ਚੰਡੀਗੜ੍ਹ,:ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ‘ਚ ਆਖਰੀ ਬਜਟ ਪੇਸ਼ ਕੀਤਾ। ਇਹ ਬਜਟ ਸੂਬੇ ਦਾ ਸਾਲਾਨਾ 2021-22 ਦਾ ਬਜਟ ਹੈ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ। ਅਗਲੇ ਸਾਲ 2022 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਲਈ ਇਹ ਬਜਟ ਲੋਕ ਲੁਭਾਵਣਾ ਅਤੇ ਚੁਣਾਵੀਂ ਏਜੰਡਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ।1. ਮਹਿਲਾ ਦਿਹਾੜੇ ਦੇ ਮੌਕੇ ਜਨਾਨੀਆਂ ਲਈ ਕੀਤੇ ਇਹ ਐਲਾਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅੱਜ ਬਜਟ ’ਚ ਮਹਿਲਾ ਦਿਹਾੜੇ ਦੇ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਤੋਹਫ਼ਾ ਦਿੱਤਾ ਗਿਆ ਹੈ। ਮਨਪ੍ਰੀਤ ਨੇ ਸਰਕਾਰੀ ਬੱਸਾਂ ‘ਚ ਜਨਾਨੀਆਂ ਦਾ ਕਿਰਾਇਆ ਮੁਆਫ਼ ਅਤੇ ਹੁਣ ਤੋਂ ਮੁਫ਼ਤ ’ਚ ਸਫ਼ਰ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਲਈ ਵੀ ਬੱਸ ਦਾ ਸਫ਼ਰ ਮੁਫ਼ਤ ਹੋਵੇਗਾ ਅਤੇ ਉਨ੍ਹਾਂ ਨੂੰ ਵੀ ਹੁਣ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ। 2. ਸ਼ਗਨ ਸਕੀਮ ’ਚ ਵਾਧਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੁੜੀਆਂ ਦੇ ਵਿਆਹ ਦੇ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਰਕਮ ’ਚ ਵੀ ਵਾਧਾ ਕੀਤਾ ਹੈ। ਉਨ੍ਹਾਂ ਨੇ ਇਹ ਰਕਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਦਾ ਐਲਾਨ ਕੀਤਾ।3. ਕਿਸਾਨਾਂ ਲਈ ਖ਼ਾਸ ਤੌਹਫ਼ਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਖਰੀ ਬਜਟ ‘ਚ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਦੇ ਹੋਏ ਕਿਸਾਨਾਂ ਦੀ ਕਰਜ਼ ਮੁਆਫ਼ੀ ਲਈ 1,186 ਕਰੋੜ ਰੁਪਏ ਮਿੱਥੇ ਹਨ। 1.13 ਲੱਖ ਕਿਸਾਨਾਂ ਦੇ 1186 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। 4. ਬੁਢਾਪਾ ਪੈਨਸ਼ਨ ’ਚ ਵਾਧਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੁਢਾਪਾ ਪੈਨਸ਼ਨ ਬਾਰੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਕਰਨ ਦਾ ਫ਼ੈਸਲਾ ਲਿਆ ਹੈ। 4. ਬੁਢਾਪਾ ਪੈਨਸ਼ਨ ’ਚ ਵਾਧਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੁਢਾਪਾ ਪੈਨਸ਼ਨ ਬਾਰੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਕਰਨ ਦਾ ਫ਼ੈਸਲਾ ਲਿਆ ਹੈ। 