ਬਠਿੰਡਾਂ : ਡਾਕਟਰ ਬਸੰਤ ਗਰਗ, ਆਈ.ਏ.ਐਸ. ਡਿਪਟੀ ਕਮਿਸ਼ਨਰ, ਬਠਿੰਡਾ ਨੇ ਦੱਸਿਆ ਕਿ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਬਠਿੰਡਾ ਵਲੋ ਰੋਜ਼ਾਨਾ ਹੋ ਰਹੇ ਵਸੀਕਿਆਂ ਦੇ ਇੰਤਕਾਲ ਦਰਜ ਕਰਨ ਅਤੇ ਪ੍ਵਾਨ ਹੋਣ ਤੱਕ ਸਟੈਪ ਬਾਈ ਸਟੈਪ ਸੂਚਨਾ ਪ੍ਰਾਰਥੀ ਨੂੰ ਮੋਬਾਇਲ ਉੱਪਰ ਐਸ.ਐਮ.ਐਸ. ਰਾਹੀਂ ਦੇਣ ਸਬੰਧੀ ਇੱਕ ਸਾਫਟਵੇਅਰ “ਇੰਤਕਾਲ ਰਾਹੀਂ ਦਸੇਰਾ” ਤਿਆਰ ਕੀਤਾ ਗਿਆ ਹੈ। ਇਸ ਸੋਫਟਵੇਅਰ ਵਿੱਚ ਪਰਾਰਥੀ ਪਾਸ ਰਜਿਸਟਰੀ ਦੇ ਤਾਬੇ 3 ਐਸ.ਐਮ.ਐਸ ਮੋਬਾਇਲ ਤੇ ਆਉਦੇ ਹਨ। ਪਹਿਲਾ ਐਸ.ਐਮ.ਐਸ ਇਹ ਜਾਣਕਾਰੀ ਦਿੰਦਾ ਹੈ ਕਿ ਪਰਾਰਥੀ ਦੀ ਰਜਿਸਟਰੀ ਫਰਦ ਕੇਦਰ ਤੇ ਪਹੁੰਚ ਚੁੱਕੀ ਹੈ।ਦੂਜਾ ਐਸ.ਐਮ.ਐਸ ਇਹ ਰਜਿਸਟਰੀ ਦੇ ਤਾਬੇ ਦਰਜ਼ ਹੋਏ ਇੰਤਕਾਲ ਨੰਬਰ ਬਾਰੇ ਸੂਚਨਾ ਦਿੰਦਾ ਹੈ ਅਤੇ ਤੀਜਾ ਐਸ.ਐਮ.ਐਸ. ਪਰਾਰਥੀ ਨੂੰ ਇੰਤਕਾਲ ਤੇ ਹੋਏ ਫੈਸਲੇ (ਮੰਜੂਰ/ਨਾ ਮੰਜੂਰ ਜਾਂ ਅਰਸਾਲ ਸਦਰ )ਬਾਰੇ ਜਾਣਕਾਰੀ ਦਿੰਦਾ ਹੈ।
ਇਸ ਸਾਫਟਵੇਅਰ ਬਾਰੇ ਉਨਾਂ ਹੋਰ ਦੱਸਿਆ ਕਿ ਇਸ ਸੋਫਟਵੇਅਰ ਵਿੱਚ ਇੰੱਤਕਾਲਾਂ ਨੂੰ ਦਰਜ ਕਰਨ ਵਿੱਚ ਹੋ ਰਹੀ ਦੇਰੀ ਦੀ ਸੂਚਨਾਂ ਜਿਲਾ ਪ੍ਸ਼ਾਸਨ ਨੂੰ ਦੇਣ ਦਾ ਉਪਬੰਧ ਵੀ ਹੈ।ਇਸ ਮਡਿਊਲ ਵਿੱਚ ਦੋ ਆਪਸ਼ਨ ਦਿੱਤੇ ਗਏ ਹਨ ਜਿਸ ਰਾਹੀ 1 ਮਹੀਨੇ ਵਿੱਚ 2 ਵਾਰ (15 ਅਤੇ 30 ਮਿਤੀ ਨੂੰ) 15 ਦਿਨਾ ਤੋ ਵੱਧ ਲੰਬਤ ਪਈਆਂ ਰਜਿਸਟਰੀਆਂ ਜਿੰਨਾ ਉਤੇ ਇੰਤਕਾਲ ਦਰਜ ਨਹੀ ਕੀਤੇ ਗਏ ਹਨ ਅਤੇ 30 ਦਿਨਾਂ ਤੋ ਵੱਧ ਲੰਬਤ ਪਏ ਇੰਤਕਾਲ ਜਿੰਨਾਂ ਦਾ ਕੋਈ ਫੈਸਲਾ ਸਬੰਧਤ ਸੀ.ਆਰ.ਜ ਵੱਲੋ ਨਹੀ ਕੀਤਾ ਗਿਆ ਹੈ, ਬਾਰੇ ਐਸ.ਐਮ.ਐਸ ਡਿਪਟੀ ਕਮਿਸ਼ਨਰ, ਅਡੀਸ਼ਨਲ ਡਿਪਟੀ ਕਮਿਸ਼ਨਰ, ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਸੀ.ਆਰ ਨੂੰ ਮੋਬਾਇਲ ਰਾਹੀ ਜਾਂਦਾ ਹੈ।