ਪਟਿਆਲਾ,: ਆਮ ਆਦਮੀ ਪਾਰਟੀ ਦੇ ਸੈਕਟਰ ਕੋਆਰਡੀਨੇਟਰ ਪਟਿਆਲਾ ਮੇਘਚੰਦ ਸ਼ੇਰਮਾਜਰਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੋਲਦਿਆਂ ਮੇਘਚੰਦ ਸ਼ੇਰਮਾਜਰਾ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਪਟਿਆਲਾ ਵਿਖੇ ਪ੍ਜਾ ਮੰਡਲ ਮੂਵਮੈਂਟ ਦੇ ਨੇਤਾ ਸਨ, ਜਿਨਾਂ ਨੂੰ ‘ਕਿਰਪਾਨ ਬਹਾਦੁਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨਾਂ ਦਾ ਜਨਮ 1878 ਵਿਚ ਪਟਿਆਲਾ ਦੇ ਠੀਕਰੀਵਾਲਾ ਪਿੰਡ ਵਿਖੇ ਹੋਇਆ ਸੀ। ਉਨਾਂ ਨੇ ਆਪਣੇ ਜੀਵਨਕਾਲ ਦੌਰਾਨ ਹਮੇਸ਼ਾ ਲੋਕਾਂ ਦੀ ਭਲਾਈ ਲਈ ਅਨਿਆਂ ਵਿਰੁੱਧ ਆਵਾਜ਼ ਉਠਾਈ। ਇਸ ਤੋਂ ਇਲਾਵਾ ਉਨਾਂ ਨੇ ਸਿੰਘ ਸਭਾ ਮੂਵਮੈਂਟ ਵਿਚ ਵੀ ਆਪਣਾ ਯੋਗਦਾਨ ਪਾਇਆ ਸੀ। ਇਸ ਮੌਕੇ ਮੇਘਚੰਦ ਸ਼ੇਰਮਾਜਰਾ ਦੇ ਨਾਲ ਮਨੋਹਰਪਾਲ ਸਿੰਘ, ਮੁਹਿੰਦਰ ਸਿੰਘ, ਰਾਜ ਕੁਮਾਰ, ਕੁਲਦੀਪ ਕੌਰ, ਜਿੰਦਰ ਸੰਧੂ, ਜਗਜੀਤ ਸਿੰਘ ਯੂਥ ਆਗੂ ਸਮੇਤ ਹੋਰ ਸੈਂਕੜਾਂ ਦੀ ਗਿਣਤੀ ਵਿਚ ਆਗੂ ਹਾਜ਼ਰ ਸਨ।