰਾਨ ਐਨ.ਜੀ.ਰੰਗਾਂ ਫਾਰਮਰ ਅਵਾਰਡ, ਸਾਲ 2011 ਵਿੱਚ ਪੰਜਾਬ ਮੁੱਖ ਮੰਤਰੀ ਪੁਰਸਕਾਰ ਸਮੇਤ ਕਈ ਰਾਸ਼ਟਰੀ ਪੱਧਰ ਦੇ ਪੁਰਸਕਾਰ ਹਾਸ਼ਲ ਹਨ ਅਤੇ ਆਈ.ਏ.ਆਰ.ਆਈ. ਵੱਲੋਂ ਉਹਨਾਂ ਨੂੰ ਮੈਂਬਰ ਆਫ ਨੈਸ਼ਨਲ ਐਡਵਾਈਜਰੀ ਪੈਨਲ ਲਈ ਵੀ ਨਾਮਜ਼ਦ ਕੀਤਾ ਗਿਆ। ਪਟਿਆਲਾ ਨੇੜਲੇ ਪਿੰਡ ਮਝਾਲ ਖੁਰਦ, ਦੇ ਨਿਵਾਸੀ ਸ. ਗੁਰਪਰੀਤ ਸਿੰਘ ਸ਼ੇਰਗਿੱਲ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਇੱਕ ਚਾਨਣ ਮੁਨਾਰੇ ਵਾਂਗ ਹੈ, ਜਿਸ ਨੇ ਵੰਨਸੁਵੰਨੀ, ਖੇਤੀਬਾੜੀ ਦੇ ਅਜਿਹੇ ਰਾਹ ਨੂੰ ਚੁਣਨ ਦੀ ਹਿੰਮਤ ਦਿਖਾਈ ਹੈ ਜੋ ਕਿ ਕਠਿਨਾਈਆਂ ਭਰਿਆ ਹੋਣ ਦੇ ਨਾਲ-ਨਾਲ ਟਿਕਾਉ ਅਤੇ ਆਮਦਨ ਦਾ ਜਰੀਆ ਵੀ ਹੈ। ਆਧੁਨਿਕ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਕਠਿਨ ਮਿਹਨਤ ਸਦਕਾ ਅੱਜ ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ। ਆਪਣੀ ਪ੍ਵਿਰਤਿਤ ਸੋਚ ਅਤੇ ਮਜਬੂਤ ਇੱਛਾ ਸ਼ਕਤੀ ਨੂੰ ਅਪਣਾਉਦਿਆਂ ਆਪਣੇ ਪਿਤਾ ਸ. ਬਲਦੇਵ ਸਿੰਘ ਅਤੇ ਵੱਡੇ ਭਰਾ ਸ. ਕਰਮਜੀਤ ਸਿੰਘ ਸ਼ੇਰਗਿੱਲ ਦੇ ਸਹਿਯੋਗ ਨਾਲ ਗੁਰਪਰੀਤ ਨੇ ਸਾਲ 1996 ਵਿੱਚ ਗੈਂਦੇ ਦੇ ਫੁੱਲਾਂ ਦੀ ਖੇਤੀ ਆਰੰਭ ਕੀਤੀ। ਇਸ ਉਪਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਵਾਨੀ ਵਿਭਾਗ, ਪੰਜਾਬ ਦੇ ਵਿਗਿਆਨੀਆਂ ਅਤੇ ਮਾਹਰਾਂ ਦੇ ਲਾਗਾਤਾਰ ਮਾਰਗ ਦਰਸ਼ਨ ਸਦਕਾ ਗੁਰਪਰੀਤ ਨੇ ਗਲੈਡੂਲਸ, ਗੁਲਾਬ, ਅੰਗਰੇਜ਼ੀ ਗੁਲਾਬ, ਸਟੈਟਾਈਸ, ਗੁਲਜ਼ਫਰੀ ਆਦਿ ਦੀ 22 ਕਿੱਲਿਆਂ ਵਿੱਚ ਖੇਤੀਬਾੜੀ ਕਰਕੇ ਇੱਕ ਲੰਮੇ ਰਾਹ ਦਾ ਸਫ਼ਰ ਕੀਤਾ।
ਗੁਰਪਰੀਤ ਦਾ ਹਾਈਟੈਕ ਫਾਰਮ ਵਿੱਚ ਇੱਕ ਕੋਲਡ ਰੂਮ, ਗੁਲਾਬ, ਗਲੈਡੂਲਸ ਦੇ ਫੁੱਲਾਂ ਲਈ ਪੈਕ ਰੂਮ ਅਤੇ ਗੁਲਾਬ, ਐਲੋਵੇਰਾ ਅਤੇ ਆਮਲਾ ਦੇ ਪਰੋਸੈਸਿੰਗ ਪਲਾਂਟ ਆਦਿ ਸੁਵਿਧਾਵਾਂ ਨਾਲ ਲੈਸ ਹੈ। ਰੋਜ ਸਰਬੱਤ, ਐਲੋਵੇਰਾ ਅਤੇ ਆਵਲਾ ਜੂਸ ਸ਼ੇਰਗਿੱਲ ਫਾਰਮ ਫਰੈਸ਼ ਦੇ ਟਰੇਡ ਮਾਰਕ ਦੇ ਅਧੀਨ ਮਾਰਕੀਟ ਵਿੱਚ ਵੇਚਿਆਂ ਜਾਂਦਾ ਹੈ ਫੁੱਲਾਂ ਦੀ ਖੇਤੀਬਾੜੀ ਅਤੇ ਪਰੋਸੈਸਿੰਗ ਕਰਨ ਨਾਲ ਉਸ ਨੇ ਨਾ ਕੇਵਲ ਫ਼ਸਲੀ ਵਿਵੰਨਤਾ (ਵੰਨ-ਸਵੰਨਤਾ) ਦੀ ਕਾਮਯਾਬ ਉਦਾਹਰਨ ਪੇਸ਼ ਕੀਤੀ ਹੈ ਸਗੋਂ ਉਸਨੇ ਉਚ ਵਿੱਤੀ ਲਾਭ ਵੀ ਪਰਾਪਤ ਕੀਤਾ ਹੈ। ਉਸ ਨੇ ਗਲੈਡੂਲਸ ਗਰੇਡਰ ਅਤੇ ਡਿੱਗਰ ਦੇ ਡਿਜਾਈਨ ਦੀ ਕਾਢ ਕੱਢ ਕੇ ਮਜਦੂਰੀ ਲਾਗਤ ਨੂੰ ਘਟਾਇਆ ਹੈ।