ਫਰੀਦਕੋਟ (ਸ਼ਰਨਜੀਤ ਕੌਰ) ਫਰੀਦਕੋਟ ਵਿੱਚ ਵਾਰਦਾਤਾਂ ਕਰਨ ਵਾਲੇ ਅਨਸਰ ਪੁਲਿਸ ਤੋਂ ਬੇਖੌਫ ਹੋ ਕੇ ਆਪਣੇ ਮਨਸੂਬਿਆ ਨੂੰ ਅੰਜਾਮ ਦੇਣ ਵਿੱਚ ਲਗੇ ਹੋਏ ਹਨ ।ਫਰੀਦਕੋਟ ਵਿੱਚ ਪਿਛਲੇ ਲਮੇਂ ਸਮੇਂ ਤੋਂ ਵਾਰਦਾਤਾ ਵਾ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਪੁਲਿਸ ਇਹਨਾਂ ਵੱਧ ਰਹੀਆਂ ਵਾਰਦਾਤਾਂ ਉਤੇ ਕਾਬੂ ਪਾਉਣ ਵਿੱਚ ਅਸਫਲ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ ਜਿਸ ਕਾਰਨ ਅੱਜ ਫਿਰ ਫਰੀਦਕੋਟ ਵਿੱਚ ਚਿੱਟੇ ਦਿਨ ਨੰਦੇਆਣਾ ਗੇਟ ਦੇ ਨਜ਼ਦੀਕ ਦੋ ਮੋਟਰਸਾਇਕਲ ਸਵਾਰਾਂ ਨੇ ਦਵਿੰਦਰ ਸਿੰਘ ਦੇਵਾ ਨਾਂ ਦੇ ਵਿਅਕਤੀ ਨੂੰ ਗੌਲੀਆਂ ਮਾਰਨ ਦਾ ਸਮਾਚਾਰ ਪਰਾਪਤ ਹੋਇਆ ਹੈ।ਜਿਸਦੇ ਨਾਲ ਦੇਵਾ ਨਾਂ ਦੇ ਵਿਅਕਤੀ ਦੀ ਮੋਕੇ ਤੇ ਹੀ ਮੌਤ ਹੋ ਗਈ ।ਇਹ ਗੋਲੀਆਂ ਉਸ ਵੇਲੇ ਮਾਰੀਆਂ ਗਈਆਂ ਜਿਸ ਸਮੇਂ ਚਿਲਡ ਵਾਟਰ ਦਾ ਧੰਦਾ ਕਰਦੇ ਦਵਿੰਦਰ ਸਿੰਘ ਉਰਫ ਦੇਵਾ ਹਾਥੀ ਟੈਂਪੂ ਤੇ ਪਾਣੀ ਵਾਲੇ ਕੈਂਪਰ ਸਪਲਾਈ ਕਰਨ ਜਾ ਰਿਹਾ ਸੀ । ਦੂਜੇ ਪਾਸੇ ਪੁਲਿਸ ਵੱਲੋਂ ਕਾਤਲਾਂ ਨੂੰ ਕਾਬੂ ਕਰਨ ਲਈ ਸੀ.ਸੀ.ਟੀ.ਵੀ.ਕੈਮਰੇ ਦੀ ਫੁਟੇਜ਼ ਖੰਗਾਂਲੀ ਜਾ ਰਹੀ ਹੈ।ਇਸ ਚਿੱਟੇ ਦਿਨ ਹੋਏ ਕਤਲ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ.(ਡੀ) ਅਮਰਜੀਤ ਸਿੰਘ ਨੇ ਦਸਿਆ ਕਿ ਦਵਿੰਦਰ ਸਿੰਘ ਦੇਵਾ ਨਾਂ ਦਾ ਵਿਅਕਤੀ ਜੋ ਪਾਣੀ ਦੇ ਕੈਂਪਰਾਂ ਦੀ ਸਪਲਾਈ ਕਰਨ ਜਾ ਰਿਹਾ ਸੀ ਜਿਸਨੂੰ ਮੋਟਰਸਾਇਕਲ ਤੇ ਸਵਾਰ ਦੋ ਵਿਆਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ।ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਮ੍ਰਿਤਕ ਦਵਿੰਦਰ ਸਿੰਘ ਦੇਵਾ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।