ਸਰਕਾਰੀ ਸੈਕੰਡਰੀ ਸਕੂਲ ਮਾੜੂ ਦੇ ਖਿਡਾਰੀਆਂ ਨੇ ਘਨੌਰ ਜੌਨ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਕਬੱਡੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਪਤੀਆਂ ਕੀਤੀਆਂ ਹਨ। ਸਕੂਲ ਦੀ ਪ੍ਰਿੰਸੀਪਲ ਸ੍ਮਤੀ ਸ਼ਾਲੂ ਮਹਿਰਾ ਨੇ ਦੱਸਿਆ ਕਿ ਲੈਕਚਰਾਰ ਦਲਜੀਤ ਸਿੰਘ, ਬਲਜਿੰਦਰ ਸਿੰਘ ਡੀ.ਪੀ.ਈ. ਤੇ ਸੁਖਦਰਸ਼ਨ ਸਿੰਘ ਸ.ਸ. ਮਾਸਟਰ ਦੀਆਂ ਸਿਖਲਾਈ ਯਾਫ਼ਤਾ ਲੜਕੀਆਂ ਦੀਆਂ ਅੰਡਰ-17 ਤੇ 14 ਟੀਮਾਂ ਨੇ ਘਨੌਰ ਜੌਨ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਤੇ ਲੜਕੀਆਂ ਦੇ ਅੰਡਰ-19 ਵਰਗ ‘ਚ ਇਸ ਸਕੂਲ ਦੀਆਂ ਟੀਮਾਂ ਨੇ ਦੂਸਰੇ ਸਥਾਨ ਹਾਸਲ ਕੀਤਾ। ਸਕੂਲ ਪੁੱਜਣ ‘ਤੇ ਪ੍ਰਿੰਸੀਪਲ ਸ਼ਾਲੂ ਮਹਿਰਾ ਤੇ ਸਟਾਫ਼ ਨੇ ਖਿਡਾਰੀਆਂ ਤੇ ਟੀਮ ਇੰਚਾਰਜਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਲੈਕਚਰਾਰ ਹਰਮਿੰਦਰ ਸਿੰਘ, ਸ੍ਮਤੀ ਗੁਰਮੀਤ ਪਾਲ ਕੌਰ, ਬਲਦੇਵ ਸਿੰਘ ਸੋਹੀ, ਮਾਸਟਰ ਰਾਜਿੰਦਰ ਸਿੰਘ, ਜਗਦੀਪ ਸਿੰਘ, ਹਰਿੰਦਰ ਸਿੰਘ, ਹੀਰਾ ਸਿੰਘ ਤੇ ਮਨੋਜ ਕੁਮਾਰ ਆਦਿ ਮੌਜੂਦ ਸਨ।