ਪਟਿਆਲਾ ( ਅਕਾਸ਼ਦੀਪ ਕੰਡਾ ): ਪਿਛਲੇ ਦਿਨੀ ਹੋਈ ਯੂਥ ਭਰਤੀ ਨੂੰ ਲੈ ਕੇ ਹੋਈਆਂ ਵੋਟਾਂ ਵਿੱਚ ਜੇਤੂ ਦੇਹਾਤੀ ਪ੍ਰਧਾਨ ਤਾਰਾ ਦੱਤ ਯਕੀਨੀ ਕਾਮਯਾਬੀ ਜਿੱਤ ਜਿੱਤਣ ਤੋਂ ਬਾਅਦ ਅੱਜ ਤਫੱਜਲਪੁਰਾ ਤੇ ਗੁਰਬਖਸ਼ ਕੋਲੋਨੀ ਦੀ ਗਲੀ ਨੰਬਰ 8 ਵਿੱਚ ਉਹਨਾਂ ਨੂੰ ਇਲਾਕਾ ਨਿਵਾਸੀਆਂ ਵਲੋਂ ਫੁੱਲਾਂ ਦੇ ਬੁਕੇ ਤੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਯੂਥ ਕਾਂਗਰਸ ਦਿਹਾਤੀ ਦੇ ਪ੍ਧਾਨ ਤਾਰਾ ਦੱਤ ਨੇ ਯੂਥ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਬੁਰੀ ਘੜੀ ਤੇ ਆਪਣੀ ਪਾਰਟੀ ਸਮੇਤ ਹਰ ਇੱਕ ਵਿਆਕਤੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ।ਇਸ ਮੌਕੇ ਪਿਛਲੇ ਦਿਨੀ ਗੁਰਦਾਸ ਪੁਰ ਦੇ ਦੀਨਾ ਨਗਰ ਥਾਣੇ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਮੁਲਾਜ਼ਮਾਂ ਦਾ ਵੀ ਦੁੱਖ ਪ੍ਗਟਾਇਆ।ਇਸ ਮੌਕੇ ਉਹਨਾ ਨਾਲ ਸੁੱਖਾ ਬਾਜਵਾ,ਹੈਪੀ ਬਿੱਲਾ,ਹਰਵਿੰਦਰ ਸਿੰਘ,ਪਰਮਵੀਰ ਸਿੰਘ,ਐਸ਼ਕੇ਼ ਹੈਪੀ ਤਿ੍ਪੜੀ ਆਦਿ ਪਤਵੰਤੇ ਸੱਜਣ ਹਾਜ਼ਰ ਸਨ।