ਨਗਰ ਕੌਂਸਲ ਮੰਡੀਗੌਬਿੰਦਗੜ ਦੀਆ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾ ਲਈ ਵਾਰਡ ਨੰਬਰ 19 ਤੋ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸਿਮਰਨ ਵਰਮਾ ਦੇ ਹੱਕ ਵਿੱਚ ਪ੍ਰਚਾਰ ਕਰਨ ਸਮੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਦਿਖਾਈ ਦੇ ਰਹੇ ਹਨ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ, ਮੁਨੀਸ਼ ਗੋਇਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਪ੍ਰਵਾਸੀ ਵਿੰਗ ਦੇ ਆਗੂ ਕੋਸਲ ਮਿਸ਼ਰਾ, ਕਮਲਜੀਤ ਬਾਜਵਾ,ਅਮਨ ਸਿੰਘ ਲਾਡਪੁਰ ਤੇ ਹੋਰ ਆਗੂ।ਇਸ ਮੌਕੇ ਤੇ ਜਿਥੇ ਵਾਰਡ ਵਾਸੀਆਂ ਵੱਲੋਂ ਸ੍ਰੀਮਤੀ ਸਿਮਰਨ ਵਰਮਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਉਂਥੇ ਯੂਥ ਆਗੂ ਰਾਜੀਵ ਵਰਮਾ ਵੱਲੋਂ ਵਾਰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।