ਪਟਿਆਲਾ : ਪੰਜਾਬ ਵਿਚ ਆਉਂਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਯੂਥ ਅਕਾਲੀ ਦਲ ਦਾ ਸੂਚਨਾ ਤਕਨਾਲੋਜੀ ਵਿੰਗ ਅਹਿਮ ਰੋਲ ਅਦਾ ਕਰੇਗਾ। ਇਸ ਉਦੇਸ਼ ਵਾਸਤੇ ਪਾਰਟੀ ਪ੍ਧਾਨ ਸ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਹ ਪ੍ਗਟਾਵਾ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ ਹਰਪਾਲ ਜੁਨੇਜਾ ਨੇ ਕੀਤਾ ਹੈ।
ਇਥੇ ਯੂਥ ਵਿੰਗ ਦੇ ਸੂਚਨਾ ਤਕਨਾਲੋਜੀ ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ ਹਰਪਾਲ ਜੁਨੇਜਾ ਨੇ ਕਿਹਾ ਕਿ ਮੌਜੂਦਾ ਸਮਾਂ ਸੂਚਨਾ ਤਕਨਾਲੋਜੀ ਦਾ ਸਮਾਂ ਹੈ ਜਿਸ ਵਿਚ ਸੋਸ਼ਲ ਮੀਡੀਆ ਨੂੰ ਨੌਜਵਾਨ ਵਰਗ ਬਹੁਤ ਵੱਡੀ ਪੱਧਰ ‘ਤੇ ਵਰਤ ਰਿਹਾ ਹੈ। ਉਹਨਾ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਰਟੀ ਦੀਆਂ ਨੀਤੀਆਂ ਤੇ ਪਰੋਗਰਾਮਾਂ ਦੇ ਪ੍ਚਾਰ ਵਾਸਤੇ ਆਈ ਸੈਲ ਦਾ ਅਹਿਮ ਰੋਲ ਹੋਵੇਗਾ। ਉਹਨਾਂ ਕਿਹਾ ਕਿ ਪਾਰਟੀ ਨੇ ਪੂਰੀ ਯੋਜਨਾਬੰਦੀ ਨਾਲ ਕੰਮ ਸ਼ੁਰੂ ਕੀਤਾ ਹੈ ਤੇ ਇਸ ਸੈਲ ਨੂੰ ਉਪਰੋਂ ਲੈ ਕੇ ਹੇਠਲੇ ਪੱਧਰ ਤੱਕ ਲੋਕਾਂ ਖਾਸ ਤੌਰ ‘ਤੇ ਨੌਜਵਾਨਾਂ ਨਾਲ ਜੋੜਨ ਵਾਸਤੇ ਵਿਸ਼ੇਸ਼ ਅਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਸ੍ ਜੁਨੇਜਾ ਨੇ ਸੈਲ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਤੇ ਭਵਿੱਖ ਦੀ ਯੋਜਨਾਬੰਦੀ ਵਾਸਤੇ ਵਿਸਥਾਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਆਈ ਟੀ ਸੈਲ ਦੇ ਪ੍ਧਾਨ ਸ੍ ਅਜੈ ਸਿੰਘ ਲਿਬੜਾ ਨੇ ਦੱਸਿਆ ਕਿ ਵਿੰਗ ਨੇ ਆਪਣੀਆਂ ਸਰਗਰਮੀਆਂ ਪੂਰੀ ਤੇਜ਼ੀ ਨਾਲ ਜਾਰੀ ਕੀਤੀਆਂ ਹਨ ਤੇ ਨੌਜਵਾਨ ਵਰਗ ਇਸ ਵੇਲੇ ਵੱਡੀ ਪੱਧਰ ‘ਤੇ ਅਕਾਲੀ ਦਲ ਦੇ ਨਾਲ ਜੁੜ ਰਿਹਾ ਹੈ ਤੇ ਆਉਂਦੀਆਂ ਚੋਣਾਂ ਵਿਚ ਇਸਦਾ ਅਹਿਮ ਰੋਲ ਹੋਵੇਗਾ। ਉਹਨਾਂ ਕਿਹਾ ਕਿ ਲੋਕ ਸਾਫ ਸੁਥਰਾ ਪ੍ਸ਼ਾਸਨ ਦੇਣ ਵਾਲੀ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ ਤੇ ਇਸ ਦਿਸ਼ਾ ਵਿਚ ਅਕਾਲੀ ਦਲ ਸਭ ਤੋਂ ਮੋਹਰੀ ਹੋ ਕੇ ਨਿਤਰਿਆ ਹੈ।
ਇਸ ਮੌਕੇ ਪ੍ਧਾਨ ਜਸਪਰੀਤ ਸਿੰਘ ਝੰਬਾਲੀ, ਖੁਸ਼ਹਾਲ ਖੋਰਾ, ਕੁਲਵਿੰਦਰ ਸਿੰਘ ਵਿੱਕੀ ਰਿਵਾਜ ਸ਼ਹਿਰੀ ਪ੍ਧਾਨ, ਮਨਜੋਤ ਸਿੰਘ ਚਹਿਲ ਦਿਹਾਤੀ ਪ੍ਧਾਨ ਤੌਫੀਕ ਖਾਨ ਮੁਸਲਿਮ ਵਿੰਗ ਪ੍ਧਾਨ, ਸੁਖਪਾਲ ਸਿੰਘ ਬੀ ਸੀ ਵਿੰਗ ਪ੍ਧਾਨ, ਬਲਜਿੰਦਰ ਸਿੰਘ, ਅਮਰਿੰਦਰ ਸਿੰਘ,ਹਰਦੀਪ ਸਿੰਘ ਚਹਿਲ, ਚਰਨਜੀਤ ਵਾਲੀਆ, ਨਵਨੀਤ ਵਾਲੀਆ, ਦਲਬੀਰ ਜੋਸਨ, ਹਰਮੀਤ ਸਿੰਘ ਮੀਤ, ਇੰਦਰਪਾਲ ਸਿੰਘ ਡਿਸਕੀ, ਗੁਰਵਿੰਦਰ ਸਿੰਘ ਗੁਰੀ, ਦੀਕਸ਼ਤ ਰਾਜ ਕਪੂਰ, ਗਗਨਦੀਪ ਸਿੰਘ ਪੰਨੂੰ, ਹੁਸੈਨ ਸਿੰਘ, ਇਕਬਾਲ ਸਿੰਘ, ਰਾਜੀਵ ਜੁਨੇਜਾ, ਮਨਦੀਪ ਸਿੰਘ, ਰਾਜੀਵ ਗੁਪਤਾ, ਸੁਸ਼ੀਲ ਨਇਅਰ, ਵੀਰ ਸਿਘੰ ਗੋਲਾ, ਵਿਕਰਮ ਬਾਂਸਲ, ਕੌਂਸਲਰ ਗੋਬਿੰਦ ਵੈਦ ਅਤੇ ਹੈਪੀ ਲੋਹਟ ਅਤੇ ਕੁਨਾਲ ਮੱਟੂ ਵੀ ਹਾਜ਼ਰ ਸਨ।