spot_img
spot_img
spot_img
spot_img
spot_img

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲਾ ਭ੍ਰਿਸ਼ਟ ਪਟਵਾਰੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ (ਹੁਣ ਰਾਏਪੁਰ) ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਹਰੀਸ਼ ਕੁਮਾਰ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਵਿੱਤ ਤੋਂ ਵੱਧ ਨਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰੀਸ਼ ਕੁਮਾਰ ਨੇ ਆਪਣੀ ਅਸਲ ਆਮਦਨੀ ਦੇ ਪ੍ਰਤੱਖ ਸਰੋਤਾਂ ਨਾਲੋਂ ਵੱਧ ਅਤੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਆਪਣੀ ਆਮਦਨ ਨਾਲੋਂ ਵੱਧ ਖ਼ਰਚ ਕੀਤਾ ਸੀ।

ਬੁਲਾਰੇ ਨੇ ਸਪੱਸ਼ਟ ਕੀਤਾ ਕਿ 1/4/2012 ਤੋਂ 31/3/2017 ਦੇ ਸਾਲਾਂ ਦੌਰਾਨ ਇਹ ਦੇਖਿਆ ਗਿਆ ਕਿ ਉਕਤ ਪਟਵਾਰੀ ਨੂੰ ਕੁੱਲ 52,02,134 ਰੁਪਏ ਦੀ ਆਮਦਨੀ ਹੋਈ ਪਰ ਉਸਨੇ 1,09,94,467 ਰੁਪਏ ਖਰਚੇ। ਜੋ ਇਹ ਦਰਸਾਉਂਦਾ ਹੈ ਕਿ ਉਸਨੇ ਖ਼ਰਚ ਕੀਤੀ ਰਕਮ 57,92,333 ਰੁਪਏ ਦੀਆਂ ਅਸਲ ਰਸੀਦਾਂ ਨਾਲੋਂ ਕਿਤੇ ਵੱਧ ਪੈਸੇ ਖਰਚ ਕੀਤੇ ਸਨ। ਇਸ ਤਰ੍ਹਾਂ ਇਹ ਸਪਸ਼ਟ ਹੁੰਦਾ ਹੈ ਕਿ ਉਸਨੇ ਇਹ ਪੈਸਾ ਭ੍ਰਿਸ਼ਟ ਤਰੀਕਿਆਂ ਨਾਲ ਕਮਾਇਆ ਸੀ ਅਤੇ ਆਪਣੀ ਇਕੱਠੀ ਕੀਤੀ ਆਮਦਨ / ਰਸੀਦਾਂ ਤੋਂ ਵੱਧ ਖਰਚ ਕੀਤਾ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles