ਪਟਿਆਲਾ : ਇਥੋਂ ਦੇ ਕਿਲਾ ਚੌਂਕ ਵਿਖੇ ਦੂਜਾ ਵਿਸ਼ਾਲ ਜਾਗਰਣ ਕਰਵਾਇਆ ਚੌਂਕ ਵਿਖੇ ਹਰ ਮਹੀਨੇ ਮੁਫ਼ਤ ਬੱਸ ਮਾਤਾ ਨੈਣਾਂ ਦੇਵੀ ਦੇ ਜਾਣ ਦੇ ਦੋ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਦੂਜਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਪ੍ਸਿੱਧ ਗਾਇਕ ਸਰਦੂਲ ਸਿਕੰਦਰ ਤੇ ਸ਼ੌਕਤ ਅਲੀ ਅਤੇ ਜਸਬੀਰ ਮਾਹੀ ਨੇ ਮਾਤਾ ਦਾ ਸਾਰੀ ਰਾਤ ਗੁਣਗਾਣ ਕੀਤਾ। ਇਸ ਮੌਕੇ ‘ਤੇ ਜਯੋਤੀ ਪ੍ਚੰਡ ਡੀ.ਐਸ.ਪੀ. ਸਿਟੀ-1 ਹਰਪਾਲ ਸਿੰਘ ਤੇ ਐਸ.ਐਚ.ਓ. ਕੋਤਵਾਲੀ ਇੰਸਪੈਕਟਰ ਜੀ.ਐਸ. ਸਿਕੰਦ ਥਾਣਾ ਡਵੀਜ਼ਨ ਨੰ: 2 ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਕੀਤੀ। ਇਸ ਮੌਕੇ ‘ਤੇ ਪ੍ਬੰਧਕ ਜਿੰਮੀ ਗੁਪਤਾ ਨੇ ਡੀ.ਐਸ.ਪੀ. ਤੇ ਹੋਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ‘ਤੇ ਮਹੰਤ ਵੈਸ਼ਨਵੀ ਗਿਰੀ ਜੀ, ਕੌਂਸਲਰ ਸੰਜੀਵ ਸ਼ਰਮਾ, ਯੂਥ ਕਾਂਗਰਸ ਦੇ ਸ਼ਹਿਰੀ ਪ੍ਧਾਨ ਸੰਦੀਪ ਮਲਹੋਤਰਾ, ਨਗਰ ਕੌਂਸਲ ਬਨੂੜ ਦੇ ਪ੍ਧਾਨ ਨਿਰਮਲਜੀਤ ਸਿੰਘ ਨਿੰਮਾ, ਲਾਡੀ ਪਹਾੜੀਪੁਰ, ਆਸ਼ੀਸ਼ ਵਰਮਾ, ਰਾਜਨ, ਮਨੀਸ਼ ਕਪੂਰ, ਮੋਹਿਤ ਖੰਨਾ, ਸਾਬਕਾ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ, ਗੋਲਡੀ ਲਾਦੇਨ, ਆਸ਼ੀਸ਼ ਸੂਦ, ਅਮਿਤ ਕਾਂਸਲ, ਲਾਲ ਚੰਦ ਗੁਪਤਾ, ਅਨਿਲ ਕੁਮਾਰ ਬਿੱਟੂ ਤੇ ਹੋਰ ਹਾਜ਼ਰ ਸਨ।