5 ਮੁਫ਼ਤ ਬਿਜਲੀ ਸਬਸਿਡੀ ਦੀ ਵਿਵਸਥਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਖਰੀ ਬਜਟ ‘ਚ ਮੁਫ਼ਤ ਬਿਜਲੀ ਲਈ ਸਬਸਿਡੀ ਦੀ ਵਿਵਸਥਾ ਕੀਤੀ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਬਜਟ ‘ਚ 7180 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਇਨੋਵੇਸ਼ਨ ਫੰਡ ਲਈ 150 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। 6. ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ ਕੀਤਾ। ਖੁਰਾਲਗੜ੍ਹ ਸਾਹਿਬ ਮੈਮੋਰੀਅਲ ਲਈ 103 ਕਰੋੜ ਰੁਪਿਆ ਖਰਚਣ ਦੀ ਤਜਵੀਜ਼ ਰੱਖੀ ਗਈ ਹੈ। ਮਨਪ੍ਰੀਤ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ ਲਟਕਿਆ ਹੋਇਆ ਸੀ, ਜਿਸ ਨੂੰ ਹੁਣ ਜਲਦ ਮੁਕੰਮਲ ਕਰ ਲਿਆ ਜਾਵੇਗਾ। ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਖੁਰਾਲਗੜ੍ਹ ਮੈਮੋਰੀਅਲ ਦਾ ਕੰਮ 10 ਜੂਨ, 2016 ਨੂੰ ਖੁਰਾਲਗੜ੍ਹ ਦੀ ਧਰਤੀ ‘ਤੇ ਸ਼ੁਰੂ ਕਰਵਾਇਆ ਸੀ। 7. ਆਜ਼ਾਦੀ ਘੁਲਾਟੀਆ ਦੀ ਪੈਨਸ਼ਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ’ਚ ਆਜ਼ਾਦੀ ਘੁਲਾਟੀਆ ਦੀ ਪੈਨਸ਼ਨ ’ਚ ਵੀ ਵਾਧਾ ਕਰਨ ਦਾ ਐੈਲਾਨ ਕੀਤਾ ਹੈ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆ ਪੈਨਸ਼ਨ 7500 ਤੋਂ ਵਧਾ ਕੇ 9400 ਕਰਨ ਦਾ ਐਲਾਨ ਕੀਤਾ। 8. ‘ਵਰਕਿੰਗ ਵੁਮੈੱਨ ਹੋਸਟਲ’ ਬਣਾਏ ਜਾਣ ਦਾ ਐਲਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ’ਚ ਪੰਜਾਬ ਦੇ 7 ਜ਼ਿਲ੍ਹਿਆਂ ‘ਚ ‘ਵਰਕਿੰਗ ਵੁਮੈੱਨ ਹੋਸਟਲ’ ਬਣਾਏ ਜਾਣ ਦਾ ਐਲਾਨ ਕੀਤਾ ਹੈ, ਤਾਂਕਿ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪਰੇਸ਼ਾਨੀ ਨਾ ਆਵੇ। ਮਨਪ੍ਰੀਤ ਨੇ ਪੰਜਾਬ ਦੇ 7 ਜ਼ਿਲ੍ਹਿਆਂ ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ‘ਤੇ ਅੰਮ੍ਰਿਤਸਰ ‘ਚ ਕੰਮਕਾਜੀ ਮਹਿਲਾਵਾਂ ਲਈ ਹੋਸਟਲ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ਉਨ੍ਹਾਂ ਨੇ 50 ਕਰੋੜ ਰੁਪਏ ਰੱਖੇ ਹਨ। 9. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 400 ਬੂਟੇ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਖ-ਵੱਖ ਪਿੰਡਾਂ ’ਚ ਲਗਾਏ ਜਾਣਗੇ। 10. ਝੁੱਗੀਆਂ ’ਚ ਰਹਿਣ ਵਾਲਿਆਂ ਲਈ ਖ਼ਾਸ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ’ਚ ਝੁੱਗੀਆਂ ’ਚ ਰਹਿਣ ਵਾਲਿਆਂ ਲਈ ਐੱਮ ਪਾਵਰਿੰਗ ਸਲੱਮ ਏਰੀਆ ਸਕੀਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਬਸਤੀ ’ਚ 87,000 ਰਹਿਣ ਵਾਲੇ ਲੋਕਾਂ ਨੂੰ ਮਲਕੀਅਤ ਦਿੱਤੀ ਜਾਵੇਗੀ।