ਭਾਗੀਵਾਂਦਰ:(ਮਹਿੰਦਰ ਸਿੰਘ ਰੂਪ) ਬਲਾਕ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਕੈਲੇਵਾਂਦਰ ਵਿਖੇ ਖੇਤੀਬਾੜੀ ਅਫਸਰ ਡਾ.ਮਨਜੀਤ ਸਿੰਘ ਦੀ ਅਗਵਾਈ ਹੇਠ ਕਿਸਾਨ ਅਵਤਾਰ ਸਿੰਘ ਪੁੱਤਰ ਗੁਰਤੇਜ ਸਿੰਘ ਦੇ ਖੇਤ ਵਿੱਚ ਪੀ.ਆਰ 124 ਝੋਨੇ ਦੀ ਸਿੱਧੀ ਬਿਜਾਈ ਸਬੰਧੀ ਝੋਨੇ ਦਾ ਡੀ ਪਲਾਂਟ ਬਜਵਾਇਆ|ਇਸ ਮੋਕੇ ਏ.ਡੀ.ਓ ਤਲਵੰਡੀ ਸਾਬੋ ਡਾ.ਬਲੋਰ ਸਿੰਘ ਭਾਗੀਵਾਂਦਰ ਅਤੇ ਏ.ਐਸ.ਆਈ ਹਰਜੀਤ ਸਿੰਘ ਤਲਵੰਡੀ ਸਾਬੋ ਹਾਜਰ ਸਨ|ਉਨਾ ਕਿਸਾਨਾ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਾਣੀ ਲਾਉਣ ਬਾਰੇ, ਨਦੀਨਾਹਕ ਦਵਾਈ ਅਤੇ ਖਾਦਾਂ ਪਾਉਣ ਸਬੰਧੀ ਜਾਣਕਾਰੀ ਦਿੱਤੀ, ਅਤੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਝੋਨੇ ਦਾ ਝਾੜ ਵੀ ਵਧੀਆਂ ਨਿਕੱਲਦਾ ਹੈ|ਇਸ ਮੋਕੇ ਸਕਾਊਟ ਰ੍ਹੇਮ ਸਿੰਘ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਮਿੰਨੀ ਸਿੰਘ, ਗੁਰਦਾਸ ਸਿੰਘ, ਮਨਪ੍ਰੀਤ ਉਰਫ ਮੰਤਰੀ ਆਦਿ ਕਿਸਾਨ ਹਾਜਰ ਸਨ|