ਪਟਿਆਲਾ: ਸ਼੍ਰੋਮਣੀ ਅਕਾਲੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ
ਅਤੇ ਆਮ ਆਦਮੀ ਪਾਰਟੀ ਅੰਦਰਖਾਤੇ ਮਿਲ ਕੇ ਕੇਂਦਰ ਦੀ ਮੋਦੀ ਸਰਕਾਰ ਨਾਲ ਗਠਜੋੜ ਕਰਕੇ
ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੂਰਾ ਮਾਰਿਆ ਜਾ ਰਿਹਾ ਹੈ। ਅਕਾਲੀ ਦਲ ਇਸ ਝੂੁਠ ਨੂੰ
ਲੋਕਾਂ ਦੇ ਸਾਹਮਣੇ ਲਿਆ ਕੇ ਹੀ ਦਮ ਲਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਕਾਲੀ ਦਲ
ਵੱਲੋਂ 5 ਅਪ੍ਰੈਲ ਨੂੰ ਪਟਿਆਲਾ ਵਿਚ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਧਾਨ
ਜੁਨੇਜਾ ਨੇ ਕਿਹਾ ਕਿ ਕੇਜਰੀਵਾਲ ਜਿਥੇ ਇੱਕ ਪਾਸੇ ਝੂਠੀ ਇਸਤਿਹਾਰਬਾਜੀ ਕਰਕੇ ਪੰਜਾਬ
ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੀ ਹੈ, ਇੰਨਾ ਹੀ ਨਹੀਂ ਆਮ ਆਦਮੀ
ਪਾਰਟੀ ਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਵਿਚ ਅਲੱਗ, ਹਰਿਆਣਾ ਵਿਚ ਅਲੱਗ ਅਤੇ
ਦਿੱਲੀ ਵਿਚ ਅਲੱਗ ਸਟੈਂਡ ਹੋ ਜਾਂਦਾ ਹੈ। ਜਿਥੋਂ ਤੱਕ ਖੇਤੀ ਸੁਧਾਰ ਕਾਨੂੰਨਾ ਦਾ ਸਵਾਲ
ਹੈ ਤਾਂ ਪਹਿਲਾਂ ਆਪ ਦੇ ਐਮ.ਪੀ. ਭਗਵੰਤ ਮਾਨ ਪਹਿਲਾਂ ਤਾਂ ਬਿਲਾਂ ਦੇ ਵਿਰੋਧ ਵਿਚ ਵੋਟ
ਪਾਉਣ ਦੀ ਬਜਾਏ ਸੰਸਦ ਵਿਚੋਂ ਹੀ ਖਿਸਕ ਗਏ ਅਤੇ ਹੁਣ ਸਟੈਂਡਿੰਗ ਕਮੇਟੀ ਵਿਚ ਤਿੰਨਾ
ਵਿਚੋਂ ਇੱਕ ਬਿਲ ਨੂੰ ਸਹਿਮਤੀ ਦੇ ਦਿੱਤੀ। ਰਹੀ ਕਾਂਗਰਸ ਦੀ ਗੱਲ ਤਾਂ ਕਾਂਗਰਸ ਸਰਕਾਰ
ਤਾਂ ਝੂਠ ਦਾ ਪੁÇਲੰਦਾ ਹੈ, ਸਾਲ 2017 ਵਿਚ ਲੱਖਾਂ ਨੌਕਰੀ ਦੇਣ ਦਾ ਵਾਆਦਾ ਕੀਤਾ,
ਕਿਸਾਨਾ ਦੇ ਮੁਕੰਮਲ ਕਰਜ਼ਾ ਮੁਆਫੀ ਦੀ ਗੱਲ ਕੀਤੀ, ਨਸ਼ਾ ਚਾਰ ਹਫਤੇ ਵਿਚ ਖਤਮ ਕਰਨ ਦਾ
ਐਲਾਨ ਕੀਤਾ ਪਰ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਗਿਆ। ਪ੍ਰਧਾਨ ਜੁਨੇਜਾ ਨੇ ਕਿਹਾ ਕਿ
ਅਕਾਲੀ ਦਲ ਦੋਨਾ ਪਾਰਟੀਆਂ ਦੇ ਝੂਠ ਦਾ ਭਾਂਡਾ ਭੰਨ ਕੇ ਹੀ ਸਾਹ ਲਵੇਗਾ। ਇਸ ਮੌਕੇ
ਬੀਬੀ ਮੰਜੂ ਕੁਰੈਸ਼ੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਇੰਦਰਜੀਤ ਖਰੋੜ, ਹੈਪੀ ਲੋਹਟ, ਹਰਮੀਤ ਸਿੰਘ ਮੀਤ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਗੋਬਿੰਦ ਬਡੁੰਗਰ, ਮੁਨੀਸ਼
ਸਿੰਘੀ, ਅਕਾਸ਼ ਸ਼ਰਮਾ ਬੋਕਸਰ, ਗਗਨਦੀਪ ਪੰਨੂੂੰ, ਜਸਵਿੰਦਰ ਸਿੰਘ ਸ਼ਾਮ ਸਿੰਘ ਅਬਲੋਵਾਲ, ਹਰਜੀਤ
ਸਿੰਘ ਜੀਤੀ, ਜੈਦੀਪ ਗੋਇਲ, ਪ੍ਰਕਾਸ਼ ਸਹੋਤਾ, ਪਿੰਕਾ, ਰਾਜੇਸ਼ ਕਨੋਜੀਆ, ਜੈ ਪ੍ਰਕਾਸ਼
ਯਾਦਵ, ਸਰਬਜੀਤ ਗਿੰਨੀ, ਸਿਮਰ ਕੁਕਲ, ਰਿੰਕੂ, ਰਾਜੀਵ ਅਟਵਾਲ ਜੋਨੀ, ਦੀਪ ਰਾਜਪੂਤ,
ਰਿੰਕੂ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।