ਪਿੰਡ ਹਰਿਆਓ ਖੁਰਦ ਦੀ ਜਮੀਨ ਜੋ ਕਿਸਾਨਾਂ ਤੋਂ ਧੱਕੇ ਨਾਲ ਖੋਹੀ ਗਈ ਸੀ ਉਸ ਦੇ ਵਿਰੋਧ ਵਿੱਚ ਚੱਲ ਰਹੀ ਭੁੱਖ ਹੜਤਾਲ ਜੋ ਡੀ.ਸੀ. ਦਫਤਰ ਪਟਿਆਲਾ ਵਿਖੇ ਅੱਜ 18ਵੇਂ ਦਿਨ ਵਿੱਚ ਪਹੁੰਚਣ ਤੇ ਅੱਜ ਜਿਨਾ ਲੜਕੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਧਾਨ ਦੀਦਾਰ ਸਿੰਘ ਪਹਾੜਪੁਰ ਨੇ ਸਿਰੋਪੇ ਦੇ ਕੇ ਅਗਲੇ 24 ਘੰਟੇ ਲਈ ਭੁੱਖ ਹੜਤਾਲ ਤੇ ਬਿਠਾਇਆ। ਉਨਾ ਦੇ ਨਾਮ ਕ੍ਰਮਵਾਰ ਮਨਜੀਤ ਕੌਰ, ਰਨਦੀਪ ਕੌਰ, ਸੰਦੀਪ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ ਅਤੇ ਮਰਦਾਂ ਵਿੱਚ ਭੁਨਰਹੇੜੀ ਬਲਾਕ ਦੇ ਪ੍ਧਾਨ ਸਰਦੂਲ ਸਿੰਘ, ਸੀਨੀਅਰ ਮੀਤ ਪ੍ਧਾਨ ਪਰਮਿੰਦਰ ਸਿੰਘ ਪੁਨੀਆ, ਜਰਨੈਲ ਸਿੰਘ ਡੰਡੋਆ, ਗੁਰਮੀਤ ਸਿੰਘ ਨੈਣ ਕਲਾਂ, ਭਜਨ ਸਿੰਘ ਸਲੇਮਪੁਰ, ਨੇ ਭੁੱਖ ਹੜਤਾਲ ਰੱਖੀ। ਅੱਜ ਵਿਸ਼ੇਸ਼ ਤੌਰ ਤੇ ਹੋਰਨਾਂ ਤੋਂ ਇਲਾਵਾ ਗਡਰੀਆਂ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਆਗੂ ਸੇਮ ਰਾਜ ਕਰਤਾਰਪੁਰ ਨੇ ਵੀ ਹਰਿਆਓ ਵਿਖੇ ਕੀਤੇ ਪੁਲਿਸ ਪਾਵਰਕਾਮ ਅਤੇ ਪ੍ਸ਼ਾਸ਼ਨ ਵਲੋਂ ਕੀਤੇ ਜਬਰ ਦੀ ਨਿੰਦਾ ਕੀਤੀ ਅਤੇ ਫੜੇ ਖੋਏ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ।