ਪਟਿਆਲਾ,: ਆਰਮੀ ਵਾਇਵਜ਼ ਵੈਲਫੇਅਰ ਐਸੋਸੀਏਸ਼ਨ (ਆਵਾ) ਆਪਣੀ 50ਵੀਂ ਵਰੇਗੰਡ ਮਨਾ ਰਹੀ ਹੈ। ਇਸ ਮੌਕੇ ਆਵਾ ਦੁਆਰਾ ਪਟਿਆਲਾ ਦੇ ਮਿਲਟਰੀ ਹਸਪਤਾਲ ਵਿੱਚ ਦੋ ਰੋਜ਼ਾਂ ਮੈਡੀਕਲ ਕੈਂਪ ਅੱਜ ਸ਼ੁਰੂ ਕੀਤਾ ਗਿਆ। ਕੈਂਪ ਦਾ ਉਦਘਾਟਨ ਬਲੈਕ ਐਲੀਫੈਂਟ ਆਵਾ ਦੀ ਪ੍ਰਧਾਨ ਸ੍ਰੀਮਤੀ ਦੀਪਤੀ ਸਿੰਘ ਦੁਆਰਾ ਕੀਤਾ ਗਿਆ। ਉਦਘਾਟਨ ਦੇ ਮੌਕੇ ਫੌਜ ਦੇ ਡਕਟਰਾਂ ਨੇ ਅੱਜ ਕੱਲ ਦੇ ਦਿਨਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਮੋਟਾਪੇ, ਹਾਈ ਬਲੱਡ ਪ੍ਰੈਸ਼ਰ, ਬਰੈਸਟ ਕੈਂਸਰ ਅਤੇ ਗਰਦਨ (ਸਰਵਿਕਸ) ਦੇ ਕੈਂਸਰ ਦੇ ਟੈਸਟ ਵੀ ਕੀਤੇ ਗਏ। ਕੈਂਪ ਦੇ ਪਹਿਲੇ ਦਿਨ ਪਟਿਆਲਾ ਮਿਲਟਰੀ ਸਟੇਸ਼ਨ ਦੀਆਂ 100 ਕੁ ਔਰਤਾਂ ਨੇ ਲਾਭ ਉਠਾਇਆ। ਇਹ ਕੈਂਪ ਸ਼ਨੀਵਰ 20 ਅਗਸਤ ਨੂੰ ਵੀ ਜਾਰੀ ਰਹਿ ਕੇ ਫੌਜ਼ ਦੇ ਸਾਰੇ ਅਹੁਦਿਆਂ ਤੇ ਕੰਮ ਕਰ ਰਹੇ ਡੀਫੈਨਸ ਪਰਸਨਜ਼ ਨੂੰ ਫਾਇਦਾ ਪਹੁੰਚਾਏਗਾ।