ਇਸ ਸਾਫਟਵੇਅਰ ਦੇ ਲਾਭ ਬਾਰੇ ਜ਼ਿਕਰ ਕਰਦੇ ਉਨਾਂ ਦੱਸਿਆ ਇਸ ਨਾਲ ਜਿੱਥੇ ਪਰਾਰਥੀਆਂ ਨੂੰ ਪਟਵਾਰੀਆਂ/ਤਹਿਸੀਲਾਂ ਵਿੱਚ ਚੱਕਰ ਕੱਢਣ ਦੀ ਜਰੂਰਤ ਨਹੀ ਰਹਿੰਦੀ ਬਲਕਿ ਘਰ ਬੈਠੇ ਹੀ ਇੰਤਕਾਲ ਸਬੰਧੀ ਹੋ ਰਹੀ ਕਾਰਵਾਈ ਬਾਰੇ ਪਤਾ ਲਗਦਾ ਰਹਿੰਦਾ ਹੈ ਉੱਥੇ ਇੰਤਕਾਲ ਦਰਜ ਕਰਨ ਸਬੰਧੀ ਹੋ ਰਹੀ ਕਿਸੇ ਕਿਸਮ ਦੀ ਦੇਰੀ ਬਾਰੇ ਜਿਲਾ ਪ੍ਸ਼ਾਸਨ ਨੂੰ ਵੀ ਸਮੇ ਸਮੇ ਸਿਰ ਸੂਚਨਾਂ ਮਿਲਦੀ ਰਹਿੰਦੀ ਹੈ ਜਿਸ ਕਾਰਨ ਪਟਵਾਰੀਆਂ ਅਤੇ ਸੀ.ਆਰ.ਜ ਵੱਲੋ ਇੰਤਕਾਲ ਦਰਜ ਅਤੇ ਫੈਸਲਾ ਕਰਨ ਸਬੰਧੀ ਹੋ ਰਹੀ ਦੇਰੀ ਵਿੱਚ ਕਾਫੀ ਗਿਰਾਵਟ ਆਈ ਹੈ।
ਉਨਾਂ ਅੱਗੇ ਦੱਸਿਆ ਕਿ ਪਾਇਲਟ ਪਰੋਜੈਕਟ ਦੇ ਤੌਰਤੇ ਇਹ ਸਾਫਟਵੇਅਰ ਤਹਿਸੀਲ ਦਫਤਰ, ਬਠਿੰਡਾ ਦੇ ਫਰਦ ਕੇਂਦਰ ਵਿਖੇ ਮਿਤੀ 13/05/2015 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਇਹ ਸਾਰੇ ਬਠਿੰਡਾ ਜ਼ਿਲੇ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਜਾ ਚ੍ਕਾ ਹੈ।
ਡਾਕਟਰ ਗਰਗ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸਾਫਟਵੇਅਰ ਬਾਰੇ ਸੂਚਨਾ ਵਿੱਤ ਕਮਿਸ਼ਨਰ, ਮਾਲ, ਪੰਜਾਬ ਨੂੰ ਦਿੱਤੇ ਜਾਣ ਤੇ ਉਨਾਂ ਵਲੋ ਇਹ ਸਾਫਟਵੇਅਰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸਨ। ਇਸ ਸੰਦਰਭ ਵਿੱਚ ਪੰਜਾਬ ਲੈਡ ਰਿਕਾਰਡਜ਼ ਸੁਸਾਇਟੀ ਬਠਿੰਡਾ ਵਲੋ ਫਰੀਦਕੋਟ ਅਤੇ ਫਿਰੋਜਪੁਰ, ਦੋ ਮੰਡਲਾਂ ਦੇ ਮਾਲ ਅਧਿਕਾਰੀਆਂ ਅਤੇ ਟੈਕਨੀਕਲ ਸਟਾਫ ਨੂੰ ਇਸ ਸਾਫਟਵੇਅਰ ਸਬੰਧੀ ਮਿਤੀ 28 ਅਕਤੂਬਰ 2015 ਨੂੰ ਟਰੇਨਿੰਗ ਦਿੱਤੀ ਗਈ ਸੀ। ਅੱਜ ਮਿਤੀ 9-12-2015 ਨੂੰ ਡਿਪਟੀ ਕਮਿਸਨਰ, ਬਠਿੰਡਾ ਦੀ ਪ੍ਧਾਨਗੀ ਹੇਠ ਜਲੰਧਰ ਡਵੀਜਨ ਅਧੀਨ ਪੈਦੇ ਜਿਲਿਆਂ ਦੇ ਮਾਲ ਅਧਿਕਾਰੀਆਂ ਅਤੇ ਟੈਕਨੀਕਲ ਸਟਾਫ ਨੂੰ ਟਰੇਨਿੰਗ ਦਿੱਤੀ ਗਈ ਹੈ। ਟਰੇਨਿੰਗ ਵਿੱਚ ਮਾਲ ਅਧਾਕਰੀਆਂ ਵਲੋ ਇਸ ਸਾਫਟਵੇਅਰ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਖੁੱਲੀ ਚਰਚਾ ਵੀ ਕੀਤੀ ।